
ਅਕਾਲੀ ਦਲ ਦੇ ਆਗੂ ਚਰਚਾ ਦਾ ਵਿਸ਼ੇ ਬਣੇ ਰਹਿੰਦੇ ਹਨ ਪਰ ਇਸ ਵਾਰ ਅਕਾਲੀਆਂ ਦਾ ਨਾਮ ਇੱਕ ਸ਼ਰਮਨਾਕ ਹਰਕਤ ਨਾਲ ਸਾਹਮਣੇ ਆਇਆ ਹੈ।
ਮਾਨਸਾ, ਅਕਾਲੀ ਦਲ ਦੇ ਆਗੂ ਚਰਚਾ ਦਾ ਵਿਸ਼ੇ ਬਣੇ ਰਹਿੰਦੇ ਹਨ ਪਰ ਇਸ ਵਾਰ ਅਕਾਲੀਆਂ ਦਾ ਨਾਮ ਇੱਕ ਸ਼ਰਮਨਾਕ ਹਰਕਤ ਨਾਲ ਸਾਹਮਣੇ ਆਇਆ ਹੈ। ਮਾਮਲਾ ਮਾਨਸਾ ਦਾ ਹੈ, ਸ਼ਹਿਰ 'ਚ ਉਦੋ ਹਫੜਾ ਦਫੜੀ ਮੱਚ ਗਈ ਜਦੋਂ ਸਕੋਡਾ ਚ ਸਵਾਰ ਲੁਟੇਰੇ ਬੈਂਕ ਚੋਂ ਪੈਸੇ ਕਢਾ ਕੇ ਪੈਦਲ ਜਾ ਰਹੇ ਕਿਸਾਨ ਤੋਂ 3 ਲੱਖ ਰੁਪਏ ਦੀ ਨਕਦੀ ਖੋਹ ਕੇ ਫ਼ਰਾਰ ਹੋ ਗਏ।
Akali Dal Block Smiti Chairman loot 3 Lacs ਇਹ ਲੁੱਟ ਕੋਈ ਪ੍ਰੋਫੈਸ਼ਨਲ ਲੁਟੇਰਿਆਂ ਵੱਲੋਂ ਨਹੀਂ ਸਗੋਂ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦਿਆਂ ਵੱਲੋਂ ਕੀਤੀ ਗਈ ਹੈ ਅਤੇ ਮਾਨਸਾ ਪੁਲਿਸ ਵੱਲੋਂ ਲੁੱਟ ਖੋਹ ਕਰਨ ਵਾਲੇ ਇਨ੍ਹਾਂ ਅਕਾਲੀ ਦਲ ਦੇ ਨੇਤਾਵਾਂ ਨੂੰ ਕਾਬੂ ਕਰ ਲਿਆ ਗਿਆ ਹੈ| ਤੁਹਾਨੂੰ ਦੱਸ ਦੇਈਏ ਕਿ ਅਕਾਲੀ ਦਲ ਦੇ ਭੀਖੀ ਬਲਾਕ ਸੰਮਤੀ ਚੇਅਰਮੈਨ ਪ੍ਰਗਟ ਸਿੰਘ ਅਤੇ ਅਮਰਜੀਤ ਸਿੰਘ ਨੇ ਮਾਨਸਾ ਵਿਚ 3 ਲੱਖ ਦੀ ਲੁੱਟ ਨੂੰ ਅੰਜਾਮ ਦਿੱਤਾ।
Akali Dal Block Smiti Chairman loot 3 Lacsਲੁਟੇਰੇ ਸਕੌਡਾ ਕਾਰ ਚ ਸਵਾਰ ਸਨ ਅਤੇ ਬੈਂਕ ਚੋਂ ਪੈਸੇ ਕਢਵਾ ਕੇ ਆ ਰਹੇ ਕਿਸਾਨਾਂ ਹੱਥੋਂ ਪੈਸੇ ਖੋਹ ਕੇ ਫਰਾਰ ਹੋ ਗਏ| ਲੁੱਟ ਦਾ ਸ਼ਿਕਾਰ ਹੋਏ ਕਿਸਾਨਾਂ ਦੇ ਸੜਕ 'ਤੇ ਰੌਲਾ ਪਾਉਣ ਉਪਰੰਤ ਟ੍ਰੈਫਿਕ ਪੁਲਿਸ ਵਾਲਿਆਂ ਵੱਲੋਂ ਦੋਵਾਂ ਲੁਟੇਰਿਆਂ ਨੂੰ ਚੁਗ਼ਲੀ ਘਰ ਨੇੜਿਉਂ ਕਾਬੂ ਕਰ ਲਿਆ ਗਿਆ।
Akali Dal Block Smiti Chairman loot 3 Lacs ਪੁਲਿਸ ਵਲੋਂ ਮੌਕੇ ਤੇ ਫੜੇ ਗਏ ਲੁਟੇਰਿਆਂ ਤੋਂ ਲੁੱਟ ਵਾਲੇ ਪੈਸੇ ਵੀ ਬਰਾਮਦ ਕਰ ਲਏ ਗਏ ਹਨ| ਪੁਲਿਸ ਵੱਲੋਂ ਲੁਟੇਰਿਆਂ ਨੂੰ ਕਾਬੂ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ| ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜੇ ਜਨਤਾ ਦੇ ਆਗੂ ਹੀ ਅਜਿਹੀਆਂ ਵਾਰਦਾਤਾਂ ਕਰਨਗੇ ਤਾਂ ਆਮ ਜਨਤਾ ਕਿਵੇਂ ਸੁਰੱਖਿਅਤ ਰਹੇਗੀ |