ਪਿੰਡ ਸੈਦਪੁਰ ਵਿਖੇ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ
Published : May 24, 2023, 11:43 am IST
Updated : May 24, 2023, 11:43 am IST
SHARE ARTICLE
photo
photo

ਮ੍ਰਿਤਕ ਦਾ 5 ਸਾਲ ਲੜਕਾ ਵੀ ਉਸ ਦੇ ਨਾਲ ਸੀ

 

ਪੱਟੀ: ਪੁਲਿਸ ਥਾਣਾ ਸਦਰ ਪੱਟੀ ਅਧੀਨ ਪੈਦੇ ਪਿੰਡ ਸੈਦਪੁਰ ਵਿਖੇ ਦੇਰ ਸ਼ਾਮ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ। ਮ੍ਰਿਤਕ ਨੌਜਵਾਨ ਦੀ ਸ਼ਨਾਖਤ ਜਗਰੂਪ ਸਿੰਘ(26) ਪੁੱਤਰ ਹਰਭਜਨ ਸਿੰਘ ਜੱਟ ਵਾਸੀ ਸੈਦਪੁਰ ਵਜੋਂ ਹੋਈ ਹੈ ਜਿਸ ਨੂੰ ਤੁੁਰਤ ਜ਼ਖ਼ਮੀ ਹਾਲਤ ਵਿਚ ਪੱਟੀ ਦੇ ਨਿਜੀ ਹਸਪਤਾਲ ਵਿਚ ਲਿਆਂਦਾ ਗਿਆ ਜਿਥੇ ਇਲਾਜ ਦੌਰਾਨ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿਤਾ। ਮ੍ਰਿਤਕ ਦਾ ਪੰਜ ਸਾਲ ਦਾ ਲੜਕਾ ਵੀ ਹੈ।

ਇਸ ਮੌਕੇ ਮ੍ਰਿਤਕ ਦੇ ਪਿਤਾ ਹਰਭਜਨ ਸਿੰਘ ਨੇ ਦਸਿਆ ਕਿ ਪੁਰਾਨੀ ਰੰਜਿਸ਼ ਨੂੰ ਲੈ ਕੇ ਸੈਦਪੁਰ ਦੇ ਹੀ ਵਾਸੀ ਜਜਬੀਰ ਸਿੰਘ ਨੇ ਅਪਣੇ ਚਾਰ ਪੰਜ ਅਣਪਛਾਤੇ ਸਾਥੀਆਂ ਸਮੇਤ ਉਸ ਵੇਲੇ ਹਮਲਾ ਕੀਤਾ ਜਦ ਜਗਰੁਪ ਸਿੰਘ ਪਿੰਡ ਦੇ ਖੇਡ ਮੈਦਾਨ ਵਿਚ ਖੇਡ ਵਾਪਸ ਘਰ ਜਾ ਰਿਹਾ ਸੀ ਤਾਂ ਦੋਸ਼ੀਆਂ ਨੇ ਪਿਸਟਲ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਹੈ। 

ਮ੍ਰਿਤਕ ਦਾ 5 ਸਾਲ ਲੜਕਾ ਵੀ ਉਸ ਦੇ ਨਾਲ ਸੀ। ਮ੍ਰਿਤਕ ਦੇ ਪਿਤਾ ਹਰਭਜਨ ਸਿੰਘ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਜਬੀਰ ਸਿੰਘ ਨੇ ਅੱਜ ਹੀ ਵਿਦੇਸ਼ ਜਾਣਾ ਹੈ, ਜਿਸ ਨੂੰ ਤੁਰੰਤ ਰੋਕਿਆ ਜਾਵੇ ਤੇ ਗ੍ਰਿਫ਼ਤਾਰ ਕਰ ਕੇ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਜਦ ਸਤਨਾਮ ਸਿੰਘ ਡੀ. ਐੱਸ. ਪੀ. ਸਬ-ਡਵੀਜ਼ਨ ਪੱਟੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਘਟਨਾ ਸਬੰਧੀ ਪੁਲਿਸ ਥਾਣਾ ਸਦਰ ਪੱਟੀ ਦੇ ਮੁਖੀ ਹਰਜਿੰਦਰ ਸਿੰਘ ਵੱਲੋਂ ਪੁਲਸ ਪਾਰਟੀ ਸਮੇਤ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement