CSK ਨੇ RCB ਨੂੰ ਸੱਤ ਵਿਕਟਾਂ ਨਾਲ ਦਿੱਤੀ ਕਰਾਰੀ ਮਾਤ
Published : Mar 24, 2019, 12:12 pm IST
Updated : Mar 24, 2019, 12:29 pm IST
SHARE ARTICLE
CSK beat RCB in opening match of 12 IPL
CSK beat RCB in opening match of 12 IPL

ਸੀਐਸਕੇ ਲਈ ਗੇਂਦਬਾਜ਼ ਇਮਰਾਨ ਤਾਹਿਰ ਨੇ ਤਿੰਨ ਓਵਰਾਂ ਵਿਚ ਨੌਂ ਦੌੜਾਂ ਦੇ ਕੇ ਤਿੰਨ ਵਿਕਟਾਂ ਝਟਕਾਈਆਂ।

ਚੰਡੀਗੜ੍ਹ: ਇੰਡੀਅਨ ਪ੍ਰੀਮੀਅਰ ਲੀਗ ਦੇ 12ਵੇਂ ਸੀਜ਼ਨ ਦਾ ਆਰੰਭ ਸ਼ਨੀਵਾਰ ਰਾਤ ਹੋ ਗਿਆ। ਟੂਰਨਾਮੈਂਟ ਦਾ ਪਹਿਲਾ ਮੈਚ ਮਹੇਂਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਦੀ ਅਗਵਾਈ ਵਾਲੀਆਂ ਚੇਨੰਈ ਸੁਪਰ ਕਿੰਗਜ਼ ਤੇ ਰੌਇਲ ਚੈਲੰਜਰਜ਼ ਬੈਂਗਲੋਰ ਦਰਮਿਆਨ ਖੇਡਿਆ ਗਿਆ। ਹਰਭਜਨ ਸਿੰਘ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਸੀਐਸਕੇ ਨੇ ਆਰਸੀਬੀ ਨੂੰ ਸੱਤ ਵਿਕਟਾਂ ਨਾਲ ਕਰਾਰੀ ਮਾਤ ਦਿੱਤੀ।
 

Idian Cricet TeamIdian Cricket Team

ਹਰਭਜਨ ਸਿੰਘ ਨੇ ਚਾਰ ਓਵਰਾਂ ਵਿਚ 20 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਅਤੇ ਆਰਸੀਬੀ ਨੂੰ 17.1 ਓਵਰਾਂ ਵਿਚ 70 ਦੌੜਾਂ ’ਤੇ ਢੇਰ ਕਰ ਦਿੱਤਾ। ਚੇਨੱਈ ਦੀ ਟੀਮ ਨੇ ਇਹ ਟੀਚਾ 17.4 ਓਵਰਾਂ ਵਿਚ ਪੂਰਾ ਕਰ ਲਿਆ। ਚੇਨੱਈ ਦੇ ਬੱਲੇਬਾਜ਼ ਸੁਰੇਸ਼ ਰੈਣਾ (19 ਦੌੜਾਂ) ਨੇ ਦੌੜਾਂ ਤਾਂ ਨਹੀਂ ਬਣਾਈਆਂ, ਪਰ ਆਈਪੀਐਲ ਵਿਚ 5,000 ਦੌੜਾਂ ਪੂਰੀਆਂ ਕਰ ਲਈਆਂ, ਅਜਿਹਾ ਕਰਨ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ।

India vs ChanaiIndia vs Chani

ਸੀਐਸਕੇ ਲਈ ਗੇਂਦਬਾਜ਼ ਇਮਰਾਨ ਤਾਹਿਰ ਨੇ ਤਿੰਨ ਓਵਰਾਂ ਵਿਚ ਨੌਂ ਦੌੜਾਂ ਦੇ ਕੇ ਤਿੰਨ ਵਿਕਟਾਂ ਝਟਕਾਈਆਂ। ਰਵਿੰਦਰ ਜਡੇਜਾ ਨੇ ਵੀ 15 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਕਪਤਾਨ ਮਹਿੰਦਰ ਸਿੰਘ ਧੋਨੀ ਦਾ ਹਰਭਜਨ ਸਿੰਘ ਤੋਂ ਗੇਂਦਬਾਜ਼ੀ ਕਰਵਾਉਣ ਦਾ ਫ਼ੈਸਲਾ ਸਹੀ ਸਾਬਿਤ ਹੋਇਆ, ਜਿਸ ਨੇ ਵਿਰੋਧੀ ਕਪਤਾਨ ਵਿਰਾਟ ਕੋਹਲੀ (ਛੇ ਦੌੜਾਂ) ਨੂੰ ਚੌਥੇ ਹੀ ਓਵਰ ਵਿਚ ਬਾਹਰ ਦਾ ਰਸਤਾ ਵਿਖਾਇਆ। ਬੰਗਲੌਰ ਦੀ ਟੀਮ ਇਸ ਝਟਕੇ ਤੋਂ ਉਭਰ ਨਹੀਂ ਸਕੀ।

ਹਰਭਜਨ ਸਿੰਘ ਨੇ ਕੋਹਲੀ ਤੋਂ ਇਲਾਵਾ ਮੋਈਨ ਅਲੀ ਅਤੇ ਏਬੀ ਡਿਵਿਲੀਅਰਜ਼ (ਨੌਂ) ਨੂੰ ਆਊਟ ਕਰਕੇ ਮਹੱਤਵਪੂਰਨ ਵਿਕਟਾਂ ਲਈਆਂ। ਹਾਲਾਂਕਿ ਡਿਵਿਲੀਅਰਜ਼ ਨੂੰ ਤਾਹਿਰ ਨੇ ਜੀਵਨਦਾਨ ਵੀ ਦਿੱਤਾ, ਪਰ ਉਹ ਅਗਲੀ ਹੀ ਗੇਂਦ ’ਤੇ ਜਡੇਜਾ ਨੂੰ ਕੈਚ ਦੇ ਬੈਠਾ। ਆਰਸੀਬੀ ਵਿਚੋਂ ਸਿਰਫ਼ ਪਾਰਥਿਵ ਪਟੇਲ ਹੀ 29 ਦੌੜਾਂ ਬਣਾ ਸਕੇ, ਕਪਤਾਨ ਕੋਹਲੀ ਸਮੇਤ ਬਾਕੀ ਸਾਰੀ ਟੀਮ ਦਹਾਈ ਦਾ ਅੰਕੜਾ ਵੀ ਨਾ ਪਾਰ ਕਰ ਸਕੀ ਅਤੇ 18ਵੇਂ ਓਵਰ ਵਿਚ 70 ਦੌੜਾਂ 'ਤੇ ਸਿਮਟ ਗਈ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement