ਨਾਈਜੀਰੀਅਨ ਤੇ ਉਸ ਦਾ ਸਾਥੀ ਹੈਰੋਇਨ ਸਮੇਤ ਕਾਬੂ
Published : Aug 24, 2018, 11:11 am IST
Updated : Aug 24, 2018, 11:11 am IST
SHARE ARTICLE
Nigerian and his associate control with heroin
Nigerian and his associate control with heroin

ਬਠਿੰਡਾ ਪੁਲਿਸ ਨੇ ਕੁੱਝ ਸਮਾਂ ਪਹਿਲਾ ਹੈਰੋਇਨ ਸਮੇਤ ਕਾਬੂ ਕੀਤੀ ਇਕ ਹੈਰੋਇਨ ਤਸਕਰ ਤੋਂ ਕੀਤੀ ਪੁਛਗਿਛ ਦੇ ਦੌਰਾਨ ਮਿਲੀ ਜਾਣਕਾਰੀ..........

ਬਠਿੰਡਾ : ਬਠਿੰਡਾ ਪੁਲਿਸ ਨੇ ਕੁੱਝ ਸਮਾਂ ਪਹਿਲਾ ਹੈਰੋਇਨ ਸਮੇਤ ਕਾਬੂ ਕੀਤੀ ਇਕ ਹੈਰੋਇਨ ਤਸਕਰ ਤੋਂ ਕੀਤੀ ਪੁਛਗਿਛ ਦੇ ਦੌਰਾਨ ਮਿਲੀ ਜਾਣਕਾਰੀ ਦੇ ਆਧਾਰ 'ਤ ਕਾਰਵਾਈ ਕਰਦਿਆਂ ਇਸ ਗਰੋਹ ਦਾ ਨੈੱਟਵਰਕ ਤੋੜਦਿਆਂ ਦਿੱਲੀ ਨਿਵਾਸੀ ਨਾਈਜੀਰੀਅਨ ਅਤੇ ਉਸ ਦੇ ਇਸ ਸਾਥੀ ਨੂੰ ਕਾਬੂ ਕੀਤਾ ਹੈ। ਸਥਾਨਕ ਸਕੱਤਰੇਤ ਵਿਖੇ ਪ੍ਰੈਸ ਵਾਰਤਾ ਦੌਰਾਨ ਐਸ.ਪੀ. (ਡੀ.) ਸਵਰਨ ਸਿੰਘ ਖਣਾ ਨੇ ਦਸਿਆ ਹੈ ਕਿ ਬੀਤੀ 18 ਅਗੱਸਤ ਨੂੰ ਸਥਾਨਕ ਸੀ.ਆਈ.ਏ.-1 ਦੇ ਇੰਚਾਰਜ ਇੰਸਪੈਕਟਰ ਰਜਿਦੰਰ ਕੁਮਾਰ ਦੀ ਅਗਵਾਈ ਵਿਚ ਪੁਲਿਸ ਨੇ ਨਜ਼ਦੀਕੀ ਪਿੰਡ ਕਟਾਰ ਸਿੰਘ ਵਾਲਾ ਵਿਖੇ ਨਾਕੇ ਦੌਰਾਨ

ਇਕ ਆਲਟੋ ਕਾਰ ਸਵਾਰ ਨੌਜਵਾਨ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ। ਪੁਲਿਸ ਨੇ ਉਕਤ ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ ਸੀ। ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਸਥਾਨਕ ਉਧਮ ਸਿੰਘ ਨਗਰ ਵਜੋਂ ਹੋਈ ਸੀ। ਗੁਰਪ੍ਰੀਤ ਸਿੰਘ ਨੇ ਪੁਛਗਿਛ ਦੌਰਾਨ ਦਸਿਆ ਕਿ ਉਹ ਇਹ ਹੈਰੋਇਨ ਦਿੱਲੀ ਵਾਸੀ ਤਰੁਨ ਕੁਮਾਰ ਤੋਂ ਲੈ ਕੇ ਆਇਆ ਹੈ  ਅਤੇ ਉਹ ਉਸ ਨੂੰ ਕਿਸੇ ਪੀਟਰ ਉਰਫ ਜੈਰੀ ਨਾਮ ਦੇ ਨਾਈਜੀਰੀਅਨ ਕੋਲੋਂ ਹੈਰੋਇਨ ਲੈ ਕੇ ਦਿੰਦਾ ਹੈ। 
ਇਸ ਜਾਣਕਾਰੀ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ 22 ਅਗੱਸਤ ਨੂੰ ਇੰਦਰਾ ਪਾਰਕ ਉੱਤਮ ਨਗਰ ਦਿੱਲੀ ਤੋਂ ਤਰੁਨ ਕੁਮਾਰ ਨੂੰ ਕਾਬੂ ਕਰ ਲਿਆ

ਅਤੇ ਉਸ ਦੀ ਨਿਸ਼ਾਨਦੇਹੀ 'ਤੇ ਮੋਹਨ ਗਾਰਡਨ ਉਤਮ ਨਗਰ ਦਿੱਲੀ ਤੋਂ ਨਾਜੀਰੀਇਨ ਜੈਰੀ ਨੂੰ ਵੀ ਹਿਰਾਸਤ ਵਿਚ ਲੈ ਕੇ 400 ਗ੍ਰਾਮ ਹੈਰੋਇਨ ਬਰਾਮਦ ਕੀਤੀ।
ਪੁਲਿਸ ਨੇ ਫੜੇ ਗਏ ਕਥਿਤ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਉਨ੍ਹਾਂ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ ਤਾਕਿ ਇਨ੍ਹਾਂ ਕੋਲੋਂ ਡੂੰਘਾਈ ਨਾਲ ਪੁਛਗਿਛ ਕਰ ਕੇ ਨਸ਼ੇ ਦੇ ਇਸ ਕਾਰੋਬਾਰ ਨਾਲ ਜੁੜੇ ਹੋਏ ਹੋਰ ਵਿਅਕਤੀਆਂ ਨੂੰ ਵੀ ਕਾਬੂ ਕੀਤਾ ਜਾ ਸਕੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement