ਕੇਂਦਰ ਤੋਂ 6247 ਕਰੋੜ ਰੁਪਏ ‘ਪੀੜਤ ਪੰਜਾਬ’ ਲਈ ਆਏ
Published : May 24, 2020, 5:50 am IST
Updated : May 24, 2020, 5:50 am IST
SHARE ARTICLE
File Photo
File Photo

ਖੇਤੀ ਕੰਮਕਾਜ ਲਈ ਮਨਰੇਗਾ ਰੇਟ, ਕਿਸਾਨ ਤੇ ਸੂਬਾ ਸਰਕਾਰ ਵੀ ਦੇਵੇ , ਸੂਬਾ ਸਰਕਾਰ ਖਰਚੇ ਦਾ ਵੇਰਵਾ ਦੇਵੇ : ਚੰਦੂਮਾਜਰਾ

ਚੰਡੀਗੜ੍ਹ, 23 ਮਈ (ਜੀ.ਸੀ. ਭਾਰਦਵਾਜ) : ਕੋਰੋਨਾ ਵਾਇਰਸ ਦੇ ਖ਼ਤਰੇ ਕਾਰਨ, ਲੱਖਾਂ ਮਜ਼ਦੂਰਾਂ ਦੇ ਅਪਣੇ ਵਤਨ ਵਾਪਸੀ ਉਪਰੰਤ ਪੰਜਾਬ ਦੀ ਖੇਤੀ ਵਿਸ਼ੇਸ਼ ਕਰ ਕੇ ਕਣਕ ਦੀ ਵਾਢੀ ਅਤੇ ਝੋਨੇ ਦੀ ਲੁਆਈ ਤੇ ਬਿਜਾਈ ਮੌਕੇ ਭਾਰੀ ਕਿੱਲਤ ਆ ਗਈ ਹੈ। ਪੰਜਾਬ ਵਿਚ 65 ਫ਼ੀ ਸਦੀ ਆਬਾਦੀ ਖੇਤੀ ਦੇ ਕੰਮ ਧੰਦੇ ਵਿਚ ਲੱਗੀ ਹੈ ਜਿਸ ਤੋਂ ਸਾਲਾਨਾ 45000 ਕਰੋੜ ਰੁਪਏ ਤੋਂ ਵੱਧ ਦਾ ਅਰਥਚਾਰਾ, ਮਜ਼ਬੂਤੀ ਵਲ ਵਧਦਾ ਜਾ ਰਿਹਾ ਹੈ। ਖੇਤੀ ਧੰਦੇ ਨਾਲ ਜੁੜੇ ਸਾਬਕਾ ਐਮ.ਪੀ. ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦਸਿਆ ਕਿ ਪੰਜਾਬ ਦੇ ਪੀੜਤ ਕਿਸਾਨਾਂ, ਮਜ਼ਦੂਰਾਂ ਤੇ ਹੋਰ ਪ੍ਰਭਾਵਿਤ ਲੋਕਾਂ ਲਈ 6000 ਕਰੋੜ ਰੁਪਏ ਅਤੇ ਹੁਣ ਕੁਝ ਦਿਨ ਪਹਿਲਾਂ 247 ਕਰੋੜ ਰੁਪਏ ਕੇਂਦਰ ਸਰਕਾਰ ਨੇ ਭੇਜੇ ਹਨ

File photoFile photo

, ਜਿਸ ਵਿਚੋਂ ਬੇ-ਮੌਸਮੀ ਬਾਰਿਸ਼ ਨਾਲ ਪੀੜਤ ਪਟਿਆਲਾ, ਮੁਹਾਲੀ, ਫ਼ਤਿਹਗੜ੍ਹ ਸਾਹਿਬ ਅਤੇ ਰੋਪੜ ਦੇ ਕਿਸਾਨਾਂ ਨੂੰ ਮਦਦ ਮਿਲਣੀ ਚਾਹੀਦੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਪੂਰਾ ਵੇਰਵਾ ਦੀ ਮੰਗ ਕਰਦੇ ਹੋਏ ਮੁੱਖ ਮੰਤਰੀ ਦੀ ਇਸ ਨੁਕਤੇ ਉਤੇ ਸਿਫ਼ਤ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਮਨਰੇਗਾ ਫ਼ੰਡ ਵਿਚੋਂ ਖੇਤੀ ਕਿਸਾਨਾਂ ਦੀ ਮਦਦ ਵਾਸਤੇ ਖੇਤੀ ਮਜ਼ਦੂਰਾਂ ਨੂੰ ਉਜਰਤਾਂ ਦੇਣ ਲਈ ਕੇਂਦਰ ਨੂੰ ਲਿਖਿਆ ਹੈ। 

ਉਨ੍ਹਾਂ ਕਿਹਾ ਕਿ ਮਨਰੇਗਾ ਰੇਟ 263 ਰੁਪਏ ਦੀ ਦਿਹਾੜੀ ਉਤੇ ਖੇਤੀ ਕੰਮ ਲਈ ਕੋਈ ਮਜ਼ਦੂਰ ਨਹÄ ਕੰਮ ਕਰੇਗਾ ਅਤੇ ਚਾਹੀਦਾ ਇਹ ਹੈ ਕਿ ਇੰਨੇ ਹੀ ਪੈਸੇ ਪੰਜਾਬ ਸਰਕਾਰ ਦੇਵੇ ਅਤੇ ਇੰਨੇ ਹੀ ਕਿਸਾਨ ਦੇਵੇ ਜਿਸ ਦੇ ਖੇਤ ਵਿਚ ਮਜ਼ਦੂਰ ਨੇ ਕੰਮ ਕਰਨ ਹੈ।  ਸਾਬਕਾ ਐਮ.ਪੀ. ਤੇ ਸੀਨੀਅਰ ਅਕਾਲੀ ਨੇਤਾ ਨੇ ਕਾਂਗਰਸ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਾਰੇ ਵਰਗਾਂ ਦੇ ਲੋਕ ਅਤੇ ਅਦਾਰੇ ਕੋਰੋਨਾ ਪੀੜਤਾਂ ਦੀ ਮਦਦ ਵਿਚ ਲੱਗੇ ਹਨ ਜਦੋਂ ਕਿ ਕਾਂਗਰਸ ਦੇ ਮੰਤਰੀ, ਵਿਧਾਇਕ ਤੇ ਹੋਰ ਨੇਤਾ ਨਾਜਾਇਜ਼ ਸ਼ਰਾਬ ਤੇ ਰੇਤਾ ਬਜਰੀ ਘੁਟਾਲਿਆ ਰਾਹÄ  ਪੈਸਾ ਬਣਾਉਣ ਵਿਚ ਦਿਨ ਰਾਤ ਠਗੀ ਕਰ ਰਹੇ ਹਨ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ 676 ਕਰੋੜ ਰੁਪਏ ਦੀ ਰਿਆਇਤ ਸ਼ਰਾਬ ਦੇ ਠੇਕੇਦਾਰਾਂ ਨੂੰ ਦਿਤੀ ਫਿਰ ਰੇਤਾ-ਬਜਰੀ ਤੇ ਮਾਈਰਿੰਗ ਵਾਸਤੇ 150 ਕਰੋੜ ਰੁਪਏ ਦੀ ਰਿਆਇਤ ਦਿਤੀ ਪਰ ਕਿਸਾਨਾਂ ਦੀ ਕੋਈ ਮਦਦ ਨਹÄ ਕੀਤੀ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement