
ਮਸ਼ਹੂਰ ਗੈਂਗਸਟਰ ਦਿਲਪ੍ਰੀਤ ਢਾਹਾਂ ਨੂੰ ਲੈ ਕਿ ਇਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ
ਚੰਡੀਗੜ੍ਹ, ਮਸ਼ਹੂਰ ਗੈਂਗਸਟਰ ਦਿਲਪ੍ਰੀਤ ਢਾਹਾਂ ਨੂੰ ਲੈ ਕਿ ਇਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਦਿਲਪ੍ਰੀਤ ਗਿਰਫਤਾਰੀ ਦੇ ਸਮੇਂ ਹੋਈ ਮੁਠਭੇੜ ਵਿਚ ਪੁਲਿਸ ਦੀ ਗੋਲੀ ਉਸਦੀ ਲੱਤ ਵਿਚ ਲੱਗ ਗਈ ਸੀ। ਜਿਸਦਾ ਇਲਾਜ ਹਲੇ ਵੀ ਹਸਪਤਾਲ ਵੁਚ ਚਾਲ ਰਿਹਾ ਹੈ। ਪਰ ਪੰਜਾਬ ਪੁਲਿਸ ਦੀ ਹਿਰਾਸਤ 'ਚ ਕੈਦ ਇਸ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਉਰਫ ਦਿਲਪ੍ਰੀਤ ਬਾਬਾ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ|
Gangster Dilpreet Dhahan
ਦਿਲਪ੍ਰੀਤ ਬਾਬਾ ਦੇ ਪੈਰ ਦੀ ਹਾਲਤ ਕਾਫੀ ਜ਼ਿਆਦਾ ਖ਼ਰਾਬ ਹੋ ਗਈ ਹੈ ਜਿਸ ਦੇ ਚਲਦੇ ਖਬਰ ਸਾਹਮਣੇ ਆਈ ਹੈ ਕਿ ਦਿਲਪ੍ਰੀਤ ਦੀ ਲੱਤ ਵੀ ਸ਼ਾਇਦ ਵੱਢਣੀ ਪੈ ਸਕਦੀ ਹੈ| ਤੁਹਾਨੂੰ ਦੱਸ ਦਈਏ ਕਿ ਸ਼ੁਕਰਵਾਰ ਨੂੰ ਦਿਲਪ੍ਰੀਤ ਦੇ ਪੈਰ ਦੀ ਹਾਲਤ ਖਰਾਬ ਹੋਣ ਕਰਕੇ ਰੋਪੜ ਤੋਂ ਪੀ ਜੀ ਆਈ ਚੰਡੀਗੜ੍ਹ ਲਿਆਂਦਾ ਗਿਆ ਅਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਡਾਕਟਰਾਂ ਦਾ ਕਹਿਣਾ ਹੈ ਕਿ ਗੋਲੀ ਦੇ ਜ਼ਖਮ ਨਾਲ ਦਿਲਪ੍ਰੀਤ ਦੀ ਲੱਤ ਜਿਆਦਾ ਖਰਾਬ ਹੋ ਗਈ ਹੈ ਜਿਸ ਕਰਕੇ ਦਿਲਪ੍ਰੀਤ ਦੀ ਲੱਤ ਕੱਟਣੀ ਵੀ ਪੈ ਸਕਦੀ ਹੈ|
Gangster Dilpreet Dhahan
ਤੁਹਾਨੂੰ ਦੱਸ ਦਈਏ ਕਿ ਦਿਲਪ੍ਰੀਤ ਬਾਬਾ ਕਰੀਬ 2 ਦਰਜ਼ਨ ਮਾਮਲਿਆਂ ਚ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਪੁਲਿਸ ਨੂੰ ਲੋੜੀਂਦਾ ਸੀ। ਜਿਸ ਦੇ ਚਲਦੇ ਜਲੰਧਰ ਦਿਹਾਤੀ ਪੁਲਿਸ ਨੇ ਚੰਡੀਗੜ ਪੁਲਿਸ ਨਾਲ ਮਿਲ ਕੇ ਦਿਲਪ੍ਰੀਤ ਨੂੰ ਬੀਤੀ 9 ਜੁਲਾਈ ਨੂੰ ਚੰਡੀਗੜ ਦੇ ਸੈਕਟਰ 43 ਦੇ ਬੱਸ ਸਟੈਂਡ ਨੇੜੇ ਸਵਿਫਟ ਡਿਜਾਇਰ ਗੱਡੀ ਵਿਚੋਂ ਗ੍ਰਿਫਤਾਰ ਕੀਤਾ ਸੀ। ਗੱਡੀ ਉਤੇ ਨੰਬਰ ਪਲੇਟ ਨਕਲੀ ਹੈ। ਇਸ ਦੌਰਾਨ ਉਸ ਨੇ ਪੁਲਿਸ ਪਾਰਟੀ ਉਤੇ ਫਾਇਰਿੰਗ ਕੀਤੀ ਜਵਾਬੀ ਕਾਰਵਾਈ ਵਿਚ ਉਹ ਜ਼ਖਮੀ ਹੋ ਗਿਆ ਸੀ|