
ਸਕਰੈਪ ਅਤੇ ਸਟੀਲ ਨਾਲ ਲੱਦੇ ਟਰੱਕਾਂ ਦੀ ਕੀਤੀ ਗਈ ਜਾਂਚ
ਲੁਧਿਆਣਾ: ਸੂਬੇ ਦੇ ਟੈਕਸ ਵਿਭਾਗ ਨੇ ਬੁਧਵਾਰ ਨੂੰ ਮੰਡੀ ਗੋਬਿੰਦਗੜ੍ਹ ਵਿਖੇ ਇਕ ਵਿਸ਼ਾਲ ਚੈਕਿੰਗ ਅਭਿਆਨ ਚਲਾਇਆ ਅਤੇ ਟੈਕਸ ਚੋਰੀ ਕਰਨ ਦੇ ਇਲਜ਼ਾਮ ਤਹਿਤ ਸਕਰੈਪ ਸਮੱਗਰੀ ਅਤੇ ਸਟੀਲ ਨਾਲ ਲੱਦੇ 51 ਟਰੱਕ ਜ਼ਬਤ ਕੀਤੇ। ਸਟੇਟ ਜੀ.ਐਸ.ਟੀ. ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਕਈ ਨਾਕਿਆਂ 'ਤੇ ਚੈਕਿੰਗ ਸ਼ੁਰੂ ਕੀਤੀ ਜਿਥੇ ਸਕਰੈਪ ਅਤੇ ਸਟੀਲ ਨਾਲ ਲੱਦੇ ਟਰੱਕਾਂ ਦੀ ਜਾਂਚ ਕੀਤੀ ਗਈ ਅਤੇ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ ਗਈ।
ਇਹ ਵੀ ਪੜ੍ਹੋ: ਲਾਰੈਂਸ ਬਿਸ਼ਨੋਈ ਨੂੰ ਗੁਜਰਾਤ ਪੁਲਿਸ ਨੇ ਹਿਰਾਸਤ ਵਿਚ ਲਿਆ; ਫਲਾਈਟ ਰਾਹੀਂ ਹੋਇਆ ਰਵਾਨਾ
ਐਸ.ਜੀ.ਐਸ.ਟੀ. ਟੀਮਾਂ ਵਲੋਂ ਸਕਰੈਪ ਅਤੇ ਸਟੀਲ ਦੇ ਸਾਮਾਨ ਨਾਲ ਲੱਦੇ 51 ਟਰੱਕਾਂ ਨੂੰ ਜ਼ਬਤ ਕੀਤਾ ਗਿਆ ਕਿਉਂਕਿ ਉਨ੍ਹਾਂ ਕੋਲ ਸਹੀ ਚਲਾਨ, ਈ-ਵੇਅ ਬਿੱਲ ਅਤੇ ਹੋਰ ਲੋੜੀਂਦੇ ਦਸਤਾਵੇਜ਼ ਨਹੀਂ ਸਨ। ਇਸ ਦੌਰਾਨ ਮਾਲ ਦੇ ਮਾਲਕਾਂ 'ਤੇ ਕਈ ਲੱਖ ਰੁਪਏ ਦੇ ਜੁਰਮਾਨੇ ਲਗਾਏ ਜਾਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਸਾਬਕਾ ਡਿਪਟੀ ਸੀ.ਐਮ. ਸੋਨੀ ਨੇ ਵਾਪਸ ਲਈ ਜ਼ਮਾਨਤ ਅਰਜ਼ੀ, ਨਵੇਂ ਤੱਥਾਂ ਨਾਲ ਮੁੜ ਦਾਇਰ ਕਰਨਗੇ ਪਟੀਸ਼ਨ
ਵਧੀਕ ਕਮਿਸ਼ਨਰ (ਟੈਕਸੇਸ਼ਨ) ਜੀਵਨਜੋਤ ਕੌਰ ਨੇ ਦਸਿਆ ਕਿ ਅਸੀਂ ਆਪਣੀ ਵਿਸ਼ੇਸ਼ ਮੁਹਿੰਮ ਦੌਰਾਨ ਗੋਬਿੰਦਗੜ੍ਹ ਵਿਖੇ 51 ਟਰੱਕਾਂ ਨੂੰ ਜ਼ਬਤ ਕੀਤਾ ਹੈ, ਇਹ ਮਾਲ ਨਾਲ ਭਰੇ ਟਰੱਕ ਭਾਰੀ ਮਾਤਰਾ ਵਿਚ ਟੈਕਸ ਦੀ ਚੋਰੀ ਕਰਦੇ ਪਾਏ ਗਏ ਹਨ ਅਤੇ ਫਿਲਹਾਲ ਨੋਟਿਸ ਜਾਰੀ ਕਰਕੇ ਜੁਰਮਾਨੇ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ।"