ਰਾਜਾਸਾਂਸੀ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਕੀਤੀ ਸ਼ੁਰੂ
ਰਾਜਾਸਾਂਸੀ- ਅੰਮ੍ਰਿਤਸਰ ਦੇ ਪਿੰਡ ਬੱਲ ਸਚੰਦਰ ਤੋਂ ਦਿਲ ਨੂੰ ਝੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਨਾਨੇ ਨੇ ਆਪਣੇ ਹੀ 8 ਸਾਲਾ ਦੇ ਦੋਹਤੇ ਨੂੰ ਨਹਿਰ ਵਿਚ ਧੱਕਾ ਦੇ ਕੇ ਮਾਰ ਦਿਤਾ ਹੈ। ਮ੍ਰਿਤਕ ਬੱਚੇ ਦੀ ਪਹਿਚਾਣ ਗੁਰਅੰਸਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਫਰੀਦਕੋਟ ਦਾ ਬਹੁਚਰਚਿਤ ਬਾਬਾ ਦਿਆਲ ਦਾਸ ਕਤਲ ਕੇਸ, ਮੁਅੱਤਲ ਐਸਆਈ ਖੇਮਚੰਦਰ ਪਰਾਸ਼ਰ ਨੇ ਕੀਤਾ ਸਰੰਡਰ
ਮੁਲਜ਼ਮ ਨਾਨੇ ਦੀ ਪਹਿਚਾਣ ਅਮਰਜੀਤ ਸਿੰਘ ਵਜੋਂ ਹੋਈ ਹੈ। ਮੁਲਜ਼ਮ ਨੇ ਆਪਣੇ ਦੋਹਤੇ ਨੂੰ ਜਗਦੇਵ ਕਲਾਂ ਦੇ ਨੇੜੇ ਨਹਿਰ ਵਿਚ ਧੱਕਾ ਦੇ ਕੇ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦੇ ਮਾਤਾ ਪਿਤਾ ਦਾ ਘਰੇਲੂ ਝਗੜਾ ਚੱਲ ਰਿਹਾ ਸੀ ਤੇ ਅਦਾਲਤ ਵਲੋਂ ਦੋਵੇਂ ਪਤੀ ਪਤਨੀ ਨੂੰ ਸਮਝੌਤਾ ਕਰਕੇ ਆਪਣਾ ਘਰ ਵਸਾਉਣ ਲਈ ਕਿਹਾ ਸੀ।
ਇਹ ਵੀ ਪੜ੍ਹੋ: ਤੀਰਅੰਦਾਜ਼ ਪਰਨੀਤ ਕੌਰ ਅਤੇ ਕੋਚ ਸੁਰਿੰਦਰ ਸਿੰਘ ਰੰਧਾਵਾ ਦਾ ਯੂਨੀਵਰਸਿਟੀ ਪਹੁੰਚਣ ਉੱਤੇ ਸਵਾਗਤ
ਜਿਸ ’ਤੇ ਦੋਵੇਂ ਜੀਆਂ ਵਿਚ ਕਰੀਬ ਦੋ ਕੁ ਦਿਨ ਪਹਿਲਾਂ ਸਹਿਮਤੀ ਹੋ ਗਈ ਸੀ ਜੋ ਕਿ ਸੁਖਦੇਵ ਸਿੰਘ ਦੇ ਸਹੁਰੇ (ਬੱਚੇ ਦੇ ਨਾਨੇ ਅਮਰਜੀਤ ਸਿੰਘ ) ਨੂੰ ਕਬੂਲ ਨਹੀਂ ਸੀ। ਉਸ ਰੰਜਿਸ਼ ਤਹਿਤ ਨਾਨੇ ਵਲੋਂ ਬੱਚੇ ਨੂੰ ਨਹਿਰ ਵਿਚ ਧੱਕਾ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਸੰਬੰਧੀ ਰਾਜਾਸਾਂਸੀ ਪੁਲਿਸ ਵਲੋਂ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ।