ਬਿਨ੍ਹਾਂ ਰਜਿਸਟਰੇਸ਼ਨ ਚੰਡੀਗੜ੍ਹ ਪਹੁੰਚਣ ਵਾਲੇ ਯਾਤਰੀਆਂ 'ਤੇ ਹੋਵੇਗੀ ਸਖ਼ਤ ਕਾਰਵਾਈ
Published : Jun 24, 2020, 2:09 pm IST
Updated : Jun 24, 2020, 2:09 pm IST
SHARE ARTICLE
Chandigarh
Chandigarh

ਦੂਸਰੇ ਰਾਜਾਂ ਤੋਂ ਚੰਡੀਗੜ੍ਹ ਆਉਣ ਵਾਲੇ ਲੋਕਾਂ ਲਈ ਪ੍ਰਸ਼ਾਸਨ ਨੇ ਰਜਿਸਟਰੇਸ਼ਨ ਕਰਵਾਉਣਾ ਜ਼ਰੂਰੀ ਕਰ ਦਿੱਤਾ ਹੈ

ਚੰਡੀਗੜ੍ਹ - ਦੂਸਰੇ ਰਾਜਾਂ ਤੋਂ ਚੰਡੀਗੜ੍ਹ ਆਉਣ ਵਾਲੇ ਲੋਕਾਂ ਲਈ ਪ੍ਰਸ਼ਾਸਨ ਨੇ ਰਜਿਸਟਰੇਸ਼ਨ ਕਰਵਾਉਣਾ ਜ਼ਰੂਰੀ ਕਰ ਦਿੱਤਾ ਹੈ, ਪਰ ਜੇ ਕੋਈ ਵਿਅਕਤੀ ਰਜਿਸਟ੍ਰੇਸ਼ਨ ਤੋਂ ਬਿਨ੍ਹਾਂ ਚੰਡੀਗੜ੍ਹ ਪਹੁੰਚ ਜਾਂਦਾ ਹੈ, ਤਾਂ ਉਸ ਮਾਲਕ ਦੀ ਜ਼ਿੰਮੇਵਾਰੀ ਹੋਵੇਗੀ ਜਿਸ ਦੇ ਘਰ ਜਾਂ ਗੈਸਟ ਹਾਊਸ ਜਾਂ ਹੋਟਲ 'ਚ ਉਹ ਮਹਿਮਾਨ ਜਾ ਕੇ ਰਹੇਗਾ।

RegistrationRegistration

ਪ੍ਰਸ਼ਾਸਕ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਮੰਗਲਵਾਰ ਨੂੰ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਦੇ ਚੇਅਰਪਰਸਨ ਕਮ ਸਲਾਹਕਾਰ ਮਨੋਜ ਪਰੀਦਾ ਦੀ ਰਾਜ ਕਾਰਜਕਾਰੀ ਕਮੇਟੀ ਨੇ ਸੈਲਾਨੀਆਂ ਲਈ ਲੋੜੀਂਦੀਆਂ ਕੁਆਰੰਟੀਨ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਵਿਚ ਕਿਹਾ ਗਿਆ ਹੈ ਕਿ ਜੇ ਲੋਕ ਹਿਦਾਇਤਾਂ ਦੀ ਪਾਲਣਾ ਨਹੀਂ ਕਰਦੇ ਤਾਂ ਆਪਦਾ ਪ੍ਰਬੰਧਨ ਐਕਟ -2005 ਦੀ ਧਾਰਾ -51 ਤਹਿਤ ਜ਼ੁਰਮਾਨਾ ਅਤੇ ਕੈਦ ਵੀ ਕੀਤੀ ਜਾ ਸਕਦੀ ਹੈ।

Two student in chandigarhchandigarh

ਐਕਟ ਅਨੁਸਾਰ ਇਕ ਸਾਲ ਦੀ ਕੈਦ ਵੀ ਹੋ ਸਕਦੀ ਹੈ। ਕੁਆਰੰਟੀਨ ਕੀਤੇ ਲੋਕਾਂ ਦੀ ਆਚਾਨਕ ਚੈਕਿੰਗ ਵੀ ਕੀਤੀ ਜਾ ਸਕਦੀ ਹੈ। ਜ਼ਿਲ੍ਹਾ ਪ੍ਰਸ਼ਾਸਨ ਸਬੰਧਤ ਏਰੀਆ ਅਫਸਰਾਂ ਨਾਲ ਟੀਮਾਂ ਦਾ ਗਠਨ ਕਰੇਗਾ ਜੇ ਕੋਈ ਬਾਹਰੋਂ ਕਿਸੇ ਵੀ ਖੇਤਰ ਤੋਂ ਆਉਂਦਾ ਹੈ ਤੇ ਇੱਥੇ ਰਜਿਸਟ੍ਰੇਸ਼ਨ ਨਹੀਂ ਹੈ ਅਤੇ ਇੱਥੇ ਕੋਈ ਸਵੈ ਘਰ ਕੁਆਰੰਟੀਨ ਨਹੀਂ ਹੈ, ਤਾਂ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਨੂੰ 112 ਤੇ ਕਾਲ ਕਰਕੇ ਜਾਣਕਾਰੀ ਦੇਣੀ ਪਵੇਗੀ

quarantinequarantine

ਦੂਸਰੇ ਰਾਜਾਂ ਤੋਂ ਆਉਣ ਵਾਲਿਆਂ ਲਈ ਇਹ ਜ਼ਰੂਰੀ ਹੈ। ਵੈਬਸਾਈਟ chandigarh.gov.in 'ਤੇ ਰਜਿਸਟ੍ਰੇਸ਼ਨ ਕਰਨਾ ਜ਼ਰੂਰੀ ਹੋਵੇਗਾ। ਸਵੈ ਘਰ ਦੀ ਕੁਆਰੰਟੀਨ ਚੰਡੀਗੜ੍ਹ ਪਹੁੰਚਣ ਤੋਂ 14 ਦਿਨ ਲਈ ਹੋਵੇਗੀ। ਅਰੋਗਿਆ ਸੇਤੂ ਮੋਬਾਈਲ ਐਪ ਨੂੰ ਡਾਊਨਲੋਡ ਕਰਨਾ ਜ਼ਰੂਰੀ ਹੈ। 72 ਘੰਟਿਆਂ ਵਿਚ ਵਾਪਸ ਜਾਣ ਵਾਲਿਆਂ ਲਈ ਕੁਆਰੰਟੀਨ ਜ਼ਰੂਰੀ ਨਹੀਂ ਹੈ। ਜੇਕਰ ਕਿਸੇ ਦੁਆਰਾ ਇਹ ਨਾ ਕੀਤਾ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement