'ਬਹਿਬਲ ਗੋਲੀਕਾਂਡ' : ਐਸਆਈਟੀ ਵਲੋਂ ਬੇਅਦਬੀ ਕਾਂਡ ਦੇ ਸਬੰਧ 'ਚ ਅਹਿਮ ਪ੍ਰਗਟਾਵਾ ਕਰਨ ਦੀ ਸੰਭਾਵਨਾ!
Published : Jun 24, 2020, 8:53 am IST
Updated : Jun 24, 2020, 8:53 am IST
SHARE ARTICLE
File Photo
File Photo

ਸੁਹੇਲ ਸਿੰਘ ਬਰਾੜ ਅਤੇ ਪੰਕਜ ਬਾਂਸਲ ਤੋਂ ਡੂੰਘਾਈ ਨਾਲ ਕੀਤੀ ਗਈ ਪੁਛਗਿਛ

ਕੋਟਕਪੂਰਾ, 23 ਜੂਨ (ਗੁਰਿੰਦਰ ਸਿੰਘ) :- ਬਹਿਬਲ ਕਲਾਂ ਗੋਲੀਕਾਂਡ ਦੇ ਸਬੰਧ 'ਚ ਐਸਆਈਟੀ ਵਲੋਂ ਹਿਰਾਸਤ 'ਚ ਲਏ ਗਏ ਨੌਜਵਾਨ ਵਕੀਲ ਸੁਹੇਲ ਸਿੰਘ ਬਰਾੜ ਅਤੇ ਪੰਕਜ ਬਾਂਸਲ ਦੀ ਅਦਾਲਤ ਤੋਂ ਮਿਲੇ 24 ਜੂਨ ਤਕ ਦੇ ਪੁਲਿਸ ਰਿਮਾਂਡ ਦੌਰਾਨ ਕੀਤੀ ਗਈ ਪੁਛਗਿਛ ਤੋਂ ਬਾਅਦ ਅੱਜ ਅਦਾਲਤ 'ਚ ਦੁਬਾਰਾ ਫਿਰ ਪੇਸ਼ ਕਰਨ ਮੌਕੇ ਐਸਆਈਟੀ ਵਲੋਂ ਕੋਈ ਅਹਿਮ ਪ੍ਰਗਟਾਵਾ ਕਰਨ ਦੀ ਸੰਭਾਵਨਾ ਪ੍ਰਤੀਤ ਹੋ ਰਹੀ ਹੈ।

ਕਿਉਂਕਿ ਪੁਲਿਸ ਵਲੋਂ ਝੂਠੀ ਕਹਾਣੀ ਬਣਾਉਣ, ਸਾਜਸ਼ ਤਹਿਤ ਸਬੂਤ ਮਿਟਾਉਣ ਅਤੇ ਨਵੇਂ ਪੈਦਾ ਕਰਨ, ਪੁਲਸੀਆ ਅਤਿਆਚਾਰ ਨੂੰ ਗ਼ਲਤ ਰੰਗਤ ਦੇਣ ਅਤੇ ਸ਼ਾਂਤਮਈ ਧਰਨਾ ਦੇ ਰਹੀਆਂ ਸੰਗਤਾਂ ਨੂੰ ਹੀ ਝੂਠਾ ਸਿੱਧ ਕਰਨ ਲਈ ਦਰਜ ਕੀਤੇ ਮਾਮਲਿਆਂ ਦਾ ਐਸਆਈਟੀ ਵਲੋਂ ਵਿਸਥਾਰ ਸਹਿਤ ਖੁਲਾਸਾ ਹੀ ਨਹੀਂ ਕੀਤਾ ਗਿਆ,

