
ਅਜੇ ਤਕ ਥੱਪੜ ਮਾਰਨ ਵਾਲੀ ਵੀਡੀਉ ਨਹੀਂ ਆਈ ਸਾਹਮਣੇ
Kangana Ranaut controversy: ਸ੍ਰੀ ਮੁਕਤਸਰ ਸਾਹਿਬ (ਗੁਰਦੇਵ ਸਿੰਘ, ਰਣਜੀਤ ਸਿੰਘ) : ਕੰਗਨਾ ਰਣੌਤ ਅਤੇ ਕੁਲਵਿੰਦਰ ਕੌਰ ਦੇ ਚੰਡੀਗੜ੍ਹ ਏਅਰਪੋਰਟ ਵਾਲੇ ਵਿਆਦ ਨਾਲ ਪੰਜਾਬ ਅਤੇ ਹਿਮਾਚਲ ਦੇ ਭਾਈਚਾਰਕ ਸਬੰਧਾਂ ਵਿਚ ਦਿਨੋ ਦਿਨ ਕੜਵਾਹਟ ਵਧਦੀ ਨਜ਼ਰ ਆ ਰਹੀ ਹੈ, ਜਿਸ ਨੂੰ ਪੰਜਾਬ ਅਤੇ ਹਿਮਾਚਲ ਸਰਕਾਰ ਨੂੰ ਕਿਸੇ ਵੱਡੀ ਵਾਰਦਾਤ ਵਾਪਰਨ ਤੋਂ ਪਹਿਲਾਂ ਸੁਹਿਰਦਤਾ ਨਾਲ ਲੈਂਦਿਆਂ ਹਿਮਾਚਲ ਵਿਚ ਪੰਜਾਬੀਆਂ ਨਾਲ ਹਰ ਰੋਜ਼ ਹੋ ਰਹੀ ਧੱਕੇਸ਼ਾਹੀ ਨੂੰ ਰੋਕਣ ਲਈ ਸਾਰਥਕ ਕਦਮ ਚੁੱਕਣਾ ਚਾਹੀਦਾ ਹੈ।
ਭਾਵੇਂ ਪੰਜਾਬ ਹਰਿਆਣਾ ਅਤੇ ਹਿਮਾਚਲ ਨੂੰ ਹੁਣ ਤਕ ਦੀਆਂ ਕੇਂਦਰ ਸਰਕਾਰਾਂ ਵਲੋਂ ਅਪਣੀਆਂ ਚਾਲਾਂ ਨਾਲ ਵੰਡਿਆ ਹੋਇਆ ਹੈ, ਪਰ ਸਾਨੂੰ ਤਿਨਾਂ ਸਟੇਟਾਂ ਨੂੰ (ਪੰਜਾਬ, ਹਰਿਆਣੇ ਦੇ ਕਿਸਾਨਾਂ ਵਾਂਗ) ਏਕੇ ਦਾ ਸਬੂਤ ਦੇਣਾ ਚਾਹੀਦਾ ਹੈ, ਕਿਉਕਿ ਕਿ ਅਖੀਰ ਸਾਰਾ ਨੁਕਸਾਨ ਸਾਡਾ ਆਮ ਲੋਕਾਂ ਦਾ ਹੀ ਹੋਣਾ ਹੈ।
ਕਾਬਲਗੌਰ ਹੈ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹਿਮਾਚਲ ਮੰਡੀ ਤੋਂ ਨਵੀਂ ਚੁਣੀ ਮੈਬਰ ਪਾਰਲੀਮੈਂਟ ਕੰਗਨਾ ਰਣੌਤ ਚੰਡੀਗੜ੍ਹ ਹਵਾਈ ਅੱਡੇ ਤੇ ਅਪਣੀ ਅਗਲੀ ਯਾਤਰਾ ਲਈ ਗਈ ਸੀ, ਪਰ ਸੂਤਰਾਂ ਮੁਤਾਬਕ ਉਹ ਇਸ ਸਮੇਂ ਵੀ.ਆਈ.ਪੀ. ਕਤਾਰ ਵਿਚ ਜਾਣ ਦੀ ਬਜਾਏ ਆਮ ਯਾਤਰੂਆਂ ਵਾਲੀ ਕਤਾਰ ਵਿਚ ਚਲੀ ਗਈ, ਜਿੱਥੇ ਉਕਤ ਐਮ.ਪੀ. ਨੂੰ ਸੀ.ਆਈ.ਐੱਸ.ਐੱਫ਼ ਦੀ ਮੁਲਾਜ਼ਮ ਕੁਲਵਿੰਦਰ ਕੌਰ ਵਲੋਂ ਅਪਣਾ ਮੋਬਾਈਲ ਅਤੇ ਪਰਸ ਚੈਕਿੰਗ ਲਈ ਟੋਕਰੀ ਵਿਚ ਰੱਖਣ ਲਈ ਕਿਹਾ ਪਰ ਸ਼ਾਇਦ ਕੰਗਨਾ ਵਲੋਂ ਐਮ.ਪੀ. ਹੋਣ ਦਾ ਰੋਅਬ ਮਾਰਿਆ, ਜਿਸ ’ਤੇ ਕੁਲਵਿੰਦਰ ਕੌਰ ਵਲੋਂ ਉਨ੍ਹਾਂ ਨੂੰ ਵੀ ਆਈ ਪੀ ਕਤਾਰ ਵਿਚ ਜਾਣ ਲਈ ਵੀ ਅਪੀਲ ਕੀਤੀ ਤੇ ਇਸ ਤੋਂ ਬਾਅਦ ਉਕਤ ਐਮ ਪੀ ਵਲੋਂ ਕੁਲਵਿੰਦਰ ਕੌਰ ਨੂੰ ਖ਼ਾਲਿ+ਸਤਾਨੀ ਅਤੇ ਹੋਰ ਕਿਹੜੀ ਅਜਿਹੀ ਗੱਲ ਕਹੀ ਗਈ, ਜਿਸ ’ਤੇ ਲੰਮਾ ਸਮਾਂ ਠੀਕ ਡਿਊਟੀ ਕਰਨ ਵਾਲੀ ਕੁਲਵਿੰਦਰ ਕੌਰ ਵਲੋਂ ਕੰਗਨਾ ਰਨੌਤ ਨੂੰ ਥੱਪੜ ਮਾਰਨ ਦੀ ਨੌਬਤ ਆ ਗਈ, ਜਿਸ ਦੀਆਂ ਗੱਲਾਂ ਸੋਸ਼ਲ, ਇਲੈਕਟਰਾਨਿਕ ਅਤੇ ਪ੍ਰਿੰਟ ਮੀਡੀਏ ਤੇ ਆਮ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ, ਪਰ ਸਾਰੀ ਚਰਚਾ ਵਿਚ ਕੁਲਵਿੰਦਰ ਕੌਰ ਦੀ ਇੱਕੋ ਗੱਲ ਸਾਹਮਣੇ ਆਈ ਦੇਖੀ ਗਈ ਹੈ ਕਿ ਕਿਸਾਨ ਅੰਦੋਲਨ ਸਮੇਂ ਕਿਸਾਨੀ ਧਰਨੇ ਵਿਚ ਮੇਰੀ ਮਾਂ ਵੀ ਸੀ ਜਿਸ ਵਿਚ ਸ਼ਾਮਲ ਬੀਬੀਆਂ ਨੂੰ ਕੰਗਨਾ ਰਣੌਤ ਵਲੋਂ ਸੋ-ਡੇਢ ਸੌ ਵਿਚ ਦਿਹਾੜੀ ਤੇ ਆਈਆਂ ਕਿਹਾ ਸੀ ਪਰ ਨਵੀਂ ਬਣੀ ਐਮ ਪੀ ਦੇ ਥੱਪੜ ਵਾਲੀ ਕੋਈ ਵੀ ਵੀਡਿਉ ਅਜੇ ਤਕ ਸਾਹਮਣੇ ਆਈ ਨਰਰ ਨਹੀਂ ਆਈ।
ਗੋਦੀ ਮੀਡੀਆ, ਸੋਸ਼ਲ ਮੀਡੀਆ ਅਤੇ ਫੁਕਰੇ ਪੰਜਾਬੀਆਂ ਨੇ ਐਵੇਂ ਹੀ ਕੁਲਵਿੰਦਰ ਕੌਰ ਨੂੰ (ਥੱਪੜ ਮਾਰਦੀ ਨੂੰ ਜਿਵੇਂ ਖ਼ੁਦ ਦੇਖਿਆ ਹੋਵੇ) ਦੋਸ਼ੀ ਸਾਬਤ ਕਰਨ ਦੀਆਂ ਬੜ੍ਹਕਾਂ ਪਤਾ ਨਹੀਂ ਕਿਉਂ ਮਾਰੀਆਂ ਗਈਆਂ ਤੇ ਮਾਰੀਆਂ ਜਾ ਰਹੀਆਂ ਹਨ। ਇਸ ਭੜਕਾਹਟ ਭਰੀ ਸ਼ਬਦਾਵਲੀ ਨਾਲ ਹਿਮਾਚਲ ਅਤੇ ਹਰਿਆਣੇ ਵਿਚ ਸਿੱਖਾਂ ਵਿਰੁਧ ਕਈ ਤਰ੍ਹਾਂ ਦੀਆਂ ਘਟਨਾਵਾਂ ਜਿਵੇਂ ਹਰਿਆਣੇ ਦੇ ਕੈਂਥਲ, ਹਿਮਾਚਲ ਵਿਚ ਇਕ ਐਨ ਆਰ ਆਈ ਜੋੜੇ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕੀਤਾ ਗਿਆ। ਹੋਟਲ ਸਾਹਮਣੇ ਖੜੀਆਂ ਗੱਡੀਆਂ ਦੇ ਸ਼ੀਸ਼ੇ ਤੋੜ ਦਿਤੇ, ਇਥੋਂ ਤਕ ਕਿ ਇਕ ਚੰਡੀਗੜ੍ਹ ਪੁਲਿਸ ਮੁਲਾਜ਼ਮ ਨਾਲ ਵੀ ਧੱਕੇਸ਼ਾਹੀ ਦੀਆਂ ਵੀਡਿਉ ਆਦਿ ਸਾਹਮਣੇ ਆਈਆਂ ਤੇ ਆ ਰਹੀਆਂ ਹਨ।
ਜੇਕਰ ਪੰਜਾਬੀਆਂ ਵਲੋਂ ਉਕਤ ਦੇ ਜਵਾਬ ਵਿਚ ਅਜਿਹਾ ਹੀ ਕੁੱਝ ਕਰਨਾ ਸ਼ੁਰੂ ਕਰ ਦਿਤਾ ਗਿਆ ਤਾਂ ਹਾਲਾਤ ਵਿਗੜਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜੇਕਰ ਆਉਣ ਵਾਲੇ ਸਮੇਂ ਵਿਚ ਉਕਤ ਭਰਾਵਾਂ ਰੂਪੀ ਸਟੇਟਾਂ ਵਿਚ ਕਿਸੇ ਤਰ੍ਹਾਂ ਦੀ ਹਿੰਸਾ ਨਾਲ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰ ਕੇਂਦਰ ਅਤੇ ਸਟੇਟ ਸਰਕਾਰ ਦੇ ਨਾਲ-ਨਾਲ ਅੱਗ ਲਾਊ ਮੀਡੀਆ ਵੀ ਹੋਵੇਗਾ।