
ਫ਼ੈਕਟਰੀ ਦਾ ਸਮੁੱਚਾ ਰਿਕਾਰਡ ਲਿਆ ਕਬਜ਼ੇ ਵਿਚ
ਬਨੂੜ, 23 ਮਈ (ਅਵਤਾਰ ਸਿੰਘ): ਚੰਡੀਗੜ੍ਹ ਡਿਸਟਿਲਰੀਜ਼ ਐਂਡ ਬੋਟਲਜ਼ ਲਿਮ: ਬਨੂੜ ਦੀ ਸ਼ਰਾਬ ਫ਼ੈਕਟਰੀ ਦੀ ਪਿਛਲੇ ਦੋ ਦਿਨਾਂ ਤੋਂ ਵੱਡੀ ਪੱਧਰ ਉੱਤੇ ਐਕਸਾਈਜ਼ ਵਿਭਾਗ ਅਤੇ ਪ੍ਰਸ਼ਾਸਨਕ ਅਧਿਕਾਰੀਆਂ ਵਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਿਹਾ ਹੈ। ਫ਼ੈਕਟਰੀ ਦਾ ਸਮੁੱਚਾ ਰਿਕਾਰਡ ਕਬਜ਼ੇ ਵਿਚ ਲਿਆ ਹੋਇਆ ਹੈ ਅਤੇ ਤਾਲਾਬੰਦੀ ਦੌਰਾਨ ਸ਼ਰਾਬ ਦੇ ਕੀਤੇ ਉਤਪਾਦਨ ਅਤੇ ਕੱਚੇ ਮਾਲ ਦੇ ਅਦਾਨ-ਪ੍ਰਦਾਨ ਨੂੰ ਗਹੁ ਨਾਲ ਘੋਖਿਆ ਜਾ ਰਿਹਾ ਹੈ, ਭਾਂਵੇ ਫ਼ੈਕਟਰੀ ਦੀ ਕਾਰਗੁਜ਼ਾਰੀ ਬਾਰੇ ਜਾਂਚ ਆਉਣ ਉਪਰੰਤ ਹੀ ਪਤਾ ਲੱਗੇਗਾ, ਪਰ ਇਸ ਖੇਤਰ ਵਿਚ ਵੱਡੇ ਪੱਧਰ ਉੱਤੇ ਨਾਜਾਇਜ਼ ਸ਼ਰਾਬ ਦੀ ਹੋ ਰਹੀ ਵਿਕਰੀ ਬਾਰੇ ਕਈ ਤਰਾਂ ਦੇ ਸ਼ੰਕੇ ਪਾਏ ਜਾ ਰਹੇ ਹਨ।
ਮੌਕੇ ਉੱਤੇ ਸ਼ਰਾਬ ਫ਼ੈਕਟਰੀ ਪੁੱਜੀ ਪੱਤਰਕਾਰਾਂ ਦੀ ਟੀਮ ਵਲੋਂ ਵੇਖਿਆ ਗਿਆ, ਕਿ ਫ਼ੈਕਟਰੀ ਨੇੜੇ ਸੰਨਾਟਾਂ ਛਾਇਆ ਹੋਇਆ ਸੀ, ਕੋਈ ਵੀ ਛੋਟਾ ਵੱਡਾ ਅਧਿਕਾਰੀ ਜਾਂ ਮੁਲਾਜ਼ਮ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੀ ਦੂਰ ਦੀ ਗੱਲ, ਨੇੜੇ ਆਉਣ ਤੋਂ ਵੀ ਕਤਰਾ ਰਹੇ ਸਨ। ਫ਼ੈਕਟਰੀ ਅੰਦਰ ਕਿਸੇ ਬਾਹਰਲੇ ਵਿਆਕਤੀ ਸਮੇਤ ਪੱਤਰਕਾਰਾਂ ਨੂੰ ਅੰਦਰ ਜਾਣ ਦੀ ਆਗਿਆ ਨਹÄ ਦਿਤੀ ਗਈ ਅਤੇ ਨਾ ਹੀ ਕਿਸੇ ਨਾਲ ਗੱਲ ਕਰਾਉਣ ਲਈ ਰਾਜ਼ੀ ਹੋਏ। ਫ਼ੈਕਟਰੀ ਦੇ ਪ੍ਰਬੰਧਕ ਆਪੋ ਅਪਣੇ ਨੂੰ ਵਧੇਰੇ ਰੁੱਝੇ ਹੋਣ ਦੀ ਗੱਲ ਕਰਕੇ ਮਿਲਣ ਤੋਂ ਜਵਾਬ ਦੇ ਗਏ।
File photo
ਭਰੋਸੇਯੋਗ ਵਸ਼ੀਲਿਆਂ ਤੋਂ ਪਤਾ ਲੱਗਾ ਕਿ ਫ਼ੈਕਟਰੀ ਅੰਦਰ ਤਾਇਨਾਤ ਐਕਸਾਈਜ਼ ਦੇ ਤਿੰਨੇ ਅਧਿਕਾਰੀਆਂ ਦੇ ਤਬਾਦਲੇ ਕਰ ਦਿਤੇ ਹਨ, ਪਰ ਅਜੇ ਉਨ੍ਹਾਂ ਦੀ ਥਾਂ ਉੱਤੇ ਕੋਈ ਅਧਿਕਾਰੀ ਨਹੀ ਲਾਇਆ ਗਿਆ। ਐਸਡੀਐਮ ਮੁਹਾਲੀ ਜਗਦੀਪ ਸਿੰਘ ਸਹਿਗਲ ਨੇ ਵੀ ਬੀਤੇ ਕਲ ਫ਼ੈਕਟਰੀ ਦੀ ਚਲ ਰਹੀ ਜਾਂਚ ਦੀ ਨਿਗਰਾਨੀ ਕੀਤੀ। ਭਾਂਵੇ ਜਾਂਚ ਨੂੰ ਰੂਟੀਨ ਦੀ ਜਾਂਚ ਦਸਿਆ ਜਾ ਰਿਹਾ ਹੈ, ਪਰ ਪਿਛਲੇ ਦਿਨÄ ਸੁੰਨੀਆਂ ਥਾਵਾਂ ਉੱਤੇ ਸ਼ਰਾਬ ਦੇ ਨਾਜਾਇਜ਼ ਧੰਦੇ ਕਰਨ ਵਾਲਿਆਂ ਨੂੰ ਮਿਲਦੇ ਕੱਚੇ ਮਾਲ ਦੀ ਪੜਤਾਲ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਤੱਥ ਵੀ ਸਾਹਮਣੇ ਆਏ ਹਨ, ਕਿ ਤਾਲਾਬੰਦੀ ਦੌਰਾਨ ਇਸ ਖੇਤਰ ਵਿਚ ਵੱਡੇ ਪੱਧਰ ਉੱਤੇ ਵਿਕਰੀ ਕੀਤੀ ਸ਼ਰਾਬ ਕਿਥੋਂ ਆਈ। ਇਸ ਨੂੰ ਵੀ ਜਾਂਚ ਵਿਚ ਸ਼ਾਮਲ ਕੀਤਾ ਦਸਿਆ ਜਾ ਰਿਹਾ ਹੈ। ਸ਼ਰਾਬ ਫ਼ੈਕਟਰੀ ਦੀ ਜਾਂਚ ਬਾਰੇ ਅਧਿਕਾਰਿਤ ਤੌਰ ਉਤੇ ਭਾਂਵੇ ਅਜੇ ਕੋਈ ਪੁਸ਼ਟੀ ਨਹÄ ਹੋਈ, ਪਰ ਲੋਕਾਂ ਵਲੋਂ ਸ਼ਰਾਬ ਫ਼ੈਕਟਰੀ ਦੀ ਜਾਂਚ ਨੂੰ ਕਈ ਪੱਖੋਂ ਤੋਂ ਜੋੜ ਕੇ ਵੇਖਿਆ ਜਾ ਰਿਹਾ ਹੈ।
ਕੀ ਕਹਿਣਾ ਹੈ ਐਸ.ਡੀ.ਐਮ. ਅਤੇ ਇੰਸਪੈਕਟਰ ਦਾ
ਐਸਡੀਐਮ ਮੁਹਾਲੀ ਜਗਦੀਪ ਸਿੰਘ ਸਹਿਗਲ ਨੇ ਸੰਪਰਕ ਕਰਨ ਉੱਤੇ ਦਸਿਆ ਕਿ ਫੈਕਟਰੀ ਦਾ ਸਮੁੱਚਾ ਰਿਕਾਰਡ ਕਬਜ਼ੇ ਵਿਚ ਲੈ ਕੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਫ਼ੈਕਟਰੀ ਦੇ ਸਟਾਕ ਅਤੇ ਕੱਚੇ ਮਾਲ ਦੇ ਰਿਕਾਰਡ ਨੂੰ ਗਹੁ ਨਾਲ ਵਾਚਿਆ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਫ਼ੈਕਟਰੀ ਦੀ ਰਿਕਾਰਡ ਬਾਰੇ ਜਾਂਚ ਉਪਰੰਤ ਹੀ ਕੁਝ ਕਿਹਾ ਜਾ ਸਕਦਾ ਹੈ। ਫ਼ੈਕਟਰੀ ਵਿਚ ਤਾਇਨਾਤ ਐਕਸ਼ਾਇਜ਼ ਵਿਭਾਗ ਦੇ ਇੰਸਪੈਕਟਰ ਜਗਮੋਹਨ ਸਿੰਘ ਨੇ ਬਾਹਰ ਹੋਣ ਦੀ ਗੱਲ ਆਖ ਕੇ ਫ਼ੋਨ ਕੱਟ ਦਿਤਾ। ਫ਼ੈਕਟਰੀ ਦੇ ਮੁੱਖ ਪ੍ਰਬੰਧਕ ਪੁਸ਼ਪਿੰਦਰ ਸਿੰਘ ਨੇ ਵਧੇਰੇ ਰੁੱਝੇ ਹੋਣ ਕਾਰਨ ਮਿਲਣ ਤੋਂ ਨਾਂਹ ਕਰ ਦਿਤੀ, ਪਰ ਉਨ੍ਹਾਂ ਰੂਟੀਨ ਜਾਂਚ ਦਸਿਆ। ਐਸਐਚਓ ਸੁਭਾਸ਼ ਕੁਮਾਰ ਨੇ ਕਿਹਾ ਕਿ ਪਿਛਲੇ ਦਿਨÄ ਫੜੀ ਨਾਜਾਇਜ਼ ਸ਼ਰਾਬ ਕਾਰਨ ਸਰਕਾਰ ਵਲੋਂ ਕੀਤੀ ਸਖ਼ਤ ਹਦਾਇਤਾਂ ਕਾਰਨ ਅਜਿਹਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹੋਰਨਾਂ ਡਿਸਟਿਲਰੀਜ਼ ਦੀ ਵੀ ਜਾਂਚ ਕੀਤੀ ਜਾ ਰਹੀ ਹੈ।