
ਭਾਵੇਂ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਵਿਕਾਸ ਦੇ ਹਰ ਰੋਜ ਹੀ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਪਰ ਅਸਲੀਅਤ ਇਹਨਾਂ ਦਾਅਵਿਆਂ ਨੂੰ ਬਿਲਕੂਲ ਹੀ ਝੂਠਲਾ ਰਹੀ.........
ਭਾਦਸੋਂ : ਭਾਵੇਂ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਵਿਕਾਸ ਦੇ ਹਰ ਰੋਜ ਹੀ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਪਰ ਅਸਲੀਅਤ ਇਹਨਾਂ ਦਾਅਵਿਆਂ ਨੂੰ ਬਿਲਕੂਲ ਹੀ ਝੂਠਲਾ ਰਹੀ ਹੈ। ਜੇਕਰ ਕਸਬਾ ਚੈਹਿਲ ਤੋਂ ਪਿੰਡ ਭੜੀ ਪਨੈਚਾਂ ਨੂੰ ਜਾਣ ਵਾਲੀ 2 ਕਿਲੋਮੀਟਰ ਸੜਕ ਦੀ ਕੀਤੀ ਜਾਵੇ ਤਾਂ ਇਸ ਵਿੱਚ ਪਏ ਵੱਡੇ ਵੱਡੇ ਟੋਏ ਕਾਂਗਰਸ ਸਰਕਾਰ ਦੇ ਵਿਕਾਸ ਦੀ ਪੋਲ ਖੋਲ ਰਹੇ ਹਨ। ਇਸ ਸੜਕ ਦਾ ਹਾਲ ਇਹ ਬਣ ਚੁੱਕਾ ਹੈ ਕਿ ਇਸ ਸੜਕ ਤੋਂ ਵੱਡੇ ਵਾਹਨ ਲੰਘਣੇ ਤਾਂ ਕਿ ਸਗੋਂ ਸਾਇਕਲ ਵਾਲਾ ਰਾਹਗੀਰ ਵੀ ਮਸਾ ਰੱਬ ਰੱਬ ਕਰਦਾ ਆਪਣੀ ਮੰਜਿਲ ਤੱਕ ਪੁੱਜਦਾ ਹੈ।
ਜਦੋਂ ਕਿ ਪਿੰਡ ਭੜੀ ਪਨੈਚਾਂ ਦੇ ਵਾਸੀਆਂ ਨੇ ਕਈ ਵਾਰ ਜਿਲ੍ਹਾ ਪ੍ਰਸ਼ਾਸਨ ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਅੱਗੇ ਇਸ ਸੜਕ ਨੂੰ ਬਣਾਉਣ ਦਾ ਮਾਮਲਾ ਰੱਖਿਆ ਹੈ ਪਰ ਅਜੇ ਤੱਕ ਨਾ ਤਾਂ ਪ੍ਰਸ਼ਾਸਨ ਨੇ ਕੁੱਝ ਕੀਤੀ ਹੈ ਅਤੇ ਨਾ ਹੀ ਇਸ ਹਲਕੇ ਦੇ ਕੈਬਨਿਟ ਮੰਤਰੀ ਧਰਮਸੋਤ ਨੇ ਇਸ ਸਮੱਸਿਆਂ ਨੂੰ ਹਲ ਕਰਨ ਲਈ ਕੋਈ ਉਪਰਾਲਾ ਕੀਤਾ ਹੈ। ਅੱਜ ਰਾਹਗੀਰਾਂ ਦੀ ਵੱਡੀ ਸਮੱਸਿਆ ਨੂੰ ਦੇਖਦੇ ਹੋਏ ਪਿੰਡ ਦੇ ਨੌਜਵਾਨਾਂ ਵੱਲੋਂ ਉੱਦਮ ਕਰਕੇ ਇਸ ਸੜਕ ਤੇ ਪਏ ਡੂੰਘੇ ਟੋਇਆ ਨੂੰ ਮਿੱਟੀ ਪਾਕੇ ਆਰਜੀ ਤੌਰ ਤੇ ਲੋਕਾਂ ਨੂੰ ਵੱਡੀ ਰਾਹਤ ਦੇਣ ਦਾ ਯਤਨ ਕੀਤਾ ਗਿਆ ਹੈ।
ਜਦੋਂ ਚੈਹਿਲ ਭੜੀ ਪਨੈਚਾਂ ਸੜਕ ਤੇ ਮਿੱਟੀ ਪਾ ਰਹੇ ਇਹਨਾਂ ਸਮਾਜਸੇਵੀ ਨੌਜਵਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਆਸ ਸੀ ਕਿ ਕਾਂਗਰਸ ਸਰਕਾਰ ਤੇ ਹਲਕੇ ਦੇ ਮੌਜੂਦਾਂ ਕੈਬਨਿਟ ਮੰਤਰੀ ਇਸ ਸੜਕ ਨੂੰ ਜਲਦ ਬਣਾ ਕੇ ਰਾਹਗੀਰਾਂ ਨੂੰ ਵੱਡੀ ਰਾਹਤ ਦੇਣਗੇ ਪਰ ਕਾਂਗਰਸ ਸਰਕਾਰ ਨੇ ਸੜਕ ਤਾਂ ਕੀ ਬਨਾਉਣੀ ਸੀ, ਉਸ ਵੱਲੋਂ ਇਹਨਾਂ ਟੋਇਆਂ ਨੂੰ ਵੀ ਪੁਰਿਆ ਨਹੀਂ ਗਿਆ। ਭਾਵੇਂ ਕਿ ਸੜਕ ਵਿੱਚ ਪਏ ਟੋਇਆਂ ਦੀ ਜਾਣਕਾਰੀ ਉਨਾਂ ਵੱਲੋਂ ਕਈ ਵਾਰ ਅਖਬਾਰਾਂ ਰਾਹੀ ਅਤੇ ਜਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਗਈ ਸੀ।
ਉਹਨਾਂ ਕਿਹਾ ਕਿ ਪੰਜਾਬ ਅੰਦਰ ਹੈ ਕੋਈ ਸਰਕਾਰ ਜਾਂ ਮੰਤਰੀ ਜੋ ਇਸ ਅੰਤਾਂ ਦੀ ਟੁੱਟੀ ਸੜਕ ਨੂੰ ਜਲਦ ਬਣਾ ਸਕੇ? ਸੜਕ ਤੇ ਪਏ ਟੋਇਆਂ ਨੂੰ ਪੂਰਣ ਵੇਲੇ ਹੋਰਨਾਂ ਤੋਂ ਇਲਾਵਾ ਸੋਹਣ ਲਾਲ ਭੜੀ, ਹਰਿੰਦਰ ਸਿੰਘ ਪਨੈਚ, ਸਰਬਜੀਤ ਸਿੰਘ ਭੜੀ, ਗਿਆਨੀ ਬਲਵਿੰਦਰ ਸਿੰਘ, ਲਖਵੀਰ ਸਿੰਘ ਮੰਡ, ਸੁਖਵੀਰ ਸਿੰਘ ਬੱਗਾ, ਵਿਪਨ ਕੁਮਾਰ ਭੜੀ, ਅਵਤਾਰ ਸਿੰਘ ਤਾਰੀ, ਕਿਸਾਨ ਆਗੂ ਅਵਤਾਰ ਸਿੰਘ ਤਾਰਾ, ਕੀਰਤ ਸਿੰਘ ਭੜੀ, ਜਸਕਰਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭੜੀ ਪਨੈਚਾਂ ਦੇ ਨੌਜਵਾਨ ਹਾਜਰ ਸਨ।