ਬਲਕਿ ਪੁਲਿਸ ਦੀ ਸਾਜਸ਼ਨ ਘੜੀ ਗਈ ਝੂਠੀ ਕਹਾਣੀ ਨੇ ਕਈ ਪੁਲਿਸ ਅਧਿਕਾਰੀਆਂ, ਕਰਮਚਾਰੀਆਂ, ਸਿਆਸਤਦਾਨਾਂ, ਕਾਰੋਬਾਰੀਆਂ ਅਤੇ ਉਨ੍ਹਾਂ ਦੇ ਮੁਲਾਜ਼ਮਾਂ ਲਈ ਅਨੇਕਾਂ ਪ੍ਰੇਸ਼ਾਨੀਆਂ ਖੜੀਆਂ ਕਰ ਦਿਤੀਆਂ ਹਨ। ਪੰਥਕ ਹਲਕਿਆਂ ਨੂੰ ਪੂਰੀ ਉਮੀਦ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਹੋਣ ਮੌਕੇ 1 ਜੂਨ 2015, ਪਿੰਡ ਬੁਰਜ ਅਤੇ ਬਰਗਾੜੀ ਦੇ ਗੁਰਦਵਾਰਿਆਂ ਦੀਆਂ ਕੰਧਾਂ 'ਤੇ ਭੜਕਾਊ ਸ਼ਬਦਾਵਲੀ ਵਾਲੇ ਹੱਥ ਲਿਖਤ ਪੋਸਟਰ ਲਾਉਣ ਸਬੰਧੀ 25 ਸਤੰਬਰ 2015 ਅਤੇ ਪਾਵਨ ਸਰੂਪ ਦੇ ਅੰਗ ਬਰਗਾੜੀ ਦੀਆਂ ਗਲੀਆਂ ਤੇ ਸੜਕਾਂ ਉਪਰ ਖਿਲਾਰਨ ਸਬੰਧੀ 12 ਅਕਤੂਬਰ 2015 ਨੂੰ ਥਾਣਾ ਬਾਜਾਖਾਨਾ ਵਿਖੇ ਅਣਪਛਾਤਿਆਂ
ਵਿਰੁਧ ਧਾਰਾ 295ਏ ਤਹਿਤ ਦਰਜ ਕੀਤੇ ਗਏ 3 ਮਾਮਲਿਆਂ 'ਚ ਹੁਣ ਦੋਸ਼ੀਆਂ ਨੂੰ ਨਾਮਜ਼ਦ ਜ਼ਰੂਰ ਕੀਤਾ ਜਾਵੇਗਾ।

File PhotoFile Photo

ਕਿਉਂਕਿ ਉਕਤ ਤਿੰਨ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਦੀ ਐਸਆਈਟੀ ਵਲੋਂ ਸ਼ਨਾਖਤ ਹੋ ਚੁੱਕੀ ਹੈ ਪਰ ਅਜੇ ਵੀ ਉਕਤ 3 ਮਾਮਲਿਆਂ 'ਚ ਸਬੰਧਤ ਦੋਸ਼ੀਆਂ ਨੂੰ ਨਾਮਜ਼ਦ ਨਹੀਂ ਕੀਤਾ ਗਿਆ। ਜਿਕਰਯੋਗ ਹੈ ਕਿ 14 ਅਕਤੂਬਰ 2015 ਨੂੰ ਬੇਅਦਬੀ ਕਾਂਡ ਦੇ ਰੋਸ ਵਜੋਂ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨਾ ਦੇ ਰਹੀਆਂ ਸੰਗਤਾਂ ਉੱਪਰ ਢਾਹੇ ਗਏ ਪੁਲਿਸੀਆ ਅੱਤਿਆਚਾਰ ਦੌਰਾਨ ਦੋ ਸਿੱਖ ਨੌਜਵਾਨ ਸ਼ਹੀਦ ਹੋ ਗਏ ਸਨ, ਜਦਕਿ ਅਨੇਕਾਂ ਦੇ ਜਖਮੀ ਹੋਣ ਦੀਆਂ ਖਬਰਾਂ ਉਸ ਸਮੇਂ ਅਖਬਾਰਾਂ ਦੀਆਂ ਸੁਰਖੀਆਂ ਵੀ ਬਣੀਆਂ। ਪਰ ਥਾਣਾ ਬਾਜਾਖਾਨਾ ਵਿਖੇ ਝੂਠੀ ਕਹਾਣੀ ਘੜਦਿਆਂ ਪੁਲਿਸ ਵਲੋਂ ਕੀਤੀ ਗੈਰ ਕਾਨੂੰਨੀ ਕਾਰਵਾਈ ਨੂੰ ਸਹੀ ਠਹਿਰਾਉਣ ਲਈ ਅਸਲ ਤੱਥਾਂ ਨੂੰ ਛੁਪਾ ਕੇ ਮੁਕੱਦਮਾ ਨੰਬਰ 129, ਮਿਤੀ 14-10-2015, ਆਈਪੀਸੀ ਦੀ ਧਾਰਾ 307/435/332/333/353/ 283/380/186/ 148/149, ਅਸਲਾ ਐਕਟ 25/27/54/59 ਸਮੇਤ ਪਬਲਿਕ ਪ੍ਰਾਪਟੀ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਧਾਰਾਵਾਂ ਲਾ ਕੇ ਧਰਨਾਕਾਰੀਆਂ ਖਿਲਾਫ ਹੀ ਪਰਚਾ ਦਰਜ ਕਰਵਾ ਦਿੱਤਾ।

ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਜਬਰਦਸਤ ਵਿਰੋਧ ਤੋਂ ਬਾਅਦ ਹੋਂਦ 'ਚ ਆਈ ਐਸਆਈਟੀ ਨੇ ਤਫਤੀਸ਼ ਕਰਨ ਉਪਰੰਤ 8 ਦਿਨਾ ਬਾਅਦ ਅਰਥਾਤ 21-10-2015 ਨੂੰ ਮੁਕੱਦਮਾ ਨੰਬਰ 130, ਆਈਪੀਸੀ ਦੀ ਧਾਰਾ 302/307 /34/201/218/166-ਏ/120-ਬੀ ਅਤੇ ਅਸਲਾ ਐਕਟ ਦੀਆਂ ਧਾਰਾਵਾਂ 25/27/54/59 ਤਹਿਤ ਮਾਮਲਾ ਦਰਜ ਕਰਵਾਇਆ। ਅਣਪਛਾਤੀ ਪੁਲਿਸ ਖਿਲਾਫ ਦਰਜ ਕੀਤੇ ਉਕਤ ਮਾਮਲੇ ਸਬੰਧੀ ਵਿਧਾਨ ਸਭਾ ਅਤੇ ਲੋਕ ਸਭਾ 'ਚ ਵੀ ਕਈ ਵਾਰ ਚਰਚਾ ਛਿੜਦੀ ਰਹੀ। ਮਿਤੀ 11-8-2018 ਨੂੰ ਐਸਆਈਟੀ ਵਲੋਂ ਜਸਟਿਸ ਰਣਜੀਤ ਸਿੰੰਘ ਕਮਿਸ਼ਨ ਦੀ ਰਿਪੋਰਟ ਦੇ ਆਧਾਰ 'ਤੇ ਚਰਨਜੀਤ ਸ਼ਰਮਾ ਸਾਬਕਾ ਐਸਐਸਪੀ ਮੋਗਾ, ਬਿਕਰਮਜੀਤ ਸਿੰਘ ਸਾਬਕਾ ਐਸ.ਪੀ. ਫਾਜਿਲਕਾ, ਇੰਸ. ਪਰਦੀਪ ਸਿੰਘ ਸਾਬਕਾ ਰੀਡਰ ਚਰਨਜੀਤ ਸ਼ਰਮਾ ਅਤੇ ਅਮਰਜੀਤ ਸਿੰਘ ਕੁਲਾਰ ਸਾਬਕਾ ਐਸਐਚਓ ਬਾਜਾਖਾਨਾ ਨੂੰ ਬਤੌਰ ਦੋਸ਼ੀ ਨਾਮਜਦ ਕੀਤਾ ਗਿਆ। ਮੁਕੱਦਮਾ ਨੰਬਰ 129/15, 130/15 ਥਾਣਾ ਬਾਜਾਖਾਨਾ, ਮੁਕੱਦਮਾ ਨੰਬਰ 192/15 ਅਤੇ ਮੁਕੱਦਮਾ ਨੰਬਰ 129/18 ਥਾਣਾ ਸਿਟੀ ਕੋਟਕਪੂਰਾ ਦੀ ਤਫਤੀਸ਼ ਲਈ ਗਠਿਤ ਕੀਤੀ ਵਿਸ਼ੇਸ਼ ਜਾਂਚ ਟੀਮ ਵਲੋਂ ਉਕਤ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement