ਚੰਡੀਗੜ੍ਹ : 20 ਮੀਟਰ ਤੱਕ ਔਰਤ ਨੂੰ ਬਾਈਕ ਪਿੱਛੇ ਘਸੀਟਦੇ ਲੈ ਗਏ ਲੁਟੇਰੇ, ਬਾਈਕ ’ਤੇ ਪਿੱਛੇ ਬੈਠੇ ਸਨੈਚਰ ਨੂੰ ਖਿੱਚ ਕੇ ਸੁੱਟਿਆ ਹੇਠਾਂ
Published : Jul 24, 2023, 1:11 pm IST
Updated : Jul 24, 2023, 1:11 pm IST
SHARE ARTICLE
photo
photo

ਸ਼ਿਵਾਨੀ ਦੀਆਂ ਬਾਹਾਂ, ਲੱਤਾਂ ਤੇ ਚਿਹਰੇ ’ਤੇ ਲੱਗੀਆਂ ਸੱਟਾਂ

 

ਜ਼ੀਰਕਪੁਰ - ਰਾਤ ਕਰੀਬ 8 ਵਜੇ ਸ਼ਿਵਾਨੀ ਦਹੀਆ ਐਕਟਿਵਾ ’ਤੇ ਜਾ ਰਹੀ ਸੀ। ਨਾਲ ਹੀ 4 ਸਾਲ ਦਾ ਪੁੱਤਰ ਦੇਵੇਨ ਵੀ ਸੀ। ਅਚਾਨਕ ਦੋ ਮੋਟਰਸਾਈਕਲ ਸਵਾਰ ਪਿੱਛੇ ਤੋਂ ਆਏ ਤੇ ਸ਼ਿਵਾਨੀ ਦੇ ਗਲੇ ਵਿਚ ਪਾਈ ਸੋਨੇ ਦੀ ਚੇਨ ਝਪਟ ਕੇ ਫਰਾਰ ਹੋ ਗਏ। ਸ਼ਿਵਾਨੀ ਦੇ ਕੋਲ ਕੋਈ ਮਦਦ ਕਰਨ ਵਾਲਾ ਨਹੀਂ ਸੀ ਤਾਂ ਬਿਨ੍ਹਾਂ ਡਰੇ ਸ਼ਿਵਾਨੀ ਖੁਦ ਹੀ ਲੁਟੇਰਿਆਂ ਦਾ ਪਿੱਛਾ ਕਰਨ ਲੱਗੀ। ਕਰੀਬ ਅੱਧਾ ਕਿਲੋਮੀਟਰ ਦੂਰ ਜਾ ਕੇ ਟ੍ਰੈਫਿਕ ਵਿਚ ਆਰੋਪੀ ਰੁਕੇ ਤਾਂ ਸ਼ਿਵਾਨੀ ਨੇ ਮੋਟਰਸਾਈਕਲ ਦੇ ਪਿਛੇ ਬੈਠੇ ਲੁਟੇਰੇ ਦੀ ਕਮੀਜ ਜ਼ੋਰ ਨਾਲ ਫੜ ਲਈ।

ਆਰੋਪੀ ਨੇ ਕਈ ਵਾਰ ਛੁਡਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਅਪਣੀ ਕਮੀਜ਼ ਛੁਡਵਾ ਨਾ ਸਕਿਆ। ਇੰਨੇ ਵਿਚ ਮੋਟਰਸਾਈਕਲ ਸਵਾਰ ਨੇ ਰੇਸ ਦੇ ਦਿਤੀ, ਜਿਸ ਨਾਲ ਸ਼ਿਵਾਨੀ ਦੀ ਐਕਟਿਵਾ ਦਾ ਸੰਤੁਲਨ ਵਿਗੜ ਗਿਆ। ਸ਼ਿਵਾਨੀ ਜ਼ਮੀਨ ’ਤੇ ਡਿੱਗ ਗਈ, ਪਰ ਹੱਥ ਵਿਚ ਉਦੋਂ ਵੀ ਆਰੋਪੀ ਦੀ ਕਮੀਜ਼ ਸੀ। ਆਰੋਪੀ ਕਰੀਬ 20 ਮੀਟਰ ਤੱਕ ਮਹਿਲਾ ਨੂੰ ਸੜਕ ’ਤੇ ਘਸੀਟਦੇ ਹੋਏ ਲੈ ਗਿਆ। ਲੱਤਾਂ, ਬਾਹਾਂ ਤੇ ਚਿਹਰੇ ’ਤੇ ਗੰਭੀਰ ਸੱਟਾਂ ਲੱਗੀਆਂ, ਪਰ ਮੁਲਜ਼ਮ ਨੂੰ ਨਹੀਂ ਛੱਡਿਆ। 

ਇਸ ਦੇ ਨਾਲ ਹੀ ਦੋਵੇਂ ਆਰੋਪੀ ਮੋਟਰਸਾਈਕਲ ਦੇ ਨਾਲ ਹੀ ਹੇਠਾਂ ਡਿੱਗ ਗਏ। ਬਾਈਕ ਚਲਾਉਣ ਵਾਲਾ ਆਰੋਪੀ ਤਾਂ ਫਰਾਰ ਹੋ ਗਿਆ ਪਰ ਦੂਜੇ ਲੁਟੇਰੇ ਨੂੰ ਮਹਿਲਾ ਨੇ ਫੜ ਲਿਆ। ਆਰੋਪੀ ਨੇ ਲੱਤਾਂ ਵੀ ਮਾਰੀਆਂ, ਪਰ ਉਹ ਭੱਜ ਨਾ ਸਕਿਆ। ਰਾਹਗੀਰਾਂ ਦੀ ਮਦਦ ਨਾਲ ਆਰੋਪੀ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿਤਾ। ਇਹ ਸਾਰੀ ਘਟਨਾ 20 ਜੁਲਾਈ ਨੂੰ ਜ਼ੀਰਕਪੁਰ ਵਿਚ ਵਾਪਰੀ। ਸ਼ਿਵਾਨੀ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। 

SHARE ARTICLE

ਏਜੰਸੀ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement