
ਅੰਮ੍ਰਿਤਸਰ 'ਚ ਇਕ ਸਕੀ ਭੈਣ ਵੱਲੋਂ ਅਪਣੇ ਪਤੀ ਨਾਲ ਮਿਲ ਕੇ ਅਪਣੀ ਹੀ 13 ਸਾਲਾਂ ਦੀ ਨਾਬਾਲਗ ਭੈਣ ਨੂੰ ਕਥਿਤ ਤੌਰ 'ਤੇ ਵੇਚਣ ਦਾ ..
ਅੰਮ੍ਰਿਤਸਰ : ਅੰਮ੍ਰਿਤਸਰ 'ਚ ਇਕ ਸਕੀ ਭੈਣ ਵੱਲੋਂ ਅਪਣੇ ਪਤੀ ਨਾਲ ਮਿਲ ਕੇ ਅਪਣੀ ਹੀ 13 ਸਾਲਾਂ ਦੀ ਨਾਬਾਲਗ ਭੈਣ ਨੂੰ ਕਥਿਤ ਤੌਰ 'ਤੇ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ਵਿਚ ਸ਼ਾਮਲ ਸਾਰੇ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕਰ ਲਈ ਹੈ। ਮਾਮਲਾ ਤਿੰਨ ਰਾਜਾਂ ਪੰਜਾਬ ਹਰਿਆਣਾ ਅਤੇ ਦਿੱਲੀ ਨਾਲ ਜੁੜਿਆ ਹੋਇਆ ਹੈ।
Amritsar girl 70 thousand sold
ਜਿਸ ਵਿਚ ਹਰਿਆਣਾ ਦੇ ਚਰਖੀ ਦਾਦਰੀ ਦੀ ਰਹਿਣ ਵਾਲੀ 13 ਸਾਲਾਂ ਦੀ ਲੜਕੀ ਨੂੰ ਉਸ ਦੀ ਭੈਣ ਕਵਿਤਾ ਅਤੇ ਉਸ ਦੇ ਪਤੀ ਤਰਲੋਕ ਕੁਮਾਰ ਨੇ ਦਿੱਲੀ ਵਿਚ ਅੰਮ੍ਰਿਤਸਰ ਦੇ ਰਹਿਣ ਵਾਲੇ 35 ਸਾਲਾ ਰਾਜਨ ਨੂੰ 70 ਹਜ਼ਾਰ ਰੁਪਏ ਵਿਚ ਵੇਚ ਦਿੱਤਾ। ਜਾਣਕਾਰੀ ਅਨੁਸਾਰ ਰਾਜਨ ਨੇ ਨਾਬਲਗ ਬੱਚੀ ਨਾਲ ਵਿਆਹ ਰਚਾ ਲਿਆ ਅਤੇ ਅੰਮ੍ਰਿਤਸਰ ਦੇ ਹਿੰਦੁਸਤਾਨ ਬਸਤੀ ਵਿਖੇ ਲੈ ਆਇਆ। ਜਿੱਥੇ ਉਹ ਨਾਬਾਲਗ ਬੱਚੀ ਨੂੰ ਬੰਦੀ ਬਣਾ ਕੇ ਜ਼ਬਰੀ ਉਸ ਦਾ ਸਰੀਰਕ ਸੋਸ਼ਣ ਕਰਦਾ ਰਿਹਾ।
Amritsar girl 70 thousand sold
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਜਿੰਦਰ ਸਿੰਘ ਐਸਐਚਓ ਨੇ ