ਜੈਪਾਲ ਭੁੱਲਰ ਦੇ ਦੁਬਾਰਾ ਹੋਏ ਪੋਸਟਮਾਰਟਮ ਦੀ ਰੀਪੋਰਟ ਤੋਂ ਵੀ ਅਸੰਤੁਸ਼ਟ ਪਰਵਾਰ
Published : Jun 24, 2021, 6:50 am IST
Updated : Jun 24, 2021, 6:50 am IST
SHARE ARTICLE
image
image

ਜੈਪਾਲ ਭੁੱਲਰ ਦੇ ਦੁਬਾਰਾ ਹੋਏ ਪੋਸਟਮਾਰਟਮ ਦੀ ਰੀਪੋਰਟ ਤੋਂ ਵੀ ਅਸੰਤੁਸ਼ਟ ਪਰਵਾਰ

ਪਿਤਾ ਨੇ ਰੀਪੋਰਟ ਅਤੇ ਸਿਸਟਮ 'ਤੇ ਕੀਤੇ ਕਈ ਸਵਾਲ ਖੜੇ

ਫ਼ਿਰੋਜ਼ਪੁਰ, 23 ਜੂਨ (ਪ੍ਰੇਮ ਨਾਥ ਸ਼ਰਮਾ) : ਪਿਛਲੀ 9 ਤਾਰੀਖ ਨੂੰ  ਕਲਕੱਤਾ ਵਿਚ ਪੁਲਿਸ ਨੇ ਜੈਪਾਲ ਅਤੇ ਉਸ ਦੇ ਸਾਥੀ ਨੂੰ  ਗੋਲੀਆਂ ਮਾਰ ਕੇ ਐਨਕਾਊਾਟਰ ਕੀਤਾ ਸੀ, ਜਿਸ ਦੇ ਜੈਪਾਲ ਦੇ ਪਿਤਾ ਨੇ ਕਈ ਸਵਾਲ ਖੜੇ ਕਰ ਦਿਤੇ ਹਨ | ਜੈਪਾਲ ਦੇ ਪਿਤਾ ਨੇ ਪੁਲਿਸ 'ਤੇੇ ਦੋਸ਼ ਲਗਾਏ ਸਨ ਕਿ ਉਸ ਦੇ ਲੜਕੇ ਨੂੰ  ਗੋਲੀਆਂ ਮਾਰਨ ਤੋਂ ਪਹਿਲਾ ਤਸ਼ੱਦਦ ਕੀਤਾ ਗਿਆ, ਜਿਸ ਕਾਰਨ ਉਹ ਦੁਬਾਰਾ ਪੋਸਟਮਾਰਟਮ ਕਰਵਾਉਣ ਦੀ ਮੰਗ ਕਰ ਰਹੇ ਸਨ | ਸਿਵਲ ਪ੍ਰਸ਼ਾਸਨ ਵਲੋਂ ਮੰਗ ਨਾ ਮੰਨਣ 'ਤੇ ਜੈਪਾਲ ਦੇ ਪਿਤਾ ਨੇ ਕੋਰਟ ਦਾ ਸਹਾਰਾ ਲਿਆ ਅਤੇ ਕੋਰਟ ਦੇ ਫ਼ੈਸਲੇ ਤੋਂ ਬਾਅਦ ਜੈਪਾਲ ਦਾ ਦੁਬਾਰਾ ਪੋਸਟ ਮਾਰਟਮ ਕਰਵਾਇਆ | ਦੇਰ ਰਾਤ ਮਿਲੀ ਰੀਪੋਰਟ 'ਤੇ ਜੈਪਾਲ ਦੇ ਪਿਤਾ ਨੇ ਪੋਸਟਮਾਰਟਮ ਰੀਪੋਰਟ 'ਤੇ ਅਸੰਤੁਸ਼ਟੀ ਜਤਾਈ | ਦੁੁਬਾਰਾ ਪੋਸਟਮਾਰਟਮ ਤੋਂ ਬਾਅਦ ਅੱਜ ਜੈਪਾਲ ਦਾ ਦੁਪਹਿਰ ਸਮੇਂ ਸਸਕਾਰ ਕੀਤਾ ਗਿਆ | ਉਸ ਤੋਂ ਪਹਿਲਾ ਜੈਪਾਲ ਦੇ ਪਿਤਾ ਨੇ ਪੋਸਟਮਾਰਟਮ ਰੀਪੋਰਟ ਅਤੇ ਸਿਸਟਮ 'ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਇਕ ਪਾਸੇ ਡਾਕਟਰਾਂ ਨੇ ਰੀਪੋਰਟ ਵਿਚ ਜੈਪਾਲ ਦੇ ਸਰੀਰ 'ਤੇ 22 ਜ਼ਖ਼ਮ ਦੱਸੇ ਹਨ ਅਤੇ ਦੂਜੇ ਪਾਸੇ ਰੀਪੋਰਟ ਦੇ ਆਖਰ ਵਿਚ ਇਹ ਲਿਖ ਦਿਤਾ ਕਿ ਕੋਈ ਵੀ ਉਸ ਨਾਲ ਫ਼ਿਜ਼ੀਕਲ ਟਾਰਚਰ ਨਹੀਂ ਕੀਤਾ ਗਿਆ | ਜੋ ਸਾਫ਼ ਤੌਰ 'ਤੇ ਜ਼ਾਹਰ ਹੁੰਦਾ ਹੈ ਕਿ ਮਿ੍ਤਕ ਦੀ ਰੀਪੋਰਟ ਤਿਆਰ ਕਰਨ ਲਈ ਡਾਕਟਰਾਂ 'ਤੇ ਵੀ ਕਿੰਨਾ ਦਬਾਅ ਹੋਵੇਗਾ |
ਫੋਟੋ ਫਾਈਲ: 23 ਐੱਫਜੈੱਡਆਰ 21
ਕੈਪਸ਼ਨ: ਜਾਣਕਾਰੀ ਦਿੰਦੇ ਹੋਏ ਜੈਪਾਲ ਭੁੱਲਰ ਦੇ ਪਿਤਾ |

SHARE ARTICLE

ਏਜੰਸੀ

Advertisement

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM
Advertisement