ਸਹੀ ਇਲਾਜ ਨਾ ਮਿਲਣ ਕਾਰਨ ਗਰਭਵਤੀ ਡਾਂਸਰ ਦੀ ਹੋਈ ਮੌਤ
Published : Apr 24, 2019, 11:53 am IST
Updated : Apr 24, 2019, 4:06 pm IST
SHARE ARTICLE
Pregnant Dancer
Pregnant Dancer

ਨਾਲ ਕੰਮ ਨਾ ਕਰਨ ਦੀ ਰੰਜਿਸ਼  ਦੇ ਚਲਦੇ 2 ਸਾਥੀਆਂ ਦੇ ਨਾਲ ਮਿਲਕੇ ਸਾਥੀ ਡਾਂਸਰ ਦਾ ਕਤਲ ਕਰਨ ਦੇ ਇਲਜ਼ਾਮ ‘ਚ...

ਬਠਿੰਡਾ : ਨਾਲ ਕੰਮ ਨਾ ਕਰਨ ਦੀ ਰੰਜਿਸ਼  ਦੇ ਚਲਦੇ 2 ਸਾਥੀਆਂ ਦੇ ਨਾਲ ਮਿਲਕੇ ਸਾਥੀ ਡਾਂਸਰ ਦਾ ਕਤਲ ਕਰਨ ਦੇ ਇਲਜ਼ਾਮ ‘ਚ ਗ੍ਰਿਫ਼ਤਾਰ ਡਾਂਸਰ ਦੀ ਮੰਗਲਵਾਰ ਸਵੇਰੇ ਮਾਡਰਨ ਜੇਲ੍ਹ ਗੋਬਿੰਦਪੁਰਾ ‘ਚ ਦੀ ਸ਼ੱਕੀ ਹਾਲਤ ‘ਚ ਮੌਤ ਹੋ ਗਈ। ਹੱਤਿਆ ਦੋਸ਼ੀ ਡਾਂਸਰ ਦੇ ਗਰਭਵਤੀ ਹੋਣ ਦਾ ਸ਼ੱਕ ਹੈ। ਜਿਸ ਕਾਰਨ ਸੀਜੇਐਮ ਦੀ ਹਾਜ਼ਰੀ ‘ਚ 3 ਡਾਕਟਰਾਂ ਦੇ ਪੈਨਲ ਨੇ ਵੀਡੀਓ ਗ੍ਰਾਫ਼ੀ ‘ਚ ਮ੍ਰਿਤਕਾ ਦਾ ਪੋਸਟਮਾਰਟਮ ਕਰਕੇ ਸੈਂਪਲ ਦੇ ਨਾਲ ਪ੍ਰੈਗਨੈਂਸੀ ਹੋਣ ਦਾ ਸ਼ੱਕ ਸਾਫ਼ ਕਰਦੇ ਹੋਏ ਬੱਚੇਦਾਨੀ ਨੂੰ ਜਾਂਚ ਲਈ ਲੈਬ ਭੇਜ ਦਿੱਤਾ ਹੈ।

Suicide CaseDeath Case

ਪੁਲਿਸ ਨੇ 15 ਅਪ੍ਰੈਲ ਨੂੰ ਸਾਥੀ ਡਾਂਸਰ ਸਪਨਾ ਦਾ ਸਿਰ ਧੜ ਤੋਂ ਵੱਖ ਕਰਨ ਦੇ ਇਲਜ਼ਾਮ ਵਿਚ ਪੂਨਮ (32) ਪਤਨੀ ਬਬਲੂ ਨਿਵਾਸੀ ਕ੍ਰਿਸ਼ਨਾ ਕਾਲੋਨੀ ਨੂੰ 2 ਸਾਥੀਆਂ ਦੇ ਨਾਲ 18 ਅਪ੍ਰੈਲ ਨੂੰ ਫੜਿਆ ਸੀ। ਪੁਲਿਸ ਨੇ ਅਦਾਲਤ ‘ਚ ਪੇਸ਼ ਕਰਕੇ ਪੂਨਮ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ‘ਤੇ ਥਾਣਾ ਜੀਆਰਪੀ ‘ਚ ਭੇਜਿਆ ਗਿਆ ਸੀ। ਪੁਲਿਸ ਸੂਤਰਾਂ ਅਨੁਸਾਰ ਰਿਮਾਂਡ ਦੇ ਦੌਰਾਨ ਪੂਨਮ ਨੇ ਪੇਟ ‘ਚ ਦਰਦ ਹੋਣ ਦੀ ਸ਼ਿਕਾਇਤ ਕੀਤੀ ਸੀ। ਜੀਆਰਪੀ ਪੁਲਿਸ ਦੀ ਮੰਨੀਏ ਤਾਂ ਉਨ੍ਹਾਂ ਨੇ ਸ਼ਿਕਾਇਤ ਤੋਂ ਬਾਅਦ ਪੂਨਮ ਨੂੰ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਸੀ।

Suicide by Husband-WifeDeath Case 

ਹਸਪਤਾਲ ‘ਚ 3 ਟੀਕੇ ਲੱਗਣ ਤੋਂ ਬਾਅਦ ਪੂਨਮ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ। ਉਥੇ ਹੀ ਜੇਲ੍ਹ ਸੂਤਰਾਂ ਅਨੁਸਾਰ ਇੱਥੇ ਮੈਡੀਕਲ ਦੌਰਾਨ ਪੂਨਮ ਨੇ ਪੇਟ ‘ਚ ਦਰਦ ਦੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ 3 ਟਾਇਮ ਦੀ ਦਵਾਈ ਦੇ ਦਿੱਤੀ ਸੀ। ਇਸ ਤੋਂ ਬਾਅਦ ਵੀ ਹੱਤਿਆ ਦੋਸ਼ੀ ਪੂਨਮ ਦੀ ਹਾਲਤ ਖ਼ਰਾਬ ਚੱਲ ਰਹੀ ਸੀ, ਪਰ ਜੇਲ੍ਹ ਪਰਬੰਧਨ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਪੂਨਮ ਦੇ ਲਗਾਤਾਰ ਪੇਟ ‘ਚ ਦਰਦ ਦੀ ਸ਼ਿਕਾਇਤ ਤੋ ਬਾਅਦ ਵੀ ਉਸਦਾ ਠੀਕ ਇਲਾਜ ਨਹੀਂ ਹੋ ਸਕਿਆ ਅਤੇ ਵਧੀਆ ਇਲਾਜ਼ ਨਾ ਮਿਲਣ ਦੇ ਕਾਰਨ ਉਸਦੀ ਮੰਗਲਵਾਰ ਨੂੰ ਜੇਲ੍ਹ ਵਿੱਚ ਹੀ ਸ਼ੱਕੀ ਹਾਲਾਤ ‘ਚ ਮੌਤ ਹੋ ਗਈ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement