MC elections in Punjab: ਪੰਜਾਬ 'ਚ MC ਚੋਣਾਂ 'ਤੇ ਸੁਣਵਾਈ 28 ਅਗਸਤ ਤੱਕ ਟਲੀ, ਸਰਕਾਰ ਨੂੰ ਹਾਈਕੋਰਟ 'ਚ ਦੇਣਾ ਪਵੇਗਾ ਜਵਾਬ
Published : Mar 24, 2024, 8:13 pm IST
Updated : Mar 24, 2024, 8:13 pm IST
SHARE ARTICLE
The hearing on MC elections in Punjab was postponed till August 28
The hearing on MC elections in Punjab was postponed till August 28

ਓਮਪ੍ਰਕਾਸ਼ ਸੋਨੀ ਸਾਲ 1990 ਵਿਚ ਪਹਿਲੀ ਵਾਰ ਨਗਰ ਨਿਗਮ ਅੰਮ੍ਰਿਤਸਰ ਦੇ ਮੇਅਰ ਬਣੇ ਸਨ

MC elections in Punjab/ਚੰਡੀਗੜ - ਪੰਜਾਬ ਦੀਆਂ 5 ਨਗਰ ਨਿਗਮਾਂ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਅਤੇ ਫਗਵਾੜਾ ਦੀਆਂ ਚੋਣਾਂ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਚੱਲ ਰਹੀ ਸੁਣਵਾਈ 28 ਅਗਸਤ ਨੂੰ ਹੋਵੇਗੀ। ਨਗਰ ਨਿਗਮ ਚੋਣਾਂ ਨੂੰ ਇੱਕ ਸਾਲ ਤੋਂ ਵੱਧ ਸਮਾਂ ਨਹੀਂ ਹੋਇਆ ਹੈ। ਅੰਮ੍ਰਿਤਸਰ ਦੇ ਸਮਾਜ ਸੇਵੀ ਪ੍ਰਮੋਦ ਚੰਦਰ ਬਾਲੀ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ।

ਪਿਛਲੀ ਸੁਣਵਾਈ ਦੌਰਾਨ ਵੀ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਗਿਆ ਸੀ। ਪਰ ਪੰਜਾਬ ਸਰਕਾਰ ਦੇ ਵਕੀਲ ਨੇ ਜਵਾਬ ਦਾਖ਼ਲ ਕਰਨ ਲਈ ਹੋਰ ਸਮਾਂ ਮੰਗਿਆ। ਜਵਾਬ ਤੋਂ ਬਾਅਦ, ਅਦਾਲਤ ਨੇ ਸਿੱਧੇ ਤੌਰ 'ਤੇ ਸੁਣਵਾਈ ਲਈ 28 ਅਗਸਤ, 2024 ਦੀ ਤਰੀਕ ਤੈਅ ਕੀਤੀ। ਅੰਮ੍ਰਿਤਸਰ ਦੇ ਸਮਾਜ ਸੇਵੀ ਪ੍ਰਬੋਧ ਚੰਦਰ ਬਾਲੀ ਦੀ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਜਨਵਰੀ 2023 ਵਿਚ ਨਗਰ ਨਿਗਮਾਂ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਲੋੜ ਹੈ।

ਇਹ ਲਾਜ਼ਮੀ ਚੋਣ ਹੈ। ਇਹ ਭਾਰਤ ਦੇ ਸੰਵਿਧਾਨ ਦੇ ਅਨੁਛੇਦ 249-U ਦੇ ਨਾਲ-ਨਾਲ ਪੰਜਾਬ ਮਿਉਂਸਪਲ ਕਾਰਪੋਰੇਸ਼ਨਾਂ ਦੀ ਧਾਰਾ 7 ਦੇ ਤਹਿਤ ਕੀਤਾ ਜਾਣਾ ਚਾਹੀਦਾ ਹੈ। ਸੂਬਾ ਸਰਕਾਰ ਨੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਵੋਟਰਾਂ ਨੂੰ ਉਨ੍ਹਾਂ ਦੇ ਜਮਹੂਰੀ ਹੱਕਾਂ ਤੋਂ ਵਾਂਝਾ ਰੱਖਿਆ ਹੋਇਆ ਹੈ। ਰਾਜ ਚੋਣ ਕਮਿਸ਼ਨ ਨੇ ਅਜੇ ਤੱਕ ਚੋਣਾਂ ਕਰਵਾਉਣ ਲਈ ਪ੍ਰੋਗਰਾਮ ਨੂੰ ਨੋਟੀਫਾਈ ਨਹੀਂ ਕੀਤਾ ਹੈ। 

ਪ੍ਰਮੋਦ ਚੰਦਰ ਬਾਲੀ ਨੇ ਕਿਹਾ ਕਿ ਉਹ ਖ਼ੁਦ ਹੈਰਾਨ ਹਨ ਕਿ ਹਾਈ ਕੋਰਟ ਨੇ 28 ਅਗਸਤ ਦੀ ਇੰਨੀ ਲੰਬੀ ਤਰੀਕ ਕਿਉਂ ਤੈਅ ਕੀਤੀ ਹੈ। ਨਗਰ ਨਿਗਮ ਵਿਚ ਇਹ ਪਹਿਲੀ ਵਾਰ ਹੈ ਜਦੋਂ ਨਗਰ ਨਿਗਮ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ। ਪਿਛਲੇ ਡੇਢ ਸਾਲ ਤੋਂ ਨਗਰ ਨਿਗਮ ਚੋਣਾਂ ਨਹੀਂ ਹੋਈਆਂ ਅਤੇ ਲੋਕ ਸਭਾ ਚੋਣਾਂ ਹੋਣ ਕਾਰਨ ਹੁਣ ਜੂਨ ਮਹੀਨੇ ਤੋਂ ਬਾਅਦ ਹੀ ਚੋਣਾਂ ਹੋਣ ਦੀ ਸੰਭਾਵਨਾ ਹੈ।  

ਓਮਪ੍ਰਕਾਸ਼ ਸੋਨੀ ਸਾਲ 1990 ਵਿਚ ਪਹਿਲੀ ਵਾਰ ਨਗਰ ਨਿਗਮ ਅੰਮ੍ਰਿਤਸਰ ਦੇ ਮੇਅਰ ਬਣੇ ਸਨ। ਮੇਅਰ ਓਮ ਪ੍ਰਕਾਸ਼ ਸੋਨੀ ਦੇ ਕਾਰਜਕਾਲ ਤੋਂ ਬਾਅਦ ਨਗਰ ਨਿਗਮ ਦੀਆਂ ਚੋਣਾਂ ਕੁਝ ਮਹੀਨੇ ਲਟਕ ਗਈਆਂ ਸਨ। ਇਸ ਤੋਂ ਬਾਅਦ ਸੁਭਾਸ਼ ਸ਼ਰਮਾ ਮੇਅਰ ਚੁਣੇ ਗਏ। ਕਿਸੇ ਕਾਰਨ ਸੁਭਾਸ਼ ਸ਼ਰਮਾ ਨੂੰ ਸਦਨ ਵਿਚ ਅਸਤੀਫ਼ਾ ਦੇਣਾ ਪਿਆ।

ਕਰਮਜੀਤ ਸਿੰਘ ਰਿੰਟੂ ਸਾਲ 2018 ਵਿੱਚ ਮੇਅਰ ਚੁਣੇ ਗਏ ਸਨ। ਨਗਰ ਨਿਗਮ ਦਾ ਕਾਰਜਕਾਲ ਜਨਵਰੀ 2023 ਵਿੱਚ ਖਤਮ ਹੋ ਗਿਆ ਸੀ। ਪਿਛਲੇ ਡੇਢ ਸਾਲ ਤੋਂ ਨਗਰ ਨਿਗਮ ਚੋਣਾਂ ਨਾ ਹੋਣ ਕਾਰਨ ਨਿਗਮ ਦਾ ਕੋਈ ਮੇਅਰ ਅਤੇ ਹਾਊਸ ਨਹੀਂ ਹੈ। 

(For more news apart from 'The hearing on MC elections in Punjab was postponed till August 28 News in punjabi  ' stay tuned to Rozana Spokesman)

SHARE ARTICLE

ਏਜੰਸੀ

Advertisement

ਇਸ ਵਾਰ ਕੌਣ ਕਰੇਗਾ ਸ੍ਰੀ ਅਨੰਦਪੁਰ ਸਾਹਿਬ ਦਾ ਸਿਆਸੀ ਕਿਲ੍ਹਾ ਫ਼ਤਿਹ? ਕੰਗ, ਸਿੰਗਲਾ, ਚੰਦੂਮਾਜਰਾ, ਸ਼ਰਮਾ, ਗੜ੍ਹੀ ਜਾਂ..

15 May 2024 11:10 AM

ਚਿੱਟੇ ਨੂੰ ਲੈ ਕੇ Akali ਅਤੇ AAP ਵਾਲੇ ਹੋ ਗਏ ਹੱਥੋਪਾਈ, ਪੱਤਰਕਾਰ ਨੇ ਮਸ੍ਹਾਂ ਖਿੱਚ -ਖਿੱਚ ਕੀਤੇ ਪਾਸੇ- Sidhi Gall

15 May 2024 10:37 AM

LIVE BULLETIN | ਚੰਨੀ ਦੇ ਮਖ਼ੌਲ ਨੂੰ ਲੈ ਕੇ ਕੀ ਬੋਲ ਪਈ 'ਬੀਬੀ' ? STF ਨੇ ਫੜ੍ਹ ਲਏ ਲਾਰੈਂਸ ਗੈਂਗ ਦੇ 5 ਸ਼ੂਟਰ

14 May 2024 4:37 PM

ਯਾਰ Karamjit Anmol ਲਈ ਪ੍ਰਚਾਰ ਕਰਨ ਪਹੁੰਚੇ Gippy Grewal ਤੇ Binnu Dhillon Road Show 'ਚ ਲਾਏ ਨਾਅਰੇ...

14 May 2024 4:25 PM

Sukhjinder Randhawa Exclusive Interview- ਮਜੀਠੀਆ ਤਾਂ ਕੰਸ ਮਾਮਾ ਬਣ ਗਿਆ, ਇਸੇ ਬੰਦੇ ਕਰਕੇ ਖ਼ਤਮ ਹੋਇਆ ਅਕਾਲੀ..

14 May 2024 3:41 PM
Advertisement