ਪਟਿਆਲਾ ਦੇ ਪ੍ਰਸਿੱਧ YPS ਸਕੂਲ ਤੋਂ ਕੱਢੇ 18 ਦੇ ਕਰੀਬ ਬੱਚਿਆਂ ਦੇ ਮਾਪਿਆਂ ਨੇ ਕੀਤਾ ਰੋਸ ਪ੍ਰਦਰਸ਼ਨ
Published : Apr 24, 2025, 4:15 pm IST
Updated : Apr 24, 2025, 4:15 pm IST
SHARE ARTICLE
Parents of around 18 children expelled from Patiala's famous YPS school protest
Parents of around 18 children expelled from Patiala's famous YPS school protest

21 ਤਰੀਕ ਨੂੰ ਸਕੂਲ ਦੇ ਦੁਆਰਾ ਇੱਕ ਨਵਾਂ ਫਰਮਾਨ ਜਾਰੀ ਕਰਦਿਆਂ ਹੋਇਆ 18 ਬੱਚਿਆਂ ਨੂੰ ਸਕੂਲ ਤੋਂ ਕੱਢ ਦਿੱਤਾ ਸੀ।

ਪਟਿਆਲਾ:  ਪਟਿਆਲਾ ਦੇ ਪ੍ਰਸਿੱਧ YPS ਸਕੂਲ ਤੋਂ ਕੱਢੇ 18 ਦੇ ਕਰੀਬ ਬੱਚਿਆਂ ਦੇ ਮਾਪਿਆਂ ਨੇ ਰੋਸ ਪ੍ਰਦਰਸ਼ਨ ਕੀਤਾ। ਦੱਸ ਦਈਏ ਕਿ ਸਕੂਲ ਦੇ ਦੁਆਰਾ ਪਿਛਲੇ ਦਿਨੀ 18 ਦੇ ਕਰੀਬ ਛੇਵੀਂ ਜਮਾਤ ਦੇ ਬੱਚਿਆਂ ਨੂੰ ਸਕੂਲ ਤੋਂ ਕੱਢ ਦਿੱਤਾ ਸੀ ਕਿਉਂਕਿ ਉਹਨਾਂ ਦੇ ਮਾਪਿਆਂ ਦੇ ਦੁਆਰਾ ਬੋਰਡਿੰਗ ਅਤੇ ਡੇਅ ਬੋਰਡਿੰਗ ਸਬੰਧੀ ਸਕੂਲ ਵੱਲੋਂ ਮੰਗੇ ਜਾ ਰਹੇ ਕਨਸੈਂਟ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਜਵਾਬ ਨਹੀਂ ਦਿੱਤਾ ਸੀ।

ਜਿਸ ਤੋਂ ਬਾਅਦ ਮਾਪਿਆਂ ਦੇ ਦੁਆਰਾ ਮਾਨਯੋਗ ਜਿਲ੍ਾ ਕੋਰਟ ਦੇ ਵਿੱਚ ਜਾ ਕੇ ਇਸ ਮਾਮਲੇ ਸਬੰਧੀ ਅਪੀਲ ਪਾਈ ਗਈ ਸੀ ਜਿਸ ਤੋਂ ਬਾਅਦ ਮਾਨਯੋਗ ਕੋਰਟ ਦੇ ਦੁਆਰਾ ਕਨਸੈਂਟ ਦੇ ਹੁਕਮਾਂ ਦੇ ਉੱਪਰ ਸਟੇਅ ਲਗਾ ਦਿੱਤੀ ਗਈ ਸੀ।।ਪਰ 21 ਤਰੀਕ ਨੂੰ ਸਕੂਲ ਦੇ ਦੁਆਰਾ ਇੱਕ ਨਵਾਂ ਫਰਮਾਨ ਜਾਰੀ ਕਰਦਿਆਂ ਹੋਇਆ 18 ਬੱਚਿਆਂ ਨੂੰ ਸਕੂਲ ਤੋਂ ਕੱਢ ਦਿੱਤਾ।

ਇਸ ਸਬੰਧੀ ਜਿੱਥੇ ਮਾਪਿਆਂ ਦੇ ਨਾਲ ਸਕੂਲ ਦੇ ਬੱਚੇ ਯੂਨੀਫਾਰਮ ਦੇ ਵਿੱਚ ਸਕੂਲ ਦੇ ਬਾਹਰ ਸਕੂਲ ਐਡਮਿਨਿਸਟ੍ਰੇਸ਼ਨ ਦੀ ਮਿਨਤਾਂ ਕਰਦੇ ਦਿਖਾਈ ਦਿੱਤੇ ਉੱਥੇ ਹੀ ਮਾਪਿਆਂ ਦੇ ਵਿੱਚ ਵੀ ਕਾਫੀ ਗੁੱਸਾ ਦਿਖਾਈ ਦੇ ਰਿਹਾ ਸੀ ਕਿਉਂਕਿ ਮਾਪਿਆਂ ਦਾ ਕਹਿਣਾ ਹੈ ਕਿ ਅਸੀਂ ਬੱਚਿਆਂ ਨੂੰ ਤਿਆਰ ਕਰਕੇ ਸਕੂਲ ਛੱਡਣ ਆਏ ਸੀ ਅਤੇ ਸਕੂਲ ਦੇ ਪ੍ਰਬੰਧਕਾਂ ਦੇ ਦੁਆਰਾ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਅਤੇ ਸਾਡੇ ਬੱਚਿਆਂ ਨੂੰ ਵੀ ਸਕੂਲ ਦੇ ਅੰਦਰ ਐਂਟਰੀ ਨਹੀਂ ਕਰਵਾਈ ਜਿਸ ਤੋਂ ਬਾਅਦ ਮਜਬੂਰੀ ਬਸ ਅਸੀਂ ਸਕੂਲ ਦੇ ਅੱਗੇ ਹੀ ਬੈਠ ਗਏ।

ਇਸ ਸਬੰਧੀ ਵਾਈਪੀਐਸ ਸਕੂਲ ਦੇ ਹੈਡ ਮਾਸਟਰ ਨੇ ਆਪਣਾ ਪੱਖ ਰੱਖਦਿਆਂ ਦੱਸਿਆ ਕਿ ਮਾਪਿਆਂ ਦੇ ਕੰਸੈਂਟ ਵਾਲੇ ਮਾਨਯੋਗ ਕੋਰਟ ਦੁਆਰਾ ਲਗਾਈ ਗਈ ਸਟੇ ਦੇ ਹੁਕਮ ਦੇ ਉੱਪਰ ਅਸੀਂ ਕੋਈ ਕਾਰਵਾਈ ਨਹੀਂ ਕੀਤੀ ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement