ਭਰਾ ਨੇ ਕੀਤਾ ਗਰਭਵਤੀ ਭੈਣ ਦਾ ਕਤਲ, ਅਦਾਲਤ ਨੇ ਦੋਸ਼ੀ ਨੂੰ ਸੁਣਾਈ ਫ਼ਾਂਸੀ ਦੀ ਸਜ਼ਾ
Published : Apr 11, 2019, 11:09 am IST
Updated : Apr 11, 2019, 11:09 am IST
SHARE ARTICLE
Hanging Till Death
Hanging Till Death

ਕਹਿੰਦੇ ਹਨ ਕਿ ਬਦਲੇ ਦੀ ਭਾਵਨਾ ਅੱਗੇ ਹਰ ਰਿਸ਼ਤਾ ਫਿੱਕਾ ਪੈ ਜਾਂਦਾ ਹੈ...

ਮਾਨਸਾ : ਕਹਿੰਦੇ ਹਨ ਕਿ ਬਦਲੇ ਦੀ ਭਾਵਨਾ ਅੱਗੇ ਹਰ ਰਿਸ਼ਤਾ ਫਿੱਕਾ ਪੈ ਜਾਂਦਾ ਹੈ, ਫਿਰ ਭਾਂਵੇ ਸਕੀ ਭੈਣ ਨਾਲ ਹੀ ਬਦਲਾ ਕਿਉਂ ਨਾ ਹੋਵੇ। ਕੁਝ ਅਜਿਹਾ ਹੀ ਮਾਮਲਾ ਮਾਨਸਾ ਤੋਂ ਸਾਹਮਣੇ ਆਇਆ ਹੈ। ਇੱਥੋਂ ਦੀ ਅਦਾਲਤ ਨੇ ਚਾਰ ਸਾਲ ਪੁਰਾਣੇ ਪ੍ਰੇਮ ਵਿਆਹ ਕਰਵਾਉਣ ਉਪਰੰਤ ਆਪਣੀ ਝੂਠੀ ਅਣਖ ਖਾਤਰ ਗਰਭਵਤੀ ਮੁਟਿਆਰ ਦੇ ਕਤਲ ਮਾਮਲੇ ਵਿੱਚ ਉਸ ਦੇ ਮਮੇਰੇ ਭਰਾ ਨੂੰ ਮੌਤ ਦੀ ਸਜ਼ਾ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਇਸ ਮਾਮਲੇ ਵਿੱਚ ਤਿੰਨ ਹੋਰਾਂ ਨੂੰ ਬਰੀ ਕਰ ਦਿੱਤਾ ਹੈ, ਜਿਸ ਵਿੱਚੋਂ ਇੱਕ ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ।

MURDERMurder Case

ਸੈਸ਼ਨ ਜੱਜ ਮਨਦੀਪ ਕੌਰ ਨੇ ਮੱਖਣ ਸਿੰਘ ਨੂੰ ਸਿਮਰਜੀਤ ਕੌਰ ਦੇ ਕਤਲ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦਿਆਂ ਫਾਂਸੀ ਦੀ ਸਜ਼ਾ ਸੁਣਾਈ ਹੈ। ਮੱਖਣ ਸਿੰਘ ਨੇ ਸਿਮਰਜੀਤ ਕੌਰ ਤੇ ਉਸ ਦੇ ਪਤੀ ਗੁਰਪਿਆਰ ਸਿੰਘ 'ਤੇ ਕਾਤਲਾਨਾ ਹਮਲਾ ਕੀਤਾ ਸੀ, ਜਿਸ ਵਿੱਚ ਸਿਮਰਜੀਤ ਕੌਰ ਦੀ ਮੌਤ ਹੋ ਗਈ ਸੀ। ਉਹ ਤਿੰਨ ਮਹੀਨਿਆਂ ਦੀ ਗਰਭਵਤੀ ਵੀ ਸੀ, ਜਿਸ ਕਾਰਨ ਅਦਾਲਤ ਨੇ ਉਸ ਨੂੰ ਸਖ਼ਤ ਸਜ਼ਾ ਸੁਣਾਈ ਹੈ। ਅਦਾਲਤ ਨੇ ਉਸ ਦੇ ਮ੍ਰਿਤਕਾ ਦੇ ਸਕੇ ਭਰਾ ਸਮੇਤ ਦੋ ਹੋਰਾਂ ਨੂੰ ਬਰੀ ਕਰ ਦਿੱਤਾ।

Murder Case Murder Case

ਮਾਮਲੇ ਦੀ ਪੈਰਵੀ ਦੌਰਾਨ ਸਾਹਮਣੇ ਆਇਆ ਕਿ ਅਧਿਆਪਕਾ ਸਿਮਰਜੀਤ ਕੌਰ 15 ਅਪਰੈਲ 2015 ਨੂੰ ਜਦ ਆਪਣੇ ਪਤੀ ਨਾਲ ਸਕੂਲ ਜਾ ਰਹੀ ਸੀ ਤਾਂ ਉਸ ਦੇ ਮਾਮੇ ਦੇ ਪੁੱਤ ਮੱਖਣ ਸਿੰਘ ਨੇ ਦੋਵਾਂ 'ਤੇ ਗੋਲ਼ੀਆਂ ਚਲਾਈਆਂ ਸੀ। ਬਾਕੀ ਮੁਲਜ਼ਮ ਉਸ ਦੇ ਨਾਲ ਕਾਰ ਵਿੱਚ ਮੌਜੂਦ ਸਨ। ਹਾਲਾਂਕਿ, ਗੁਰਪਿਆਰ ਸਿੰਘ ਇਸ ਨਿਆਂ ਨੂੰ ਅਧੂਰਾ ਮੰਨਦਾ ਹੈ ਤੇ ਉਹ ਸਾਰੇ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਲਈ ਹਾਈਕੋਰਟ ਤਕ ਪਹੁੰਚ ਵੀ ਕਰੇਗਾ। ਜ਼ਿਕਰਯੋਗ ਹੈ ਕਿ ਕੁਝ ਹੀ ਦਿਨ ਪਹਿਲਾਂ ਅਜਿਹਾ ਹੀ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਸੀ।

CourtCourt

ਜਿੱਥੇ ਇਕ ਭਰਾ ਨੇ ਅਪਣੀ ਭੈਣ ਦੇ ਪ੍ਰੇਮ ਵਿਆਹ ਦਾ ਬਦਲਾ ਲੈਣ ਲਈ ਜੀਜੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਭੈਣ ਦਾ ਸੁਹਾਗ ਉਜਾੜਨ ਲੱਗਿਆ ਇਕ ਵਾਰ ਵੀ ਉਸ ਦੇ ਹੱਥ ਨਹੀਂ ਕੰਬੇ। ਜਾਣਕਾਰੀ ਮੁਤਾਬਿਕ ਮ੍ਰਿਤਕ ਰਾਜ ਕੁਮਾਰ ਦਾ ਵਿਆਹ ਦੋਸ਼ੀ ਦੀ ਭੈਣ ਦੀਪਾ ਨਾਲ ਸਾਲ 2013 ਚ ਹੋਇਆ ਸੀ। ਦੋਹਾਂ ਨੇ ਘਰੋਂ ਭੱਜ ਕੇ ਇੱਕ-ਦੂਜੇ ਨਾਲ ਵਿਆਹ ਕੀਤਾ ਸੀ ਅਤੇ ਲੁਧਿਆਣਾ ਆ ਕੇ ਰਹਿਣ ਲੱਗ ਗਏ ਸਨ।

Student Commit SuicideHanging Till Death  

ਇਹੀ ਗੱਲ ਦੀਪਾ ਦੇ ਭਰਾ ਦੋਸ਼ੀ ਅੰਕਿਤ ਨੂੰ ਪਚ ਨਹੀਂ ਰਹੀ ਸੀ ਕਿਉਂਕਿ ਦੀਪਾ ਨੇ ਘਰ ਵਾਲਿਆਂ ਦੇ ਵਿਰੁੱਧ ਜਾ ਕੇ ਅਪਣੇ ਤੋਂ ਹੇਠਲੀ ਜਾਤ ਦੇ ਮੁੰਡੇ ਨਾਲ ਵਿਆਹ ਕਰਵਾਇਆ ਸੀ। ਇਸੇ ਲਈ ਅੰਕਿਤ ਨੇ ਅਪਣੀ ਰੰਜਿਸ਼ ਨੂੰ 6 ਸਾਲਾ ਬਾਅਦ ਕੱਢਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement