ਅਜਿਹੀ ਨੌਕਰੀ ਨੂੰ ਮੈਂ 100 ਵਾਰ ਛੱਡਣ ਲਈ ਤਿਆਰ ਹਾਂ : ਅਰਜੁਨ ਪ੍ਰਤਾਪ ਸਿੰਘ ਬਾਜਵਾ
Published : Jun 24, 2021, 5:42 pm IST
Updated : Jun 24, 2021, 5:48 pm IST
SHARE ARTICLE
Bajwa Family has declined job offer for son
Bajwa Family has declined job offer for son

ਪੰਜਾਬ ਸਰਕਾਰ ਵੱਲੋਂ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦੇ ਬੇਟੇ ਨੂੰ ਤਰਸ ਦੇ ਅਧਾਰ ’ਤੇ ਦਿੱਤੀ ਗਈ ਨੌਕਰੀ ਨੂੰ ਲੈ ਕੇ ਕਈ ਸਿਆਸਤਦਾਰਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਸਨ।

ਚੰਡੀਗੜ੍ਹ: ਪੰਜਾਬ ਸਰਕਾਰ (Punjab Government) ਵੱਲੋਂ ਕਾਂਗਰਸ ਦੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ (Fatehjang Singh Bajwa) ਦੇ ਬੇਟੇ ਨੂੰ ਤਰਸ ਦੇ ਅਧਾਰ ’ਤੇ ਦਿੱਤੀ ਗਈ ਨੌਕਰੀ ਨੂੰ ਲੈ ਕੇ ਕਈ ਸਿਆਸਤਦਾਰਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਸਨ। ਇਹਨਾਂ ਸਵਾਲਾਂ ਦਾ ਜਵਾਬ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਤੇ ਉਹਨਾਂ ਦੇ ਪੁੱਤਰਾਂ ਨੇ ਇਕ ਪ੍ਰੈੱਸ ਕਾਨਫਰੰਸ ਜ਼ਰੀਏ ਦਿੱਤਾ। ਵਿਧਾਇਕ ਫਤਹਿਜੰਗ ਬਾਜਵਾ ਨੇ ਕਿਹਾ ਕਿ ਉਹ ਸਰਕਾਰ ਵੱਲੋਂ ਉਹਨਾਂ ਦੇ ਬੇਟੇ ਨੂੰ ਦਿੱਤੀ ਗਈ ਨੌਕਰੀ (Arjun Pratap Bajwa Declined Job) ਨਹੀਂ ਲੈਣਗੇ।

Bajwa Family has declined job offer for sonBajwa Family has declined job offer for son

ਹੋਰ ਪੜ੍ਹੋ: ਮੈਡਲਾਂ ਦੀ ਝਾਕ ਰੱਖਣ ਤੋਂ ਪਹਿਲਾਂ ਖਿਡਾਰੀਆਂ ਲਈ ਨੌਕਰੀਆਂ ਤੇ ਸਹੂਲਤਾਂ ਦਾ ਪ੍ਰਬੰਧ ਕਰੇ ਸਰਕਾਰ- AAP

ਬਾਜਵਾ ਨੇ ਕਿਹਾ ਕਿ ਜਿਨ੍ਹਾਂ ਕਾਂਗਰਸੀ ਨੇਤਾਵਾਂ ਨੇ ਅਪਣੇ ਬੇਟਿਆਂ ਤੇ ਭਤੀਜਿਆਂ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਫਾਰਮਰ ਕਮਿਸ਼ਨ ਦੇ ਅਹੁਦੇ ’ਤੇ ਬਿਠਾਇਆ ਹੈ, ਉਹਨਾਂ ਨੂੰ ਤੁਰੰਤ ਹਟਾ ਲੈਣਾ ਚਾਹੀਦਾ ਹੈ। ਇਸ ਦੇ ਨਾਲ ਹੀ ਵਿਧਾਇਕ ਦੇ ਪੁੱਤਰ ਅਰਜੁਨ ਸਿੰਘ ਬਾਜਵਾ (Arjun Pratap Bajwa)  ਨੇ ਨੌਕਰੀ ਦੇਣ ਲਈ ਮੰਤਰੀ ਮੰਡਲ ਅਤੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਸ 'ਤੇ ਹੋ ਰਹੀ ਰਾਜਨੀਤੀ ਕਾਰਨ ਉਹ ਇਹ ਨੌਕਰੀ ਛੱਡ ਰਹੇ ਹਨ|

Fatehjang Singh BajwaFatehjang Singh Bajwa

ਹੋਰ ਪੜ੍ਹੋ: ਹਰਦੀਪ ਪੁਰੀ ਨੇ ਸ਼ੇਅਰ ਕੀਤੀਆਂ Central Vista ਦੀਆਂ ਤਸਵੀਰਾਂ, ਕਿਹਾ ਹੁਣ Ice cream ਖ਼ਾਣ ਦਾ ਮਜ਼ਾ ਜ਼ਿਆਦਾ ਆਵੇਗਾ

ਅਰਜੁਨ ਬਾਜਵਾ ਨੇ ਕਿਹਾ ਕਿ ਉਹਨਾਂ ਦੇ ਦਾਦਾ ਜੀ ਦੀ ਕੁਰਬਾਨੀ ਨੂੰ ਦੇਖਦੇ ਹੋਏ ਉਹਨਾਂ ਨੂੰ ਇਹ ਨੌਕਰੀ ਦਿੱਤੀ ਗਈ ਸੀ ਤੇ ਇਸ ’ਤੇ ਹੋ ਰਹੀ ਸਿਆਸਤ ਤੋਂ ਉਹ ਸ਼ਰਮਿੰਦਾ ਹਨ। ਅਰਜੁਨ ਨੇ ਦੱਸਿਆ ਕਿ ਉਹ ਕਈ ਖੇਡਾਂ ਵਿਚ ਰਾਸ਼ਟਰੀ ਖਿਡਾਰੀ ਹਨ ਤੇ ਉਹਨਾਂ ਨੇ ਪੜ੍ਹਾਈ ਵੀ ਕਾਫੀ ਕੀਤੀ ਹੈ। ਬਾਜਵਾ ਦੇ ਪੁੱਤਰਾਂ ਨੇ ਸਵਾਲ ਕੀਤਾ ਕਿ ਪੰਜਾਬ ਸਰਕਾਰ ਨੇ 1300 ਲੋਕਾਂ ਨੂੰ ਤਰਸ ਦੇ ਅਧਾਰ ’ਤੇ ਨੌਕਰੀ (Job on compassionate grounds) ਦਿੱਤੀ ਹੈ ਕੀ ਕਦੀ ਕਿਸੇ ਨੇ ਉਹਨਾਂ ਦੇ ਸਰਟੀਫਿਕੇਟ ਦੀ ਜਾਂਚ ਕੀਤੀ?  

Arjun Singh BajwaFatehjang Singh Bajwa and His Sons

ਹੋਰ ਪੜ੍ਹੋ: ਭਗਤ ਕਬੀਰ ਜੀ ਦੇ ਜਨਮ ਦਿਹਾੜੇ ਮੌਕੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈਆਂ ਸੰਗਤਾਂ

ਇਸ ਮੌਕੇ ਫਤਹਿਜੰਗ ਸਿੰਘ ਬਾਜਵਾ ਨੇ ਸੁਖਬੀਰ ਬਾਦਲ (Sukhbir Badal) ਨੂੰ ਵੀ ਜਵਾਬ ਦਿੱਤਾ। ਉਹਨਾਂ ਕਿਹਾ ਕਿ  ਬਾਦਲ ਪਰਿਵਾਰ (Badal Family) ਦੇ ਕਿਸ ਮੈਂਬਰ ਨੇ ਅਤੇ ਰਿਸ਼ਤੇਦਾਰ ਨੇ ਕੁਰਬਾਨੀ ਦਿੱਤੀ ਹੈ? ਇਸ ਮੌਕੇ ਉਹਨਾਂ ਨੇ ਕਈ ਕਾਂਗਰਸ ਆਗੂਆਂ ਨੂੰ ਵੀ ਸਵਾਲ ਕੀਤੇ। ਜ਼ਿਕਰਯੋਗ ਹੈ ਕਿ ਪੰਜਾਬ ਮੰਤਰੀ ਮੰਡਲ ਵੱਲੋਂ ਫ਼ਤਹਿਜੰਗ ਸਿੰਘ ਬਾਜਵਾ ਦੇ ਬੇਟੇ ਅਰਜੁਨ ਬਾਜਵਾ ਨੂੰ ਪੁਲਿਸ ਵਿਚ ਇੰਸਪੈਕਟਰ ਅਤੇ ਰਾਕੇਸ਼ ਪਾਂਡੇ (MLA Rakesh Pandey) ਦੇ ਬੇਟੇ ਭੀਸ਼ਮ ਪਾਂਡੇ (Bhisham Pandey) ਨੂੰ ਨਾਇਬ ਤਹਿਸੀਲਦਾਰ ਵਜੋਂ ਨਿਯੁਕਤ ਕਰਨ ਨੂੰ ਪ੍ਰਵਾਨਗੀ ਦਿੱਤੀ ਸੀ।

Captain Amarinder SinghCaptain Amarinder Singh

ਹੋਰ ਪੜ੍ਹੋ: 12th Result: ਸੁਪਰੀਮ ਕੋਰਟ ਦਾ ਸੂਬਿਆਂ ਨੂੰ ਹੁਕਮ, 31 ਜੁਲਾਈ ਤੱਕ ਐਲਾਨੇ ਜਾਣ 12ਵੀਂ ਦੇ ਨਤੀਜੇ

ਇਸ ਮਗਰੋਂ ਨਾ ਸਿਰਫ਼ ਵਿਰੋਧੀ ਧਿਰਾਂ ਨੇ ਇਸ ਫ਼ੈਸਲੇ ’ਤੇ ਸਵਾਲ ਚੁੱਕੇ ਸਗੋਂ ਪਾਰਟੀ ਦੇ ਅੰਦਰੋਂ ਵੀ ਸਵਾਲ ਚੁੱਕੇ ਗਏ। ਦਰਅਸਲ ਫਤਹਿਜੰਗ ਸਿੰਘ ਬਾਜਵਾ ਦੇ ਪਿਤਾ ਅਤੇ ਅਰਜੁਨ ਬਾਜਵਾ ਦੇ ਦਾਦਾ ਸਤਨਾਮ ਸਿੰਘ ਬਾਜਵਾ (Satnam Singh Bajwa) 1987 ਵਿਚ ਅੰਮ੍ਰਿਤਸਰ ਵਿਚ ਇਕ ਅੱਤਵਾਦੀ ਹਮਲੇ ਦੌਰਾਨ ਮਾਰੇ ਗਏ ਸਨ। ਉੱਥੇ ਹੀ ਭੀਸ਼ਮ ਪਾਂਡੇ ਦੇ ਦਾਦਾ ਅਤੇ ਰਾਕੇਸ਼ ਪਾਂਡੇ ਪਿਤਾ ਜੋਗਿੰਦਰਪਾਲ ਪਾਂਡੇ (Jogindepal Pandey) ਵੀ ਲੁਧਿਆਣਾ ਵਿਚ 1987 ਵਿਚ ਅੱਤਵਾਦੀ ਹਮਲੇ ਦੌਰਾਨ ਮਾਰੇ ਗਏ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement