
ਪਾਣੀ ਦੀ ਦੁਰਵਰਤੋਂ ਲਈ ਇਕੱਲੇ ਕਿਸਾਨ ਨੂੰ ਦੋਸ਼ੀ ਠਹਿਰਾਉਣਾ ਜਾਇਜ਼ ਨਹੀਂ
ਮਿਲਕ ਪਲਾਂਟਾਂ ਦੇ ਉਤਪਾਦਾਂ ਨੂੰ ਬਚਾ ਕੇ ਰਖਣ ਲਈ ਸੱਭ ਤੋਂ ਵੱਧ ਬਰਫ਼ ਰੂਪੀ ਪਾਣੀ ਦੀ ਲੋੜ
ਸੰਗਰੂਰ, 23 ਅਗੱਸਤ (ਬਲਵਿੰਦਰ ਸਿੰਘ ਭੁੱਲਰ) : ਹਿੰਦੋਸਤਾਨ ਵਾਸੀਆਂ ਨੂੰ ਇਹ ਭਾਰੀ ਭੁਲੇਖਾ ਹੈ ਕਿ ਕਿਸਾਨ ਸਭ ਤੋਂ ਵੱਧ ਪਾਣੀ ਖਪਤ ਕਰਦੇ ਹਨ ਪਰ ਜਦੋਂ ਉਹ ਇਸ ਦਿਸ਼ਾ ਵਿੱਚ ਸੋਚਦੇ ਹਨ ਤਾਂ ਇਸ ਸਚਾਈ ਨੂੰ ਭੁੱਲ ਕੇ ਦਰਕਿਨਾਰ ਕਰ ਦਿੰਦੇ ਹਨ ਕਿ ਇਹੀ ਕਿਸਾਨ ਹਨ ਜਿਹੜੇ 132 ਕਰੋੜ ਦੇਸ਼ ਵਾਸੀਆਂ ਦਾ ਪੇਟ ਭਰਦੇ ਹਨ।
ਖੇਤੀਬਾੜੀ ਸੈਕਟਰ ਤੋਂ ਬਾਅਦ ਉਦਯੋਗਾਂ ਵਿੱਚ ਵੀ ਪਾਣੀ ਦੀ ਭਾਰੀ ਵਰਤੋਂ ਹੁੰਦੀ ਹੈ ਪਰ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਹ ਉਦਯੋਗਾਂ ਵਾਲੇ ਤਕਰੀਬਨ 70 ਫੀ ਸਦੀ ਅਣਸੋਧਿਆ ਪਾਣੀ ਧਰਤੀ ਵਿੱਚ ਵਾਪਸ ਭੇਜ ਦਿੰਦੇ ਹਨ ਜਿਸ ਕਾਰਨ ਧਰਤੀ ਹੇਠਲਾ ਸਾਡਾ ਪੀਣ ਵਾਲਾ ਪਾਣੀ, ਨਦੀਆਂ, ਸਮੁੰਦਰ, ਛੱਪੜ ਅਤੇ ਝੀਲਾਂ ਗੰਦੀਆਂ ਹੋ ਰਹੀਆਂ ਹਨ। ਇਸ ਤੋਂ ਬਾਅਦ ਪਾਣੀ ਦੀ ਤੀਸਰੀ ਸਭ ਤੋਂ ਵੱਡੀ ਖਪਤਕਾਰ ਇਮਾਰਤਸਾਜੀ ਸੈਕਟਰ ਹੈ ਜਿੱਥੇ ਪਿੰਡਾਂ, ਸ਼ਹਿਰਾਂ ਅਤੇ ਮਹਾਂਨਗਰਾਂ 'ਚ ਇਕ ਦਿਨ 'ਚ ਅਰਬਾਂ ਖਰਬਾਂ ਲੀਟਰ ਪਾਣੀ ਬਹੁਤ ਬੇਰਹਿਮੀ ਨਾਲ ਵਹਾਇਆ ਜਾਂਦਾ ਹੈ।
ਇਸ ਤੋਂ ਇਲਾਵਾ ਟੈਕਸਟਾਈਲ ਮਿੱਲਾਂ, ਪੇਪਰ ਮਿੱਲਾਂ, ਇੱਟਾਂ ਦੇ ਭੱਠੇ, ਹੋਟਲ ਢਾਬੇ,ਰੈਸਟੋਰੈਂਟ,ਡੇਅਰੀ ਫਾਰਮ ਵੀ ਪਾਣੀ ਦੀ ਦੁਰਵਰਤੋਂ ਕਰਦੇ ਆਮ ਵੇਖੇ ਜਾ ਸਕਦੇ ਹਨ ਇਸ ਤੋਂ ਇਲਾਵਾ ਮਿਲਕ ਪਲਾਟਾਂ ਦੇ ਬਣੇ ਸਾਰੇ ਉਤਪਾਦਾਂ ਨੂੰ ਬਚਾ ਕੇ ਰੱਖਣ ਲਈ ਸਭ ਤੋਂ ਵੱਧ ਪਾਣੀ ਰੂਪੀ ਬਰਫ ਦੀ ਲੋੜ ਹੈ ਧਰਤੀ ਹੇਠਲੇ ਪਾਣੀ ਦੇ ਭੰਡਾਰਾਂ ਵਿੱਚੋਂ ਸਿਰਫ ਤਿੰਨ ਫੀ ਸਦੀ ਸਾਫ ਸੁਥਰਾ ਪਾਣੀ ਹੈ ਜਿਸ ਵਿੱਚੋਂ ਸਿਰਫ ਇੱਕ ਫੀ ਸਦੀ ਪਾਣੀ ਮਨੁੱਖ ਦੇ ਵਰਤੋਂਯੋਗ ਹੈ।
ਬਹੁਤ ਸਾਰੇ ਬਨਸਪਤੀ ਵਿਗਿਆਨੀਆਂ ਦਾ ਇਹ ਕਹਿਣਾ ਹੈ ਕਿ ਨਦੀਆਂ,ਨਹਿਰਾਂ,ਸੜਕਾਂ ਅਤੇ ਸਾਂਝੇ ਥਾਵਾਂ ਤੇ ਲਗਾਇਆ ਸਫੈਦਾ ਪਾਣੀ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਅੰਗਰੇਜੀ ਵਿਚ ਇਸ ਬੂਟੇ ਨੂੰ ਈਕੋਲੌਜੀਕਲ ਟੈਰੋਰਿਸ਼ਟ (ਵਾਤਾਵਰਨ ਅੱਤਵਾਦੀ) ਵੀ ਕਿਹਾ ਜਾਂਦਾ ਹੈ। ਕੁੱਲ ਮਿਲਾਕੇ ਪਾਣੀ ਦੀ ਹਰ ਜਾਨਦਾਰ ਵਸਤੂ ਨੂੰ ਨਿਰੰਤਰ ਲੋੜ ਹੈ ਪਰ ਪੰਜਾਬ ਵਿੱਚ ਸਿਰਫ ਕਿਸਾਨਾਂ ਨੂੰ ਹੀ ਦੋਸ਼ ਦੇਣਾ ਬਹੁਤਾ ਕਾਰਗਰ ਨਹੀਂ। ਇਹ ਵੀ ਸੱਚ ਹੈ ਕਿ ਉੱਤਰੀ ਭਾਰਤ ਵਿੱਚ ਪਾਣੀ ਦੀ ਘਾਟ ਕਾਰਨ ਝੋਨੇ ਦੀ ਖੇਤੀ ਦਾ ਬਦਲ ਲੱਭਣ ਦੀ ਲੋੜ ਹੈ ਅਤੇ ਪੰਜਾਬ ਦੇ ਕਿimageਸਾਨ ਸਰਕਾਰ ਦਾ ਸਹਿਯੋਗ ਕਰਨ ਤੋਂ ਕਦੇ ਪਿੱਛੇ ਨਹੀਂ ਹਟਣਗੇ।