
ਦੋ ਸਾਲਾਂ ਵਿਚ ਅੰਕੜਾ 81,653 ਤੋਂ ਵਧ ਕੇ 1,69,890 ’ਤੇ ਪਹੁੰਚਿਆ
ਨਵੀਂ ਦਿੱਲੀ: ਸਾਲਾਨਾ 1 ਕਰੋੜ ਰੁਪਏ ਤੋਂ ਵੱਧ ਦੀ ਆਮਦਨ ਵਾਲੇ ਵਿਅਕਤੀਗਤ ਟੈਕਸਦਾਤਾਵਾਂ ਦੀ ਗਿਣਤੀ ਪਿਛਲੇ ਦੋ ਸਾਲਾਂ ਵਿਚ ਦੁੱਗਣੀ ਹੋ ਕੇ ਮਾਰਚ 2022 ਤਕ 1.69 ਲੱਖ ਹੋ ਗਈ ਹੈ। ਮੁਲਾਂਕਣ ਸਾਲ 2022-23 (ਵਿੱਤੀ ਸਾਲ 2021-22 ਦੀ ਕਮਾਈ ਨਾਲ ਸਬੰਧਤ) ਦੇ ਟੈਕਸ ਰਿਟਰਨ ਦੇ ਅੰਕੜਿਆਂ ਦੇ ਅਨੁਸਾਰ, ਕੁੱਲ 1,69,890 ਲੋਕਾਂ ਨੇ 1 ਕਰੋੜ ਰੁਪਏ ਤੋਂ ਵੱਧ ਦੀ ਸਾਲਾਨਾ ਆਮਦਨ ਦਿਖਾਈ ਹੈ।
ਇਹ ਵੀ ਪੜ੍ਹੋ: ਲੋਕ ਸਭਾ ਵਿਚ ਬੇਭਰੋਸਗੀ ਮਤੇ ’ਤੇ ਚਰਚਾ ਸ਼ੁਰੂ; MP ਗੌਰਵ ਗੋਗੋਈ ਨੇ ਕਿਹਾ, ‘PM ਅੱਜ ਤਕ ਮਨੀਪੁਰ ਕਿਉਂ ਨਹੀਂ ਗਏ?’
ਇਸ ਤੋਂ ਪਹਿਲਾਂ, ਮੁਲਾਂਕਣ ਸਾਲ 2021-22 ਵਿਚ, ਅਜਿਹੇ ਲੋਕਾਂ ਦੀ ਗਿਣਤੀ 1,14,446 ਸੀ। ਮੁਲਾਂਕਣ ਸਾਲ 2020-21 ਵਿਚ, 81,653 ਵਿਅਕਤੀਆਂ ਨੇ ਇਕ ਕਰੋੜ ਰੁਪਏ ਤੋਂ ਵੱਧ ਦੀ ਆਮਦਨ ਦਿਖਾਈ ਸੀ। ਮੁਲਾਂਕਣ ਸਾਲ 2022-23 ਵਿਚ, 2.69 ਲੱਖ ਇਕਾਈਆਂ ਨੇ ਇਕ ਕਰੋੜ ਰੁਪਏ ਤੋਂ ਵੱਧ ਦੀ ਆਮਦਨ ਦਿਖਾਈ। ਇਨ੍ਹਾਂ ਸੰਸਥਾਵਾਂ ਵਿਚ ਵਿਅਕਤੀਗਤ ਟੈਕਸਦਾਤਾ, ਕੰਪਨੀਆਂ, ਫਰਮਾਂ ਅਤੇ ਟਰੱਸਟ ਸ਼ਾਮਲ ਹਨ। ਮੁਲਾਂਕਣ ਸਾਲ 2022-23 ਵਿਚ ਭਰੇ ਗਏ ਆਈ.ਟੀ.ਆਰ. ਦੀ ਸੰਖਿਆ 7.78 ਕਰੋੜ ਸੀ, ਜੋ ਕਿ ਮੁਲਾਂਕਣ ਸਾਲ 2021-22 ਅਤੇ 2020-21 ਵਿਚ ਕ੍ਰਮਵਾਰ 7.14 ਕਰੋੜ ਅਤੇ 7.39 ਕਰੋੜ ਸੀ।
ਇਹ ਵੀ ਪੜ੍ਹੋ: ਪਾਤੜਾਂ : ਹੜ੍ਹਾਂ ਕਾਰਨ 15 ਕਿੱਲੇ ਠੇਕੇ ’ਤੇ ਲਗਾਇਆ ਝੋਨਾ ਦੋ ਵਾਰ ਹੋਇਆ ਖ਼ਰਾਬ, ਤੰਗ ਆ ਕੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ
ਜੇਕਰ ਸੂਬੇ ਦੇ ਹਿਸਾਬ ਨਾਲ ਦੇਖਿਆ ਜਾਵੇ, ਤਾਂ ਮਹਾਰਾਸ਼ਟਰ ਮੁਲਾਂਕਣ ਸਾਲ 2022-23 ਲਈ ਸੂਚੀ ਵਿਚ ਸਿਖਰ 'ਤੇ ਰਿਹਾ ਜਿਥੇ 1.98 ਕਰੋੜ ਇਨਕਮ ਟੈਕਸ ਰਿਟਰਨ ਭਰੇ ਗਏ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ (75.72 ਲੱਖ), ਗੁਜਰਾਤ (75.62 ਲੱਖ) ਅਤੇ ਰਾਜਸਥਾਨ (50.88 ਲੱਖ) ਹਨ। ਪੱਛਮੀ ਬੰਗਾਲ 'ਚ 47.93 ਲੱਖ, ਤਾਮਿਲਨਾਡੂ 'ਚ 47.91 ਲੱਖ, ਕਰਨਾਟਕ 'ਚ 42.82 ਲੱਖ, ਆਂਧਰਾ ਪ੍ਰਦੇਸ਼ 'ਚ 40.09 ਲੱਖ ਅਤੇ ਦਿੱਲੀ 'ਚ 39.99 ਲੱਖ ਇਨਕਮ ਟੈਕਸ ਰਿਟਰਨ ਦਾਖਲ ਕੀਤੇ ਗਏ।