ਸੋਨੀਆ ਅਤੇ ਰਾਹੁਲ ਨੂੰ  ਮਿਲੇ ਬਿਨਾਂ ਹੀ ਵਾਪਸ ਪਰਤੇ ਕੈਪਟਨ ਅਮਰਿੰਦਰ ਸਿੰਘ
Published : Jun 24, 2021, 6:44 am IST
Updated : Jun 24, 2021, 6:44 am IST
SHARE ARTICLE
image
image

ਸੋਨੀਆ ਅਤੇ ਰਾਹੁਲ ਨੂੰ  ਮਿਲੇ ਬਿਨਾਂ ਹੀ ਵਾਪਸ ਪਰਤੇ ਕੈਪਟਨ ਅਮਰਿੰਦਰ ਸਿੰਘ


ਕਾਂਗਰਸ ਹਾਈਕਮਾਨ ਵਲੋਂ ਚੋਣ ਵਾਅਦੇ ਛੇਤੀ ਪੂਰੇ ਕਰਨ ਦਾ ਫ਼ਰਮਾਨ


ਚੰਡੀਗੜ੍ਹ, 23 ਜੂਨ (ਭੁੱਲਰ) : ਪੰਜਾਬ ਕਾਂਗਰਸ ਦੇ ਅੰਦਰੂਨੀ ਸੰਕਟ ਦਾ ਹਾਲੇ ਕੋਈ ਹੱਲ ਨਹੀਂ ਹੋਇਆ ਅਤੇ ਸਥਿਤੀ ਹੋਰ ਉਲਝਦੀ ਦਿਖਾਈ ਦੇ ਰਹੀ ਹੈ | ਦੋ ਦਿਨ ਤੋਂ ਦਿੱਲੀ ਵਿਚ ਬੈਠੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਾਈਕਮਾਨ ਦੇ ਰੁਖ਼ ਤੋਂ ਨਾਰਾਜ਼ ਹੋ ਕੇ ਗੁੱਸੇ ਵਿਚ ਭਰੇ ਪੀਤੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ  ਮਿਲੇ ਬਿਨਾਂ ਹੀ ਵਾਪਸ ਪੰਜਾਬ ਪਰਤ ਆਏ ਹਨ | ਉਨ੍ਹਾਂ ਦੇ ਗੁੱਸੇ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਦਾ ਹੈ ਕਿ ਉਨ੍ਹਾਂ ਨੇ ਦਿੱਲੀ ਵਿਚ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਦੇ ਧਰਨੇ ਵਿਚ ਸ਼ਾਮਲ ਹੋਣ ਦਾ ਪ੍ਰੋਗਰਾਮ ਵੀ ਰੱਦ ਕਰ ਦਿਤਾ ਜਿਸ ਬਾਰੇ ਕਲ੍ਹ ਐਲਾਨ ਕੀਤਾ ਗਿਆ ਸੀ ਕਿ ਉਹ ਸ਼ਾਮਲ ਹੋਣਗੇ | ਇਸ ਧਰਨੇ ਵਿਚ ਕੈਪਟਨ ਇਸ ਲਈ ਸ਼ਾਇਦ ਸ਼ਾਮਲ ਨਹੀਂ ਹੋਏ ਕਿ ਉਨ੍ਹਾਂ ਨੂੰ  ਦਿੱਲੀ ਤੋਂ ਵਾਪਸੀ ਬਾਰੇ ਮੀਡੀਆ ਨੂੰ  ਕਈ ਸਵਾਲਾਂ ਦੇ ਜਵਾਬ ਦੇਣੇ ਪੈ ਸਕਦੇ ਸਨ |
ਕੈਪਟਨ ਇਸ ਲਈ ਵੀ ਪਾਰਟੀ ਹਾਈਕਮਾਂਡ ਤੋਂ ਨਾਰਾਜ਼ ਦੱਸੇ ਜਾਂਦੇ ਹਨ ਕਿ ਬਾਗ਼ੀ ਸੁਰਾਂ ਵਾਲੇ ਮੰਤਰੀਆਂ ਤੇ ਵਿਧਾਇਕਾਂ ਵੱਲ ਜ਼ਿਆਦਾ ਧਿਆਨ 
ਦਿਤਾ ਜਾ ਰਿਹਾ ਹੈ ਤੇ ਉਨ੍ਹਾਂ ਦੀ ਅਣਦੇਖੀ ਹੋ ਰਹੀ ਹੈ | ਬੀਤੇ ਦਿਨੀਂ ਦਿੱਲੀ ਵਿਚ ਕੈਪਟਨ ਨੇ ਤਿੰਨ ਮੈਂਬਰੀ ਕਮੇਟੀ ਨਾਲ 3 ਘੰਟੇ ਲੰਮੀ ਮੀਟਿੰਗ ਕੀਤੀ ਸੀ | ਸੂਤਰਾਂ ਦੀ ਮੰਨੀਏ ਤਾਂ ਇਸ ਵੀ ਕੈਪਟਨ ਦੀ ਸੁਨਣ ਦੀ ਥਾਂ ਜ਼ਿਆਦਾ ਸਲਾਹਾਂ ਹੀ ਦਿਤੀਆਂ ਗਈਆਂ | ਨਵਜੋਤ ਸਿੱਧੂ ਵਿਰਧ ਵੀ ਹਾਈਕਮਾਨ ਕਾਰਵਾਈ ਲਈ ਤਿਆਰ ਨਹੀਂ ਹੋ ਰਿਹਾ | ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਤਿੰਨ ਮੈਂਬਰੀ ਹਾਈਕਮਾਨ ਪੈਨਲ ਦੇ ਚੇਅਰਮੈਨ ਖੜਗੇ ਨੇ ਵੀ ਰਾਹੁਲ ਗਾਂਧੀ ਨਾਲ ਮੀਟਿੰਗ ਬਾਅਦ ਬਿਆਨ ਦਿਤਾ ਸੀ ਕਿ ਪੰਜਾਬ ਵਿਚ ਚੋਣਾਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ | ਇਸ ਨਾਲ ਕੈਪਟਨ ਦੀ ਅਗਵਾਈ 'ਤੇ ਵੀ ਫ਼ਿਲਹਾਲ ਪ੍ਰਸ਼ਨ ਚਿੰਨ੍ਹ ਲੱਗਿਆ ਹੈ |
ਸੂਤਰਾਂ ਦੀ ਮੰਨੀਏ ਤਾਂ ਭਾਵੇਂ ਸੋਨੀਆ ਗਾਂਧੀ ਕੈਪਟਨ ਪ੍ਰਤੀ ਕੁੱਝ ਨਰਮ ਰੁਖ਼ ਰੱਖਦੇ ਹਨ ਪਰ ਰਾਹੁਲ ਤੇ ਪਿ੍ਯੰਕਾ ਇਸ ਸਮੇਂ ਨਵਜੋਤ ਸਿੱਧੂ ਨੂੰ  ਕੋਈ ਵੱਡੀ ਜ਼ਿੰਮੇਵਾਰੀ ਦੇਣ 'ਤੇ ਅੜੇ ਹੋਏ ਹਨ | ਜਿਸ ਕਾਰਨ ਕੋਈ ਫ਼ੈਸਲਾ ਨਹੀਂ ਹੋ ਰਿਹਾ | ਪਾਰਟੀ ਹਾਈਕਮਾਨ ਵਲੋਂ ਅੱਜ ਕੈਪਟਨ ਨੂੰ  18 ਨੁਕਾਤੀ ਏਜੰਡਾ ਪੂਰਾ ਕਰ ਕੇ ਛੇਤੀ ਵਾਅਦੇ ਪੂਰੇ ਕਰਨ ਦੇ ਦਿਤੇ ਫ਼ਰਮਾਨ ਨਾਲ ਵੀ ਕੈਪਟਨ ਦੀ ਨਾਰਾਜ਼ਗੀ ਵਧੀ ਹੈ ਤੇ ਉਹ ਸਥਿਤੀ ਨੂੰ  ਭਾਂਪਦਿਆਂ ਚੁੱਪ ਚਾਪ ਵਾਪਸ ਪਰਤ ਆਏ ਹਨ | ਦੂਜੇ ਪਾਸੇ ਰਾਹੁਲ ਗਾਂਧੀ ਵਲੋਂ ਪੰਜਾਬ ਦੇ ਹੋਰ ਆਗੂਆਂ ਨਾਲ ਗੱਲਬਾਤ ਦਾ ਸਿਲਸਿਲਾ ਅੱਜ ਵੀ ਜਾਰੀ ਰਖਿਆ ਗਿਆ | ਉਨ੍ਹਾਂ ਨੇ ਅੱਜ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਗੱਲਬਾਤ ਕੀਤੀ ਹੈ | ਪਰ ਹੁਣ ਹਾਈਕਮਾਨ ਤੇ ਕੈਪਟਨ ਦੇ ਰੁਖ਼ ਬਾਅਦ ਆਉਣ ਵਾਲੇ ਦਿਨਾਂ ਵਿਚ ਸਥਿਤੀ ਕਿਸ ਪਾਸੇ ਵੱਲ ਜਾਂਦੀ ਹੈ, ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ ਅਤੇ ਸੰਕਟ ਹੋਰ ਗੰਭੀਰ ਹੋ ਸਕਦਾ ਹੈ | 
ਕੈਪਟਨ ਵਲੋਂ ਰਾਹੁਲ ਨਾਲ ਮੁਲਾਕਾਤ ਕੀਤੇ ਬਿਨਾਂ ਵਾਪਸੀ ਬਾਰੇ ਉਨ੍ਹਾਂ ਕਿਹਾ ਕਿ ਜਿਸ ਦੀ ਜ਼ਰੂਰਤ ਹੈ ਉਸ ਨਾਲ ਗੱਲ ਕੀਤੀ ਜਾ ਰਹੀ ਹੈ | ਪਾਰਟੀ ਤੇ ਸੰਗਠਨ ਵਿਚ ਲੋੜ ਮੁਤਾਬਕ ਬਦਲਾਅ ਕੀਤਾ ਜਾ ਸਕਦਾ ਹੈ | ਉਨ੍ਹਾਂ ਕੈਪਟਨ ਨੂੰ  ਚੋਣ ਵਾਅਦੇ ਪੂਰੇ ਕਰਨ ਲਈ ਦਿਤੇ ਡੈਡਲਾਈਨ ਦੀ ਵੀ ਪੁਸ਼ਟੀ ਕੀਤੀ | ਉਨ੍ਹਾਂ 18 ਮੁੱਦਿਆਂ ਵਿਚੋਂ ਬੇਅਦਬੀ ਮਾਮਲੇ, ਨਸ਼ਿਆਂ, ਟਰਾਂਸਪੋਰਟ ਮਾਫ਼ੀਏ, ਬਿਜਲੀ ਸਮਝੌਤਿਆਂ 'ਤੇ ਮੁੜ ਵਿਚਾਰ, ਲੋਕਾਂ ਨੂੰ  ਸਸਤੀ ਬਿਜਲੀ, ਬੇਰੁਜ਼ਗਾਰਾਂ ਨੂੰ  ਰੁਜ਼ਗਾਰ ਅਤੇ ਕਿਸਾਨਾਂ ਤੇ ਗ਼ਰੀਬ ਲੋਕਾਂ ਦੀ ਕਰਜ਼ਾ ਮਾਫ਼ੀ ਤੋਂ ਇਲਾਵਾ ਪੋਸਟ ਮੈ੍ਰਟਿਕ ਵਜ਼ੀਫ਼ਾ ਅਤੇ ਸਸਤੀਆਂ ਸਿਹਤ ਸੇਵਾਵਾਂ ਦੇ ਵਾਅਦਿਆਂ ਦਾ ਜ਼ਿਕਰ ਵੀ ਕੀਤਾ | 


 

SHARE ARTICLE

ਏਜੰਸੀ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement