Advertisement
  ਖ਼ਬਰਾਂ   ਪੰਜਾਬ  24 May 2019  ਨਾਬਾਲਗ ਨੇ ਹੀ ਕੀਤਾ ਸੀ, ਟਿਕ-ਟਾਕ ਸਟਾਰ ਮੋਹਿਤ ਦਾ ਕਤਲ

ਨਾਬਾਲਗ ਨੇ ਹੀ ਕੀਤਾ ਸੀ, ਟਿਕ-ਟਾਕ ਸਟਾਰ ਮੋਹਿਤ ਦਾ ਕਤਲ

ਸਪੋਕਸਮੈਨ ਸਮਾਚਾਰ ਸੇਵਾ
Published May 24, 2019, 5:54 pm IST
Updated May 24, 2019, 5:54 pm IST
ਟਿਕ-ਟਾਕ ਸਟਾਰ ਜਿਮ ਟ੍ਰੇਨਰ ਮੋਹਿਤ ਮੋਰ ਦਾ ਕਤਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕੀਤਾ ਗਿਆ ਸੀ...
Tik-Tok Star Mohit
 Tik-Tok Star Mohit

ਨਵੀਂ ਦਿੱਲੀ : ਟਿਕ-ਟਾਕ ਸਟਾਰ ਜਿਮ ਟ੍ਰੇਨਰ ਮੋਹਿਤ ਮੋਰ ਦਾ ਕਤਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕੀਤਾ ਗਿਆ ਸੀ ਅਤੇ ਕਤਲ ਕਰਨ ਵਾਲਾਂ ਵਿਚ ਇਕ ਨਾਬਾਲਗ ਸ਼ਾਮਲ ਸੀ। ਦੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਮੋਹਿਤ ਮੋਰ ਦੀ ਹੱਤਿਆ ਕਰਨ ਵਾਲੇ ਇਕ ਨਾਬਾਲਗ ਨੂੰ ਫੜਿਆ ਹੈ, ਜਿਸ ਨੇ ਅਪਣੇ 2 ਦੋਸਤਾਂ ਨਾਲ ਮਿਲੇ ਕੇ ਹੱਤਿਆ ਨੂੰ ਅੰਜ਼ਾਮ ਦਿੱਤਾ ਸੀ। ਪੁਲਿਸ ਅਨੁਸਾਰ ਦੋਸ਼ੀ ਨੂੰ ਦਵਾਰਕਾ ਦੇ ਧੁਲਸਿਰਸ ਪਿੰਡ ਕੋਲੋਂ ਗ੍ਰਿਫ਼ਤਾਰ ਕੀਤਾ ਹੈ।

Murder Case Murder Case

ਜਿਸ ਕੋਲੋਂ ਪੁਲਿਸ ਨੇ ਦੇਸ਼ੀ ਕੱਟਾ ਵੀ ਬਰਾਮਦ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਨਾਬਾਲਗ ਦੋਸ਼ੀ ਨੇ 21 ਮਈ ਨੂੰ ਅਪਣੇ 2 ਹੋਰ ਸਾਥੀਆਂ ਨਾਲ ਮਿਲ ਕੇ ਟਿਕ-ਟਾਕ ‘ਤੇ ਫ਼ੇਮਸ ਅਤੇ ਜਿਮ ਟਰੇਨਰ ਮੋਹਿਤ ਮੋਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਸਪੈਸ਼ਲ ਸੈੱਲ ਡੀਸੀਪੀ ਸੰਜੀਵ ਯਾਦਵ ਨੇ ਦੱਸਿਆ ਕਿ ਦੋਸ਼ੀ ਨਾਬਾਲਗ ਵਿਰੁੱਧ ਪੁਲਿਸ ਕੋਲ ਸੀਸੀਟੀਵੀ ਦੀ ਮੌਜੂਦ ਹੈ, ਜਿਸ ਵਿਚ ਉਸ ਦੀ ਸ਼ਮੂਲੀਅਤ ਸਾਬਤ ਹੋ ਸਕੇ।

ਜਾਂਚ 'ਤੇ ਸਾਹਮਣੇ ਆਇਆ ਹੈ ਕਿ ਮੋਹਿਤ ਨੇ ਵਿਕਾਸ ਦਲਾਲ ਦੇ ਇਕ ਰਿਸ਼ਤੇਦਾਰ ਤੋਂ 20 ਲੱਖ ਰੁਪਏ ਉਧਾਰ ਲਏ ਸਨ ਅਤੇ ਉਹ ਪੈਸੇ ਦੇਣ ਵਿਚ ਟਾਲ-ਮੋਟਲ ਕਰ ਰਿਹਾ ਸੀ। ਵਾਰ-ਵਾਰ ਪੈਸੇ ਮੰਗਣ ‘ਤੇ ਵੀ ਜਦੋਂ ਮੋਹਿਤ ਨੇ ਪੈਸੇ ਨਹੀਂ ਦਿੱਤੇ ਤਾਂ ਦੋਸ਼ੀਆਂ ਨੇ ਮੌਤ ਦੇ ਘਾਟ ਉਤਾਰ ਦਿੱਤਾ। ਦੋਸ਼ੀਆਂ ਨੇ ਕਈ ਰਾਊਂਡ ਫਾਇਰ ਕੀਤੇ ਸਨ। ਮੋਹਿਤ ਮੋਰ ਦੀ ਦਵਾਰਕਾ ਦੇ ਹੀ ਇਕ ਗਿਰੋਹ ਨਾਲ ਸਬੰਧ ਰੱਖਦਾ ਸੀ, ਜਿਸ ਨੂੰ ਪ੍ਰਦੀਪ ਸੋਲੰਕੀ ਗੈਂਗ ਦੱਸਿਆ ਜਾ ਰਿਹਾ ਹੈ।  

Advertisement
Advertisement

 

Advertisement