
ਥਾਣਾ ਹੈਬੋਵਾਲ ਅਧੀਨ ਪੈਂਦੇ ਟੈਗੋਰ ਨਗਰ ਰਹਿਣ ਵਾਲੇ 30 ਸਾਲ ਦੇ ਰਾਮੂ ਨੂੰ ਲੁਟਣ ਤੋਂ ਬਾਅਦ ਉਸ ਦਾ ਕਤਲ ਕਰ ਫ਼ਰਾਰ ਲੁਟੇਰਿਆਂ ਵਿਚੋਂ ਦੋ ਨੂੰ ਪੁਲਿਸ ਨੇ
ਲੁਧਿਆਣਾ, 23 ਮਈ (ਕਿਰਨਵੀਰ ਸਿੰਘ ਮਾਂਗਟ): ਥਾਣਾ ਹੈਬੋਵਾਲ ਅਧੀਨ ਪੈਂਦੇ ਟੈਗੋਰ ਨਗਰ ਰਹਿਣ ਵਾਲੇ 30 ਸਾਲ ਦੇ ਰਾਮੂ ਨੂੰ ਲੁਟਣ ਤੋਂ ਬਾਅਦ ਉਸ ਦਾ ਕਤਲ ਕਰ ਫ਼ਰਾਰ ਲੁਟੇਰਿਆਂ ਵਿਚੋਂ ਦੋ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਜਾਣਕਾਰੀ ਅਨੁਸਾਰ ਯੂਪੀ ਦਾ ਰਹਿਣ ਵਾਲਾ ਰਾਮੂ ਜੋ ਟੈਗੋਰ ਨਗਰ ਕਿਰਾਏ ਉਤੇ ਰਹਿੰਦਾ ਸੀ ਅਤੇ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ 21 ਮਈ ਨੂੰ ਰੋਜ਼ਾਨਾ ਦੀ ਤਰ੍ਹਾਂ ਉਹ ਅਪਣੇ ਸਾਈਕਲ ਉਤੇ ਸਬਜ਼ੀ ਮੰਡੀ ਤੋਂ ਸਬਜ਼ੀ ਖਰੀਦਣ ਜਾ ਰਿਹਾ ਸੀ ਚੰਦਰ ਨਗਰ ਪਟਰੌਲ ਪੰਪ ਨਜ਼ਦੀਕ ਤਿੰਨ ਐਕਟਿਵਾ ਸਵਾਰ ਲੁਟੇਰਿਆਂ ਰਾਮੂ ਨੂੰ ਘੇਰ ਕੇ ਉਸ ਤੋਂ ਰੁਪਏ ਖੋਹਣ ਲਗੇ ਜਿਸ ਦਾ ਵਿਰੋਧ ਕਰਨ ਕੇ ਲੁਟੇਰਿਆਂ ਨੇ ਉਸ ਦੀ ਛਾਤੀ ਵਿਚ ਚਾਕੂ ਮਾਰ ਕੇ ਉਸ ਤੋਂ ਰੁਪਏ ਖੋਹ ਕੇ ਫ਼ਰਾਰ ਹੋ ਗਏ ਰਾਮੂ ਦੀ ਚਾਕੂ ਲੱਗਣ ਨਾਲ ਮੌਤ ਹੋ ਗਈ ਸੀ।
ਥਾਣਾ ਹੈਬੋਵਾਲ ਦੇ ਐਸ ਐਚ ਉ ਮੋਹਣ ਲਾਲ ਨੇ ਮਿ੍ਰਤਕ ਰਾਮੂ ਦਾ ਸਿਵਲ ਹਸਪਤਾਲ ਪੋਸਟਮਾਟਮ ਕਰਵਾ ਮਰਨ ਵਾਲੇ ਰਾਮੂ ਦੇ ਭਰਾ ਸੰਤੋਸ਼ ਦੇ ਬਿਆਨ ਤੇ ਲੁੱਟ ਕੇ ਕਤਲ ਕਰਨ ਵਾਲੇ ਤਿੰਨ ਦੋਸ਼ੀਆਂ ਵਿਰੁਧ ਮਾਮਲਾ ਦਰਜ ਕਰ ਲਾਸ਼ ਵਾਰਸਾਂ ਨੂੰ ਸੌਂਪ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿਤੀ ਸੀ। ਪੁਲਿਸ ਨੇ ਕਤਲ ਕਰਨ ਵਾਲੇ ਦੋਸ਼ੀਆਂ ਵਿਚੋਂ 2 ਨੂੰ ਗਿ੍ਰਫ਼ਤਾਰ ਕਰ ਲਿਆ ਹੈ ਜਿਨ੍ਹਾਂ ਵਿਚੋਂ ਪੁਲਿਸ ਨੇ ਦੋਸ਼ੀ ਨਿਤਿਸ਼ ਵਰਮਾ ਉਰਫ ਨਿਕ ਵਾਸੀ ਦੂਰਗਾ ਪੁਰੀ ਹੈਬੋਵਾਲ ਅਤੇ ਰੋਹਨ ਕੁਮਾਰ ਵਰਮਾ ਵਾਸੀ ਰਣਜੋਧ ਪਾਰਕ ਹੈਬੋਵਾਲ ਕਲਾਂ ਨੂੰ ਕਾਬੂ ਕਰ ਲਿਆ ਅਤੇ ਇਨ੍ਹਾਂ ਦਾ ਤੀਸਰਾ ਦੋਸ਼ੀ ਸਾਥੀ ਤਰੂਣ ਕੁਮਾਰ ਵਾਸੀ ਜੱਸੀਆਂ ਕਾਲੋਨੀ ਹੈਬੋਵਾਲ ਕਲਾਂ ਫ਼ਰਾਰ ਹੈ । ਪੁਲਿਸ ਦੇ ਅਨੁਸਾਰ ਇਨ੍ਹਾਂ ਦੋਸ਼ੀਆਂ ਵਿਰੁਧ ਅਲੱਗ ਅਲੱਗ ਥਾਣਿਆਂ ਵਿਚ ਪਹਿਲਾਂ ਵੀ ਕਈ ਮਾਮਲੇ ਦਰਜ ਹਨ।