'ਚਿੱਟੇ' ਦਾ ਟੀਕਾ ਲਗਾਉਣ ਕਾਰਨ ਹੋਈ ਮੌਤ
ਸੰਗਰੂਰ : ਨਸ਼ੇ ਕਾਰਨ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਤਾਜ਼ਾ ਜਾਣਕਾਰੀ ਸੰਗਰੂਰ ਤੋਂ ਸਾਹਮਣੇ ਆਈ ਹੈ ਜਿਥੇ 'ਚਿੱਟੇ' ਦਾ ਟੀਕਾ ਲਗਾਉਣ ਕਾਰਨ ਇਕ ਨੌਜੁਆਨ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ: ਆਨਲਾਈਨ ਹੋਏ ਪਿਆਰ ਨੂੰ ਪਾਉਣ ਲਈ ਭਾਰਤ ਤੋਂ ਪਾਕਿਸਤਾਨ ਪਹੁੰਚੀ ਕੁੜੀ
ਮ੍ਰਿਤਕ ਦੀ ਪਛਾਣ ਹਰਵਿੰਦਰ ਸਿੰਘ ਵਜੋਂ ਹੋਈ ਹੈ ਜਿਸ ਦੀ ਉਮਰ ਮਹਿਜ਼ 19 ਸਾਲ ਸੀ। ਹਰਵਿੰਦਰ ਸਿੰਘ ਪਿੰਡ ਵੱਡੀ ਖੇੜੀ ਦਾ ਰਹਿਣ ਵਾਲਾ ਸੀ। ਗੱਭਰੂ ਪੁੱਤ ਦੀ ਮੌਤ ਨਾਲ ਜਿਥੇ ਪ੍ਰਵਾਰ 'ਤੇ ਦੁਖਾਂ ਦਾ ਪਹਾੜ ਟੁੱਟ ਗਿਆ ਉਥੇ ਹੀ ਪਿੰਡ ਵਿਚ ਵੀ ਗ਼ਮ ਦਾ ਮਾਹੌਲ ਹੈ।
ਇਹ ਵੀ ਪੜ੍ਹੋ: ਸੁੱਕੇ ਪ੍ਰਸ਼ਾਦਿਆਂ 'ਚ ਘਪਲੇ ਦਾ ਮਾਮਲਾ: ਮੁਅੱਤਲ ਮੁਲਜ਼ਮਾਂ ਨੇ ਬਣਾਈ ਯੂਨੀਅਨ
ਪ੍ਰਵਾਰ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਸ਼ੇ ਦੀ ਇਸ ਅਲਾਮਤ ਨੂੰ ਜਲਦ ਤੋਂ ਜਲਦ ਰੋਕਿਆ ਜਾਵੇ ਤਾਂ ਜੋ ਘਰਾਂ ਦੇ ਬੁਝ ਰਹੇ ਚਿਰਾਗ਼ਾਂ ਨੂੰ ਬਚਾਇਆ ਜਾ ਸਕੇ।