
ਇਕ ਪਾਸੇ ਜਿਥੇ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਆਟਾ-ਦਾਲ ਸਕੀਮ ਨੂੰ ਬੰਦ...
ਲੁਧਿਆਣਾ: ਇਕ ਪਾਸੇ ਜਿਥੇ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਆਟਾ-ਦਾਲ ਸਕੀਮ ਨੂੰ ਬੰਦ ਕਰਨ ਦੀਆਂ ਅਟਕਲਾਂ ਨੂੰ ਖਾਰਿਜ ਕਰ ਦਿੱਤਾ ਹੈ। ਉੱਥੇ, ਉਨ੍ਹਾਂ ਨੇ ਸਸਤਾ ਰਾਸ਼ਨ ਯੋਜਨਾ ਤਹਿਤ ਬਣੇ ਹੋਏ ਕਾਰਡਾਂ ਦੀ ਨਵਾਂ ਸਿਰੇ ਤੋਂ ਵੈਰੀਫਿਕੇਸ਼ਨ ਕਰਨ ਲਈ ਸ਼ੁਰੂ ਕੀਤੀ ਗਈ ਡਰਾਈਵ ਨੂੰ ਪੂਰਾ ਕਰਨ ਲਈ ਵੀ ਡੈੱਡਲਾਈਨ ਤੈਅ ਕਰ ਦਿੱਤਾ ਹੈ।
Atta Dal Scheme
ਜਿਸ ਦੇ ਤਹਿਤ ਨਵਾਂ ਕਾਰਡ ਬਣਾਉਣ ਅਤੇ ਫਰਜ਼ੀ ਤਰੀਕੇ ਨਾਲ ਬਣੇ ਹੋਏ ਕਾਰਡ ਰੱਦ ਕਰਨ ਦਾ ਕੰਮ 30 ਜੁਲਾਈ ਤੱਕ ਪੂਰਾ ਕਰਨ ਦਾ ਟਾਰਗੈੱਟ ਦਿੱਤਾ ਗਿਆ ਹੈ। ਜਿੱਥੋਂ ਤੱਕ ਪੁਰਾਣੇ ਬਣੇ ਹੋਏ ਕਾਰਡਾਂ ਦਾ ਸਵਾਲ ਹੈ, ਉਸ ਦੇ ਆਧਾਰ ‘ਤੇ ਕਣਕ ਵੰਡਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਇਸ ਤਰ੍ਹਾ ਹੋਵੇਗੀ ਕਾਰਡਾਂ ਦੀ ਵੈਰੀਫਿਕੇਸ਼ਨ
ਰਾਸ਼ਟਰੀ ਖਾਦ ਸੁਰੱਖਿਆ ਐਕਟ ਦੇ ਨਿਯਮਾਂ ਦਾ ਕਰਨਾ ਹੋਵੇਗਾ ਪਾਲਣ
ਕਾਰਡ ਬਣਾਉਣ ਜਾਂ ਰੱਦ ਕਰਨ ਲਈ ਲਾਗੂ ਹੋਣਗੀਆਂ ਪੁਰਾਣੀਆਂ ਸ਼ਰਤਾਂ ਪਟਵਾਰੀ ਬੀਡੀਪੀਓ ਨਗਰ ਨਿਗਮ ਦੇ ਅਧਿਕਾਰੀਆਂ ਨੂੰ 5/07/2019 ਤੱਕ ਪੂਰਾ ਕਰਨਾ ਹੋਵੇਗਾ ਕੰਮ
ਫੂਡ ਸਪਲਾਈ ਇੰਸਪੈਕਟਰਾਂ ਨੂੰ ਕਰਨਾ ਹੋਵੇਗਾ ਸਹਿਯੋਗ
ਫੂਡ ਸਪਲਾਈ ਵਿਭਾਗ ਨੂੰ 10 ਦਿਨ ਵਿਚ ਫਾਈਨਲ ਕਰਨੀ ਹੋਵੇਗੀ ਲਿਸਟ
30 ਜੁਲਾਈ ਤੱਕ ਪੋਰਟਲ ‘ਤੇ ਅਪਲੋਡ ਹੋ ਜਾਣਗੇ ਨਵਾਂ ਕਾਰਡ ਹੋਡਲਰਾਂ ਦੇ ਨਾਂ
Bharat Bhushan Ashu
ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਹੁਣ ਤੱਕ ਹਾਈ ਵੈਰੀਫਿਕੇਸ਼ਨ ਵਿਚ ਗਲਤ ਢੰਗ ਨਾਲ ਬਣੇ ਹੋਏ ਲਗਪਗ 4 ਲੱਖ ਕਾਰਡਾਂ ਨੂੰ ਰੱਦ ਕੀਤਾ ਜਾ ਚੁੱਕਾ ਹੈ ਅਤੇ ਈ-ਪਾਸ ਮਸ਼ੀਨਾਂ ਨਾਲ ਰਾਸ਼ਨ ਵੰਡਣ ਦੀ ਪ੍ਰਕਿਰਿਆ ਵਿਚ ਵੱਡੀ ਗਿਣਤੀ ਵਿਚ ਫ਼ਰਜ਼ੀ ਕਾਰਡ ਧਾਰਕ ਸਾਹਮਣੇ ਆਏ ਹਨ ਜਿਨ੍ਹਾਂ ਦਾ ਨਾਂ ਲਿਸਟ ‘ਚੋਂ ਕੱਟਣ ਲਈ ਬੋਲਿਆ ਗਿਆ ਹੈ। ਇਸ ਤੋਂ ਇਲਾਵਾ ਨਵੇਂ ਪੁਰਾਣੇ ਕਾਰਡਾਂ ਦੀ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਨੂੰ ਪਹਿਲਾਂ ਤੋਂ ਸਰਲ ਕਰ ਦਿੱਤਾ ਗਿਆ ਹੈ। ਜਿਸ ਕੰਮ ਨੂੰ 30 ਜੁਲਾਈ ਤੱਕ ਪੂਰਾ ਕਰਨ ਦਾ ਟਾਰਗੈੱਟ ਦਿੱਤਾ ਗਿਆ ਹੈ।