
ਲਕਸ਼ਮੀ ਕਾਂਤ ਚਾਵਲਾ ਬਣੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ
ਅੰਮ੍ਰਿਤਸਰ : ਦੁਰਗਿਆਨਾ ਮੰਦਿਰ ਦੇ ਵਿੱਚ ਹੋਈਆਂ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਲਕਸ਼ਮੀ ਕਾਂਤ ਚਾਵਲਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵਜੋਂ ਚੋਣ ਜਿੱਤ ਚੁੱਕੇ ਹਨ। ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਚੋਣਾਂ ਵਿੱਚ ਫੈਕਟਰੀ ਦੀ ਸੀਟ ਬਿਮਲ ਅਰੋੜਾ ਅਤੇ ਮੈਨੇਜਰ ਦੀ ਸੀਟ ਅਨਿਲ ਸ਼ਰਮਾ ਨੇ ਜਿੱਤ ਲਈ ਹੈ। ਇਸ ਤੋਂ ਇਲਾਵਾ ਜਨਰਲ ਸਕੱਤਰ ਦੀ ਸੀਟ ਅਰੁਣ ਖੰਨਾ ਜਿੱਤ ਚੁੱਕੇ ਹਨ। ਇਸ ਮੌਕੇ 'ਤੇ ਜਿੱਤਣ ਵਾਲੇ ਉਮੀਦਵਾਰਾਂ ਦੇ ਸਮਰਥਕਾਂ ਵੱਲੋਂ ਭੰਗੜੇ ਪਾਏ ਜਾ ਰਹੇ ਹਨ।