Road Accident News : ਲੁਧਿਆਣਾ 'ਚ ਤੇਜ਼ ਰਫ਼ਤਾਰ ਟਿੱਪਰ ਦੀ ਲਪੇਟ ’ਚ ਆਉਣ ਨਾਲ ਔਰਤ ਨੇ ਤੋੜਿਆ ਦਮ 

By : BALJINDERK

Published : Apr 24, 2024, 5:10 pm IST
Updated : Apr 24, 2024, 5:10 pm IST
SHARE ARTICLE
ਸੜਕ 'ਤੇ ਪਈ ਔਰਤ ਦੀ ਲਾਸ਼
ਸੜਕ 'ਤੇ ਪਈ ਔਰਤ ਦੀ ਲਾਸ਼

Road Accident News : ਐਕਟਿਵਾ ਦਾ ਸੰਤੁਲਨ ਵਿਗੜਨ 'ਤੇ ਟਿੱਪਰ ਹੇਠਾਂ ਆਈ, 2 ਬੱਚਿਆਂ ਦੀ ਮਾਂ

Road Accident News : ਲੁਧਿਆਣਾ ਦੇ ਰਾਹੋਂ ਰੋਡ 'ਤੇ ਕਰਿਆਨੇ ਦੀ ਦੁਕਾਨ ਚਲਾਉਣ ਵਾਲੀ ਔਰਤ ਐਕਟਿਵਾ 'ਤੇ ਘਰ ਤੋਂ ਦੁਕਾਨ ਵੱਲ ਜਾ ਰਹੀ ਸੀ। ਅਚਾਨਕ ਉਹ ਤੇਜ਼ ਰਫ਼ਤਾਰ ਟਿੱਪਰ ਅਤੇ ਆਟੋ ਵਿਚਕਾਰ ਫਸ ਗਈ। ਐਕਟਿਵਾ ਦਾ ਸੰਤੁਲਨ ਵਿਗੜਨ 'ਤੇ ਔਰਤ ਐਕਟਿਵਾ ਟਿੱਪਰ ਦੇ ਹੇਠਾਂ ਆ ਗਈ। ਟਿੱਪਰ ਦਾ ਪਿਛਲਾ ਟਾਇਰ ਉਸ ਦੇ ਮੂੰਹ ਵਿਚ ਜਾ ਵੱਜਿਆ। ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ ਸੁਮਨ ਵਾਸੀ ਰਾਹੋਂ ਰੋਡ ਵਜੋਂ ਹੋਈ ਹੈ। ਸੁਮਨ 2 ਬੱਚਿਆਂ ਦੀ ਮਾਂ ਸੀ।

ਇਹ ਵੀ ਪੜੋ:Hoshiarpur Robbery News : ਹੁਸ਼ਿਆਰਪੁਰ 'ਚ ਬੰਦੂਕ ਦੀ ਨੋਕ 'ਤੇ ਗਹਿਣਿਆਂ ਦੀ ਦੁਕਾਨ ਲੁੱਟੀ  

ਔਰਤ ਦੇ ਦਿਉਰ ਅਸ਼ਵਨੀ ਨੇ ਦੱਸਿਆ ਕਿ ਉਸ ਦੀ ਭਰਜਾਈ ਕਰਿਆਨੇ ਦੀ ਦੁਕਾਨ ਕਰਦੀ ਹੈ। ਹਰ ਰੋਜ਼ ਵਾਂਗ ਅੱਜ ਸਵੇਰੇ ਵੀ ਉਹ ਤਿਆਰ ਹੋ ਕੇ ਦੁਕਾਨ 'ਤੇ ਜਾ ਰਹੀ ਸੀ। ਰਸਤੇ 'ਚ ਅਚਾਨਕ ਉਹ ਆਟੋ ਚਾਲਕ ਅਤੇ ਟਿੱਪਰ ਵਿਚਕਾਰ ਫਸ ਗਈ। ਐਕਟਿਵਾ ਆਪਣਾ ਸੰਤੁਲਨ ਗੁਆ ਬੈਠੀ ਅਤੇ ਡਿੱਗ ਗਈ। ਟਿੱਪਰ ਦਾ ਟਾਇਰ ਉਸ ਦੇ ਉਪਰੋਂ ਲੰਘ ਗਿਆ। ਉਸ ਦੀ ਭਰਜਾਈ ਦੀ ਮੌਕੇ 'ਤੇ ਹੀ ਮੌਤ ਹੋ ਗਈ। ਟਿੱਪਰ ਚਾਲਕ ਅਤੇ ਆਟੋ ਚਾਲਕ ਦੋਵੇਂ ਫ਼ਰਾਰ ਹਨ। ਘਟਨਾ ਵਾਲੀ ਥਾਂ 'ਤੇ ਮੌਜੂਦ ਲੋਕਾਂ ਨੇ ਪਰਿਵਾਰ ਨੂੰ ਸੂਚਿਤ ਕੀਤਾ। ਇਹ ਸਾਰੀ ਘਟਨਾ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਰਖਵਾਇਆ ਗਿਆ ਹੈ।

ਇਹ ਵੀ ਪੜੋ:Punjab News : ਗੁਰਦੁਆਰਾ ਨਾਨੂੰਆਣਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਮੱਘਰ ਸਿੰਘ ਦਾ ਹੋਇਆ ਦੇਹਾਂਤ

ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚੇ ASI ਗੁਰਮੁੱਖ ਸਿੰਘ ਤੋਂ ਲਾਸ਼ ਬਾਰੇ ਜਾਣਕਾਰੀ ਲੈਣ ਦੀ ਜਦੋਂ ਪੱਤਰਕਾਰਾਂ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਨ੍ਹਾਂ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਥਾਣਾ ਟਿੱਬਾ ਖੇਤਰ 'ਚ ਖੁੱਲ੍ਹੇਆਮ ਚੱਲ ਰਹੇ ਰੇਤ ਦੇ ਟਿੱਪਰ ਦੇ ਸਵਾਲ 'ਤੇ ਏ.ਐੱਸ.ਆਈ. ਭੜਕ ਗਿਆ।

ਇਹ ਵੀ ਪੜੋ:Punjab News : ਤਰਨ ਤਾਰਨ ਪੁਲਿਸ ਵਲੋਂ 3 ਕਿਲੋ ਹੈਰੋਇਨ ਅਤੇ ਡਰੋਨ ਸਮੇਤ ਇੱਕ ਨਸ਼ਾ ਤਸਕਰ ਕਾਬੂ, ਦੋ ਫ਼ਰਾਰ

(For more news apart from  Tipper crushed a woman in Ludhiana, died News in Punjabi, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement