ਪਿਸਤੌਲ ਦੀ ਨੋਕ ’ਤੇ ਲੜਕੀ ਨੂੰ 6 ਵਿਅਕਤੀਆਂ ਨੇ ਬਣਾਇਆ ਹਵਸ਼ ਦਾ ਸ਼ਿਕਾਰ
Published : Mar 24, 2021, 9:30 pm IST
Updated : Mar 24, 2021, 9:30 pm IST
SHARE ARTICLE
Rape Case
Rape Case

ਪਾਰਲਰ ਵਾਲੀ ਕੁੜੀ ਨਾਲ ਛੇ ਮੁੰਡਿਆਂ ਨੇ ਕੀਤਾ ਜਬਰਜਨਾਹ...

ਫਤਿਗੜ੍ਹ ਸਾਹਿਬ: ਫਤਹਿਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਤੋਂ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ 6 ਦਰਿੰਦਿਆਂ ਨੇ ਪਿਸਤੌਲ ਦੀ ਨੋਕ ਤੇ ਇੱਕ ਲੜਕੀ ਦੇ ਨਾਲ ਗੈਂਗਰੇਪ ਕੀਤਾ। ਲੜਕੀ ਲੁਧਿਆਣਾ ਵਿਖੇ ਰਹਿੰਦੀ ਹੈ ਜੋ ਪਾਰਲਰ ਤੇ ਕੰਮ ਕਰਦੀ ਹੈ। ਉਸਦਾ ਘਰ ਫਰੀਦਕੋਟ ਵਿਖੇ ਹੈ। ਲੜਕੀ ਲੁਧਿਆਣਾ ਵਿਖੇ ਕਿਰਾਏ ਤੇ ਰਹਿ ਕੇ ਕੰਮ ਕਰ ਰਹੀ ਹੈ।

Rape CaseRape Case

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਪ੍ਰੇਮ ਸਿੰਘ ਨੇ ਦੱਸਿਆ ਕਿ ਲੜਕੀ ਦੇ ਨਾਲ ਪਹਿਲਾਂ ਖੰਨਾ ਦੇ ਪਿੰਡ ਭਾਦਲਾ ਦਾ ਰਹਿਣ ਵਾਲਾ ਪਰਮਜੀਤ ਸਿੰਘ ਪੰਮਾ ਗੱਲਬਾਤ ਕਰਦਾ ਸੀ। ਉਸਨੇ ਲੜਕੀ ਨੂੰ ਮੰਡੀ ਗੋਬਿੰਦਗੜ੍ਹ ਬੁਲਾਇਆ। ਜਿੱਥੋਂ ਉਹ ਲੜਕੀ ਨੂੰ ਆਪਣੇ ਸਾਥੀ ਮੰਗਾ ਦੇ ਫਾਈਨਾਂਸ ਦਫਤਰ ਲੈ ਗਿਆ। ਉੱਥੇ ਪਹਿਲਾਂ ਚਾਰ ਜਣਿਆਂ ਨੇ ਲੜਕੀ ਨਾਲ ਜਬਰਦਸਤੀ ਸਰੀਰਕ ਸਬੰਧ ਬਣਾਏ।

UP rape caserape case

ਲੜਕੀ ਦੇ ਦੱਸਣ ਮੁਤਾਬਕ ਰਜਿੰਦਰ ਸਿੰਘ ਰਾਜੀ ਨੇ ਪਿਸਤੌਲ ਦੀ ਨੋਕ ਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੇ ਹੋਏ ਉਸ ਨਾਲ ਤੇ ਇੱਕ ਹੋਰ ਸਾਥੀ ਨਾਲ ਸ਼ਰੀਰਕ ਸਬੰਧ ਬਣਾਉਣ ਲਈ ਮਜਬੂਰ ਕੀਤਾ। ਪੁਲਸ ਨੇ ਇਸ ਸੰਬਧੀ ਛੇ ਕਥਿਤ ਦੋਸ਼ੀਆਂ ਪਰਮਜੀਤ ਸਿੰਘ ਪੰਮਾ, ਗੋਲਡੀ ਗਿੱਲ, ਠੇਕੇਦਾਰ ਅਸ਼ਵਨੀ ਕੁਮਾਰ, ਦੀਸ਼ਾ, ਮੰਗਾ, ਰਜਿੰਦਰ ਸਿੰਘ ਰਾਜੀ ਖਿਲਾਫ ਮੁਕੱਦਮਾ ਦਰਜ ਕਰਕੇ ਦੋ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦਕਿ ਚਾਰ ਕਥਿਤ ਦੋਸ਼ੀ ਹਾਲੇ ਫਰਾਰ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement