ਜਾਤ ਦੇ ਅਧਾਰ ‘ਤੇ ਹੋ ਰਹੀ ਰਾਸ਼ਟਰਪਤੀ ਦੇ ਸੁਰੱਖਿਆ ਗਾਰਡ ਦੀ ਨਿਯੁਕਤੀ ਇਕ ਗੰਭੀਰ ਮੁੱਦਾ
Published : May 10, 2019, 5:35 pm IST
Updated : May 10, 2019, 5:35 pm IST
SHARE ARTICLE
Caste-Based Recruitment to President Body Guards
Caste-Based Recruitment to President Body Guards

ਰਾਸ਼ਟਰਪਤੀ ਦੇ ਸੁਰੱਖਿਆ ਗਾਰਡਾਂ ਦੀ ਜਾਤ ਅਧਾਰਿਤ ਭਰਤੀ ਲਈ ਕੇਂਦਰ ਦੇ ਦਿੱਤੇ ਗਏ ਤਰਕ ਵਿਰੁੱਧ ਦਿੱਲੀ ਹਾਈ ਕੋਰਟ ਦੀ ਬੈਂਚ ਨੇ ਬੁੱਧਵਾਰ ਨੂੰ ਸਖ਼ਤ ਟਿੱਪਣੀ ਕੀਤੀ ਹੈ।

ਨਵੀਂ ਦਿੱਲੀ: ਰਾਸ਼ਟਰਪਤੀ ਦੇ ਸੁਰੱਖਿਆ ਗਾਰਡਾਂ ਦੀ ਜਾਤ ਅਧਾਰਿਤ ਭਰਤੀ ਲਈ ਕੇਂਦਰ ਦੇ ਦਿੱਤੇ ਗਏ ਤਰਕ ਵਿਰੁੱਧ ਦਿੱਲੀ ਹਾਈ ਕੋਰਟ ਦੇ ਜਸਟਿਸ ਵਿਪਿਨ ਸਾਂਘੀ ਅਤੇ ਰੇਖਾ ਪੱਲੀ ਦੀ ਬੈਂਚ ਨੇ ਬੁੱਧਵਾਰ ਨੂੰ ਸਖਤ ਟਿੱਪਣੀ ਕੀਤੀ ਹੈ। ਰਾਸ਼ਟਰਪਤੀ ਦੇ ਸੁਰੱਖਿਆ ਗਾਰਡ ਦੀ ਭਰਤੀ ਲਈ ਸਿਰਫ ਜਾਟ, ਜੱਟ ਸਿੱਖ ਅਤੇ ਰਾਜਪੂਤ ਜਾਤ ਨਾਲ ਸਬੰਧਿਤ ਵਿਅਕਤੀ ਹੀ ਅਪਲਾਈ ਕਰ ਸਕਦੇ ਹਨ ਅਤੇ ਹੋਰ ਜਾਤੀਆਂ ਨਾਲ ਸਬੰਧਿਤ ਵਿਅਕਤੀਆਂ ਦੀਆਂ ਅਰਜੀਆਂ ਰੱਦ ਕਰ ਦਿੱਤੀਆ ਜਾਂਦੀਆ ਹਨ।

Rashtrapati BhavanRashtrapati Bhavan

ਇਸ ਸੰਵੇਦਨਸ਼ੀਲ ਮੁੱਦੇ ਬਾਰੇ ਜਾਣਨ ਤੋਂ ਬਾਅਦ ਕੇਂਦਰ ਨੇ ਬੈਂਚ ਨੂੰ ਛੇ ਹਫਤਿਆਂ ਦੇ ਅੰਦਰ ਇਕ ਹਲਫਨਾਮਾ ਤਿਆਰ ਕਰਨ ਲਈ ਕਿਹਾ ਹੈ। ਸੁਰੱਖਿਆ ਗਾਰਡਾਂ ਦੀ ਨਿਯੁਕਤੀ ਲਈ ਬਿਨਾਂ ਕਿਸੇ ਸਮਝਦਾਰੀ ਤੋਂ ਲੰਬੇ ਦੀ ਚੱਲੀ ਆ ਰਹੀ ਚੋਣ ਪ੍ਰਕਿਰਿਆ ਦੀ ਵਰਤੋਂ ਕੀਤੀ ਜਾ ਰਹੀ ਹੈ ਜੋ ਕਿ ਭਾਰਤ ਦੇ ਸੰਵਿਧਾਨ ਦੇ ਬਿਲਕੁਲ ਉਲਟ ਹੈ। ਰਾਸ਼ਟਰਪਤੀ ਸਕੱਤਰੇਤ ਦੀ ਅਧਿਕਾਰਕ ਵੈੱਬਸਾਈਟ 1773 ਦੇ ਨਿਯਮਾਂ ਅਨੁਸਾਰ ਹੀ ਕੰਮ ਕਰਦੀ ਹੈ ਅਤੇ ਭਾਰਤੀ ਫੌਜ ਦੇ ਸੀਨੀਅਰ ਰੈਜੀਮੈਂਟ ਦੇ ਰੂਪ ਵਿਚ ਭਾਰਤ ਦੇ ਰਾਸ਼ਟਰਪਤੀ ਲਈ ਰਸਮੀ ਕਰਤੱਵਾਂ ਦੀ ਪਾਲਣਾ ਕਰਦੀ ਹੈ।

Recrutment of PBGRecrutment of PBG

ਰਾਸ਼ਟਰਪਤੀ ਦੇ ਸੁੱਖਿਆਗਾਰਡ ਬਹੁਤ ਵਧੀਆ ਘੋੜਸਵਾਰ ਅਤੇ ਪੂਰੀ ਤਰ੍ਹਾਂ ਸਮਰੱਥ ਹੁੰਦੇ ਸਹਨ। ਵੈੱਬਸਾਈਟ ਜੋ ਸੂਚਨਾ ਲੁਕਾਉਂਦੀ ਹੈ ਉਹ ਇਹੀ ਹੈ ਕਿ ਸਿਰਫ ਇਨ੍ਹਾਂ ਤਿੰਨ ਜਾਤਾਂ ਨਾਲ ਸਬੰਧਿਤ ਆਦਮੀ ਹੀ ਇਸ ਭਰਤੀ ਲਈ ਅਪਲਾਈ ਕਰ ਸਕਦੇ ਹਨ।  ਅਜ਼ਾਦੀ ਤੋਂ ਪਹਿਲਾਂ ਦੀ ਚਲੀ ਆ ਰਹੀ ਇਸ ਭੇਦਭਾਵ ਦੀ ਪ੍ਰਥਾ ਦਾ ਅਨੰਦ ਮਾਣਿਆ ਜਾ ਰਿਹਾ ਹੈ। ਫਿਰ ਵੀ ਦਿੱਲੀ ਹਾਈਕੋਰਟ ਕੇਂਦਰ ਕੋਲੋਂ ਇਸ ਸੰਵੇਦਨਸ਼ੀਲ ਮੁੱਦੇ ‘ਤੇ ਠੋਸ ਸਬੂਤ ਦੀ ਮੰਗ ਕਰ ਰਹੀ ਹੈ। ਕੇਂਦਰ ਨੇ ਬੈਂਚ ਨੂੰ ਦੱਸਿਆ ਕਿ ਹਾਈਕੋਰਟ ਨੇ ਪਹਿਲਾਂ ਵੀ ਅਜਿਹੀ ਚੁਣੌਤੀ ਨੂੰ ਖਾਰਿਜ ਕੀਤਾ ਹੈ। ਪਟੀਸ਼ਨਰ ਗੌਰਵ ਯਾਦਵ ਦੇ ਵਕੀਲ ਰਾਮ ਨਰੇਸ਼ ਯਾਦਵ ਨੇ ਬੈਂਚ ਨੂੰ ਦੱਸਿਆ ਕਿ ਪਹਿਲਾਂ ਦੀ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਗਿਆ ਸੀ। 

Supreme Court to hear Ayodhya trial Modi Priyanka rallySupreme Court 

ਦਿਲਚਸਪ ਗੱਲ ਇਹ ਹੈ ਕਿ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਦੇ ਸੁਰੱਖਿਆ ਗਾਰਡਾਂ ਦੀ ਜਾਤੀ ਅਧਾਰਿਤ ਭਰਤੀ ਵਿਰੁੱਧ ਚੁਣੌਤੀ  ‘ਤੇ ਵਿਚਾਰ ਕੀਤੇ ਬਿਨਾਂ ਦਿੱਲੀ ਹਾਈਕੋਰਟ ਵੱਲੋਂ ਪਹਿਲਾਂ ਦੀ ਪਟੀਸ਼ਨ ਨੂੰ ਖਾਰਿਜ ਕਰਨ ਵਿਰੁੱਧ ਅਪੀਲ ਖਾਰਿਜ ਕਰ ਦਿੱਤੀ। ਜ਼ਿਕਰਯੋਗ ਹੈ ਕਿ 2 ਸਤੰਬਰ 2017 ਵਿਚ ਮੌਜੂਦਾ ਪਟੀਸ਼ਨਰ ਗੌਰਵ ਯਾਦਵ  ਨੇ ਨਵੀਂ ਦਿੱਲੀ ਵਿਖੇ ਇਸ ਭਰਤੀ ਵਿਚ ਹਿੱਸਾ ਲਿਆ ਸੀ ਪਰ ਉਸਦੀ ਚੋਣ ਨਹੀਂ ਹੋਈ ਕਿਉਂਕਿ ਉਹ ਅਹੀਰ ਜਾਤ ਨਾਲ ਸਬੰਧਿਤ ਹਨ। ਰਾਸ਼ਟਰਪਤੀ ਦੇ ਸੁਰੱਖਿਆ ਗਾਰਡ ਦੀ ਭਰਤੀ ਲਈ ਉਮਰ ਸੀਮਾ 17 ਤੋਂ 21 ਸਾਲ ਹੈ। ਇਸਦੇ ਨਾਲ ਹੀ ਉਮੀਦਵਾਰ ਦਾ ਘੱਟੋ ਘੱਟ 45% ਨੰਬਰਾਂ ਨਾਲ 10ਵੀਂ ਜਾਂ 12ਵੀਂ ਪਾਸ ਹੋਣਾ ਲਾਜ਼ਮੀ ਹੈ ਅਤੇ ਉਮੀਦਵਾਰ ਦਾ ਕੱਦ ਛੇ ਫੁੱਟ ਹੋਣਾ ਚਾਹੀਦਾ ਹੈ।

Delhi High CourtDelhi High Court

ਇਸਦੇ ਨਾਲ ਹੀ ਉਸਨੇ ਦੇਖਿਆ ਕਿ ਸੁਰੱਖਿਆ ਗਾਰਡ ਲਈ ਸਿਰਫ ਉਹਨਾਂ ਉਮੀਦਵਾਰਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ ਜੋ ਜਾਟ, ਜੱਟ ਸਿੱਖ ਅਤੇ ਹਿੰਦੂ ਰਾਜਪੂਤ ਜਾਤ ਨਾਲ ਸਬੰਧ ਰੱਖਦੇ ਹਨ। ਉਸ ਤੋਂ ਬਾਅਦ ਉਸਨੇ ਸੂਚਨਾ ਦੇ ਅਧਿਕਾਰ (RTI) ਦੇ ਤਹਿਤ ਅਰਜੀ ਦਰਜ ਕੀਤੀ ਜਿਸ ਵਿਚ ਉਸ ਨੂੰ ਪਤਾ ਚੱਲਿਆ ਕਿ ਰਾਸ਼ਟਰਪਤੀ ਦੇ ਸੁਰੱਖਿਆ ਗਾਰਡ ਦੀ ਨਿਯੁਕਤੀ ਭਾਰਤੀ ਫੌਜ ਵੱਲੋਂ ਤੈਅ ਕੀਤੇ ਗਏ ਨਿਯਮਾਂ ਅਨੁਸਾਰ ਹੁੰਦੀ ਹੈ ਜਿਸ ਅਨੁਸਾਰ ਇਸਦੇ ਲਈ ਸਿਰਫ ਤਿੰਨ ਜਾਤਾਂ ਨਾਲ ਸਬੰਧਿਤ ਉਮੀਦਵਾਰ ਹੀ ਅਪਲਾਈ ਕਰ ਸਕਦੇ ਹਨ। ਇਸ ਭੇਦਭਾਵ ਨਾਲ ਯਾਦਵ ਨੇ ਇਲਜ਼ਾਮ ਲਗਾਇਆ ਹੈ ਕਿ ਸੰਵਿਧਾਨ ਦੀ ਧਾਰਾ 14,15 ਅਤੇ 16 ਦੇ ਤਹਿਤ ਉਸਦੇ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement