
ਰਾਂਚੀ : ਆਸਟ੍ਰੇਲੀਆ ਨੇ ਰਾਂਚੀ ਦੇ ਝਾਰਖੰਡ ਸਟੇਟਸ ਕ੍ਰਿਕਟ ਐਸੋਸੀਏਸ਼ਨ ਕੌਮਾਂਤਰੀ ਸਟੇਡੀਅਮ 'ਚ ਸ਼ੁਕਰਵਾਰ ਨੂੰ ਖੇਡੇ ਗਏ ਇੱਕ ਰੋਜ਼ਾ ਕ੍ਰਿਕਟ ਮੈਚ 'ਚ ਭਾਰਤੀ ਟੀਮ ਨੂੰ...
ਰਾਂਚੀ : ਆਸਟ੍ਰੇਲੀਆ ਨੇ ਰਾਂਚੀ ਦੇ ਝਾਰਖੰਡ ਸਟੇਟਸ ਕ੍ਰਿਕਟ ਐਸੋਸੀਏਸ਼ਨ ਕੌਮਾਂਤਰੀ ਸਟੇਡੀਅਮ 'ਚ ਸ਼ੁਕਰਵਾਰ ਨੂੰ ਖੇਡੇ ਗਏ ਇੱਕ ਰੋਜ਼ਾ ਕ੍ਰਿਕਟ ਮੈਚ 'ਚ ਭਾਰਤੀ ਟੀਮ ਨੂੰ 32 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਆਸਟ੍ਰੇਲੀਆ ਨੇ 5 ਮੈਚਾਂ ਦੀ ਲੜੀ 'ਚ 2-1 ਨਾਲ ਮੁਕਾਬਲਾ ਦਿਲਚਸਪ ਬਣਾ ਦਿੱਤਾ ਹੈ।
ਇਸ ਮੈਚ 'ਚ ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ 'ਚ 313 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ 48.2 ਓਵਰਾਂ 'ਚ 281 ਦੌੜਾਂ 'ਤੇ ਆਲ ਆਊਟ ਹੋ ਗਈ। ਆਸਟ੍ਰੇਲੀਆ ਵੱਲੋਂ ਕਪਤਾਨ ਐਰੋਨ ਫਿੰਚ ਨੇ 93, ਉਸਮਾਨ ਖਵਾਜਾ ਨੇ 104 ਅਤੇ ਗਲੇਨ ਮੈਕਸਵੈਲ ਨੇ 47 ਦੌੜਾਂ ਬਣਾਈਆਂ।
Australia stay in the series with victory in Ranchi!
ਲੜੀ ਦਾ ਚੌਥਾ ਮੁਕਾਬਲਾ 10 ਮਾਰਚ ਨੂੰ ਮੋਹਾਲੀ 'ਚ ਖੇਡਿਆ ਜਾਵੇਗਾ।
ਕੋਹਲੀ ਦਾ ਬਤੌਰ ਕਪਤਾਨ 19ਵਾਂ ਸੈਂਕੜਾ : ਵਿਰਾਟ ਕੋਹਲੀ ਨੇ ਅੱਜ ਦੇ ਮੈਚ 'ਚ 123 ਦੌੜਾਂ ਬਣਾਈਆਂ। ਇਹ ਵਿਰਾਟ ਕੋਹਲੀ ਦੇ ਇੱਕ ਰੋਜ਼ਾ ਕਰੀਅਰ ਦਾ 40ਵਾਂ ਸੈਂਕੜਾ ਸੀ। ਇਹ ਕੋਹਲੀ ਦਾ ਇਸ ਸਾਲ ਦਾ ਤੀਜਾ ਅਤੇ ਆਸਟ੍ਰੇਲੀਆ ਵਿਰੁੱਧ 8ਵਾਂ ਸੈਂਕੜਾ ਹੈ। ਕੋਹਲੀ ਨੇ ਬਤੌਰ ਕਪਤਾਨ ਇਹ 19ਵਾਂ ਸੈਂਕੜਾ ਲਗਾਇਆ। ਰਾਂਚੀ ਦੇ ਮੈਦਾਨ 'ਤੇ ਕੋਹਲੀ ਦਾ ਦੂਜੀ ਸੈਂਕੜਾ ਸੀ।