
ਲਾਕਡਾਊਨ ਵਿਚ ਸ਼ਰ੍ਹੇਆਮ ਖੋਲ੍ਹਿਆ ਹੋਇਆ ਸੀ ਸ਼ਰਾਬ ਦਾ ਠੇਕਾ
ਖੰਨਾ: ਪੰਜਾਬ ਵਿਚ ਪਿਛਲੇ ਦਿਨੀਂ ਭਾਵੇਂ ਜ਼ਹਿਰੀਲੀ ਸ਼ਰਾਬ ਪੀਣ ਨਾਲ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ ਹੁਣ ਠੇਕਿਆਂ 'ਤੇ ਵੀ ਮਿਆਦ ਪੁੱਗੀ ਸ਼ਰਾਬ ਵੇਚ ਕੇ ਲੋਕਾਂ ਦੀ ਸਿਹਤ ਨਾਲ ਸ਼ਰ੍ਹੇਆਮ ਖਿਲਵਾੜ ਕੀਤਾ ਜਾ ਰਿਹਾ।
Liquor shops
ਮਾਮਲਾ ਖੰਨਾ ਸ਼ਹਿਰ ਦਾ ਹੈ ਜਿੱਥੋਂ ਦੇ ਇਕ ਠੇਕੇ 'ਤੇ ਮਿਆਦ ਪੁੱਗੀ ਬੀਅਰ ਵੇਚੀ ਜਾ ਰਹੀ ਸੀ ਪਰ ਲੋਕ ਇਨਸਾਫ਼ ਪਾਰਟੀ ਦੇ ਆਗੂ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਇਕ ਸਟਿੰਗ ਰਾਹੀਂ ਇਸ ਗੋਰਖ਼ਧੰਦੇ ਦਾ ਪਰਦਾਫਾਸ਼ ਕਰ ਦਿੱਤਾ।
ਸਟਿੰਗ ਦੌਰਾਨ ਠੇਕੇ ਦਾ ਕਰਿੰਦਾ ਇਹ ਕਹਿੰਦਾ ਸੁਣਾਈ ਦੇ ਰਿਹਾ ਕਿ ਸ਼ਰਾਬ ਦੀ ਡੇਟ ਲੰਘੀ ਹੋਈ ਹੈ ਤਾਂ ਹੀ ਤਾਂ ਅਸੀਂ ਸਸਤੀ ਵੇਚ ਰਹੇ ਆਂ, ਨਹੀਂ ਤਾਂ ਇਕ ਬੋਤਲ 180 ਰੁਪਏ ਦੀ ਵਿਕਦੀ ਹੈ।
photo
ਹੋਰ ਤਾਂ ਹੋਰ ਇਸ ਦੌਰਾਨ ਕਰਿੰਦੇ ਨੇ ਕੋਈ ਬਿਲ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਠੇਕੇ ਵਾਲਿਆਂ ਨੂੰ ਸਰਕਾਰ ਦਾ ਵੀ ਕੋਈ ਖ਼ੌਫ਼ ਨਹੀਂ, ਮੁਕੰਮਲ ਲਾਕਡਾਊਨ ਹੋਣ ਦੇ ਬਾਵਜੂਦ ਸ਼ਰਾਬ ਦਾ ਠੇਕਾ ਖੋਲ੍ਹ ਕੇ ਸ਼ਰ੍ਹੇਆਮ ਸ਼ਰਾਬ ਵੇਚੀ ਜਾ ਰਹੀ ਸੀ।
Lockdown
ਇਸ ਮੌਕੇ ਬੋਲਦਿਆਂ ਮਨਵਿੰਦਰ ਸਿੰਘ ਗਿਆਸਪੁਰਾ ਨੇ ਆਖਿਆ ਕਿ ਮੁੱਖ ਮੰਤਰੀ ਦੀ ਮਿਲੀਭੁਗਤ ਨਾਲ ਹੀ ਜਾਅਲੀ ਸ਼ਰਾਬ ਦਾ ਧੰਦਾ ਚਲਾਇਆ ਜਾ ਰਿਹਾ ਅਤੇ ਸ਼ਰ੍ਹੇਆਮ ਲੋਕਾਂ ਦੀਆਂ ਜਾਨਾਂ ਲਈਆਂ ਜਾ ਰਹੀਆਂ ਨੇ।
ਇਸ ਮਗਰੋਂ ਗਿਆਸਪੁਰਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਠੇਕੇ ਦੇ ਅੱਗੇ ਧਰਨਾ ਲਗਾ ਦਿੱਤਾ ਅਤੇ ਠੇਕੇ ਨੂੰ ਸੀਲ ਕਰਨ ਦੀ ਮੰਗ ਕੀਤੀ। ਮੌਕੇ 'ਤੇ ਪੁੱਜੀ ਪੁਲਿਸ ਨੇ ਠੇਕੇ ਦੇ ਕਰਿੰਦੇ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਐਕਸਾਈਜ਼ ਵਿਭਾਗ ਪਾਸੋਂ ਮਾਮਲੇ ਦੀ ਜਾਂਚ ਕਰਵਾ ਕੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ।