
ਇਥੋਂ ਦੇ ਮਜੀਠਾ 'ਚ ਪੈਂਦੇ ਕੈਨੇਰਾ ਬੈਂਕ ਦੇ ਮੈਨੇਜਰ ਨਾਲ ਲੁੱਟ-ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ.............
ਅੰਮ੍ਰਿਤਸਰ : ਇਥੋਂ ਦੇ ਮਜੀਠਾ 'ਚ ਪੈਂਦੇ ਕੈਨੇਰਾ ਬੈਂਕ ਦੇ ਮੈਨੇਜਰ ਨਾਲ ਲੁੱਟ-ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਨਰਾ ਬੈਂਕ ਦੇ ਸਹਾਇਕ ਮੈਨੇਜਰ ਬਲਜੀਤ ਸਿੰਘ ਨੇ ਦਸਿਆ ਉਹ ਅਪਣੀ ਨਿਜੀ ਕਾਰ 'ਚ ਅਪਣੇ ਸਹਾਇਕ ਦਵਿੰਦਰ ਸਿੰਘ ਨਾਲ 38 ਲੱਖ ਰੁਪਏ ਦਾ ਕੈਸ਼ ਲੈ ਕੇ ਅੰਮ੍ਰਿਤਸਰ ਜਾ ਰਹੇ ਸਨ। ਇਸ ਦੌਰਾਨ ਨਾਗਕਲਾਂ ਨੇੜੇ ਦੋ ਹੋਂਡਾ ਸਿਟੀ ਗੱਡੀਆਂ 'ਚ ਆਏ ਕਰੀਬ 7 ਅਣਪਛਾਤੇ ਲੁਟੇਰਿਆਂ ਨੇ ਉਸ ਦੀ ਗੱਡੀ ਰੋਕ ਕੇ ਸ਼ੀਸ਼ੇ ਤੋੜ ਦਿਤੇ ਅਤੇ ਪਿਸਤੌਲ ਦੇ ਬਲ 'ਤੇ ਅਤੇ ਅੱਖਾਂ 'ਚ ਮਿਰਚਾਂ ਪਾ ਕੇ ਉਸ ਕੋਲੋਂ 38 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ।
ਇਸ ਘਟਨਾ ਸਬੰਧੀ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ। ਘਟਨਾ ਦੀ ਸੂਚਨਾ ਪਾ ਕੇ ਮੌਕੇ 'ਤੇ ਆਈ. ਜੀ. ਦਿਹਾਤੀ ਅੰਮ੍ਰਿਤਸਰ ਸੁਰਿੰਦਰ ਪਾਲ ਸਿੰਘ, ਐੱਸ. ਐੱਸ. ਪੀ. ਪਰਮਪਾਲ ਸਿੰਘ, ਡੀ. ਐੱਸ. ਪੀ. ਨਰਵੇਲ ਸਿੰਘ ਅਤੇ ਐੱਸ. ਪੀ. ਹੈੱਡਕੁਆਰਟਰ ਨੇ ਮੌਕੇ 'ਤੇ ਪਹੁੰਚ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਵਲੋਂ ਅਣਪਛਾਤੇ ਲੁਟੇਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।