
ਯੋਗ ਗੁਰੂ ਬਾਬਾ ਰਾਮਦੇਵ ਵੱਲ਼ੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਵੱਲੋਂ ਕਰੋਨਾ ਮਹਾਂਮਾਰੀ ਨੂੰ ਮਾਤ ਦੇਣ ਵਾਲੀ ਦਵਾਈ ਤਿਆਰ ਕਰ ਲਈ ਹੈ।
ਜਲੰਧਰ : ਜਿੱਥੇ ਦੁਨੀਆਂ ਦੇ ਵੱਡੇ-ਵੱਡੇ ਦੇਸ਼ ਕਰੋਨਾ ਵਾਇਰਸ ਦੀ ਦਵਾਈ ਤਿਆਰ ਕਰਨ ਵਿਚ ਹੁਣ ਤੱਕ ਅਸਫ਼ਲ ਰਹੇ ਹਨ। ਉੱਥੇ ਹੀ ਹੁਣ ਯੋਗ ਗੁਰੂ ਬਾਬਾ ਰਾਮਦੇਵ ਵੱਲ਼ੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਵੱਲੋਂ ਕਰੋਨਾ ਮਹਾਂਮਾਰੀ ਨੂੰ ਮਾਤ ਦੇਣ ਵਾਲੀ ਦਵਾਈ ਤਿਆਰ ਕਰ ਲਈ ਹੈ। ਜਿਸ ਨਾਲ ਸੱਤ ਦਿਨ ਦੇ ਅੰਦਰ 100 ਫੀਸਦੀ ਕਰੋਨਾ ਮਰੀਜ਼ ਠੀਕ ਹੋ ਜਾਣਗੇ।
Ramdev
ਇਸ ਤੋਂ ਬਾਅਦ ਹੁਣ ਬਾਬਾ ਰਾਮਦੇਵ ਇਕ ਵਾਰ ਫਿਰ ਚਰਚਾ ਵਿਚ ਹਨ। ਇਸੇ ਤਹਿਤ ਹੁਣ ਜਲੰਧਰ ਤੋਂ ਆਰਟੀਆਈ ਐਕਟੀਵਿਸ ਸਿਮਰਨਜੀਤ ਸਿੰਘ ਨੇ ਬਾਬਾ ਰਾਮਦੇਵ ਦੇ ਖਿਲਾਫ ਸ਼ਿਕਾਇਤ ਦਰਜ਼ ਕਰਵਾਈ ਹੈ। ਜਿਸ ਵਿਚ ਉਨ੍ਹਾਂ ਨੇ ਰਾਮਦੇਵ ਵੱਲੋਂ ਤਿਆਰ ਦਵਾਈ ਨੂੰ ਲੈ ਕੇ ਕੀਤੇ ਦਾਅਵਿਆਂ ਨੂੰ ਨਾਕਾਰਿਆ ਹੈ ਉਨ੍ਹਾਂ ਵੱਲੋਂ ਇਹ ਇਲਜ਼ਾਮ ਲਗਾਇਆ ਹੈ ਕਿ ਬਾਬਾ ਰਾਮਦੇਵ ਨੇ ਬਿਨਾ ਸਰਕਾਰ ਦੀ ਆਗਿਆ ਲਿਆ ਹੀ ਦਵਾਈ ਨੂੰ ਲਾਂਚ ਕੀਤਾ ਹੈ, ਜੋ ਕਿ ਨਿਯਮਾਂ ਦੀ ਸਰਾਸਰ ਉਲੰਘਣਾ ਹੈ। ਇਸ ਲਈ ਰਾਮਦੇਵ ਤੇ ਡਿਜਾਸਟਰ ਐਕਟ ਤਹਿਤ ਅਤੇ ਹੋਰ ਵੱਖ-ਵੱਖ ਧਾਰਵਾਂ ਤਹਿਤ ਬਾਬਾ ਰਾਮਦੇਵ ਖਿਲਾਫ FIR ਦਰਜ਼ ਕਰਨ ਦੀ ਮੰਗ ਕੀਤੀ ਹੈ।
Ramdev
ਇਸ ਦੇ ਨਾਲ ਹੀ ਪਤੰਜ਼ਲੀ ਦੇ ਚੀਫ ਕੋਡੀਨੇਟਰ ਡਾ. ਜੈਦੀਪ ਆਰਿਆ ਤੇ ਵੀ ਐਫਆਈਆਰ ਦਰਜ਼ ਕਰਨ ਦੀ ਅਪੀਲ ਕੀਤੀ ਹੈ। ਸਿਮਰਜੀਤ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਟੰਟ ਕੰਪਨੀਆਂ ਵੱਲੋਂ ਫੇਮ ਲੈਣ ਲਈ ਕੀਤੇ ਜਾਂਦੇ ਹਨ। ਉਨ੍ਹਾਂ ਨੇ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਮਾਮਲੇ ਨੂੰ ਸਖਤੀ ਨਾਲ ਲੈਣ ਦੀ ਲੋੜ ਹੈ
Baba Ramdev
ਤਾਂ ਜੋ ਅਜਿਹੀਆਂ ਬੇਫਾਲਤੂ ਦਾਅਵੇ ਕਰਨ ਵਾਲਿਆਂ ਤੇ ਸਕੰਜਾ ਕਸਿਆ ਜਾਵੇ। ਕਿਉਂਕਿ ਜੇਕਰ ਨੀਟੂ ਸ਼ਟਰਾਂ ਵਾਲੇ ਗਰੀਬ ਬੰਦੇ ਤੇ ਪਰਚਾ ਕੀਤਾ ਜਾ ਸਕਦਾ ਹੈ ਤਾਂ ਬਾਬਾ ਰਾਮ ਦੇਵ ਤੇ ਕਿਉਂ ਨਹੀਂ? ਉਨ੍ਹਾਂ ਨੇ ਕਿਹਾ ਕਿ ਜੇ ਸਰਕਾਰ ਅਜਿਹੇ ਲੋਕਾਂ ਤੇ ਕੋਈ ਕਾਰਵਾਈ ਨਹੀਂ ਕਰੇਗੀ ਤਾਂ ਲੋਕਾਂ ਵਿਚ ਇਸ ਦਾ ਗਲਤ ਸੰਦੇਸ਼ ਜਾਏਗਾ।
Ramdev
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।