
ਦੱਸ ਦੇਈਏ ਕਿ ਸ੍ਰੀ ਦਰਬਾਰ ਸਾਹਿਬ ਨੂੰ ਹੁਣ ਤਕ 10 ਦੇ ਕਰੀਬ ਧਮਕੀ ਭਰੀਆਂ ਈਮੇਲਾਂ ਮਿਲ ਚੁੱਕੀਆਂ ਹਨ।
What Is Dark Web, Used For Bomb Threat To Golden Temple News In Punjabi: ਪਿਛਲੇ ਕੁਝ ਦਿਨਾਂ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਲੈ ਕੇ ਲਗਾਤਾਰ ਈਮੇਲਾਂ ਰਾਹੀਂ ਧਮਕੀਆਂ ਮਿਲ ਰਹੀਆਂ ਹਨ। ਇਹ ਧਮਕੀਆਂ ਬੰਬ ਨਾਲ ਗੁਰਦਵਾਰਾ ਸਾਹਿਬ ਨੂੰ ਉਡਾਉਣ ਦੀਆਂ ਹਨ। ਧਮਕੀ ਦੇ ਈਮੇਲਾਂ ਨੇ ਸੁਰੱਖਿਆ ਏਜੰਸੀਜ਼ ਅਤੇ ਗੁਰਦਵਾਰਾ ਪ੍ਰਬੰਧਨ ਨੂੰ ਚੌਕਸ ਕਰ ਦਿੱਤਾ ਹੈ। ਇਸ ਦੌਰਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ।
ਇਸੇ ਵਿਚਾਲੇ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਡਾਰਕ ਵੈੱਬ ਰਾਹੀਂ ਧਮਕੀ ਭਰੀਆਂ ਈਮੇਲਾਂ ਭੇਜੀਆਂ ਗਈਆਂ। ਡਾਰਕ ਵੈੱਬ ਤੋਂ ਈਮੇਲ ਆਉਣ ਕਾਰਨ ਆਈਪੀ ਐਡਰੈਸ ਨੂੰ ਟਰੇਸ ਕਰਨ ਵਿਚ ਮੁਸ਼ਕਲ ਆ ਰਹੀ ਹੈ।
ਦੱਸ ਦੇਈਏ ਕਿ ਸ੍ਰੀ ਦਰਬਾਰ ਸਾਹਿਬ ਨੂੰ ਹੁਣ ਤਕ 10 ਦੇ ਕਰੀਬ ਧਮਕੀ ਭਰੀਆਂ ਈਮੇਲਾਂ ਮਿਲ ਚੁੱਕੀਆਂ ਹਨ। ਸਾਈਬਰ ਸੈੱਲ ਵਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਕੀ ਹੈ ਡਾਰਕ ਵੈਂਬ? (What Is Dark Web, Used For Bomb Threat To Golden Temple)
ਡਾਰਕ ਵੈੱਬ ਇੰਟਰਨੈੱਟ ਦਾ ਇੱਕ ਹਿੱਸਾ ਹੈ ਜੋ ਆਮ ਵਰਤੋਂਕਾਰਾਂ ਲਈ ਸਿੱਧੇ ਤੌਰ 'ਤੇ ਪਹੁੰਚਯੋਗ ਨਹੀਂ ਹੁੰਦਾ ਅਤੇ ਇਹ ਵੈੱਬ ਦਾ ਹਿੱਸਾ ਹੈ ਜਿਸ ਨੂੰ ਖ਼ਾਸ ਤਰੀਕਿਆਂ ਨਾਲ ਐਕਸੈਸ ਕੀਤਾ ਜਾਂਦਾ ਹੈ। ਡਾਰਕ ਵੈੱਬ ਨੂੰ ਅਕਸਰ "ਡਾਰਕ ਨੈਟ" ਵੀ ਕਿਹਾ ਜਾਂਦਾ ਹੈ, ਜੋ ਕਿ ਸਧਾਰਨ ਇੰਟਰਨੈੱਟ ਜਾਂ "Surface Web" ਤੋਂ ਕੁਝ ਵੱਖਰਾ ਹੁੰਦਾ ਹੈ। ਡਾਰਕ ਵੈੱਬ ਦੇ ਵਰਤੋਂਕਾਰ ਦੀ ਪਛਾਣ ਅਤੇ ਪਤਾ ਲਗਾਉਣਾ ਮੁਸ਼ਕਲ ਹੁੰਦਾ ਹੈ।
ਡਾਰਕ ਵੈੱਬ ਦੀ ਵੈਬਸਾਈਟ ਕੁਝ ਹੀ ਡੋਮੇਨਾਂ ਨਾਲ ਐਕਸੈਸ ਕੀਤੀ ਜਾ ਸਕਦੀ ਹੈ, ਜੋ ਆਮ ਇੰਟਰਨੈੱਟ ਬ੍ਰਾਊਜ਼ਰਾਂ ਨਾਲ ਨਹੀਂ ਖੁਲਦੇ। ਇਹ ਸਾਧਾਰਨ ਵੈੱਬ ਸਾਈਟਾਂ ਨਾਲੋਂ ਵੱਖਰੇ ਹੁੰਦੇ ਹਨ। ਇਸ ਦੇ ਆਈਪੀ ਐਡਰੈਸ ਨੂੰ ਟਰੇਸ ਕਰਨਾ ਬਹੁਤ ਔਖਾ ਮੰਨਿਆ ਜਾਂਦਾ ਹੈ।
ਡਾਰਕ ਵੈੱਬ ਉੱਪਰ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ, ਪ੍ਰੋਡਕਟਸ ਅਤੇ ਸਰਵਿਸ਼ਜ਼ ਦਾ ਵਪਾਰ ਹੁੰਦਾ ਹੈ ਜੋ ਕਈ ਵਾਰੀ ਕਾਨੂੰਨੀ ਰੂਪ ਵਿੱਚ ਸ਼ੱਕੀ ਹੁੰਦੇ ਹਨ। ਉਦਾਹਰਨ ਵਜੋਂ, ਇੱਥੇ ਗੈਂਗਸ, ਨਸ਼ਿਆਂ, ਹੈਕਿੰਗ ਸੇਵਾਵਾਂ ਅਤੇ ਹੋਰ ਗ਼ੈਰਕਾਨੂੰਨੀ ਵਪਾਰ ਕਰਦੇ ਹਨ।
"(For more news apart from “What Is Dark Web, Used For Bomb Threat To Golden Temple latest news in punjabi, ” stay tuned to Rozana Spokesman.)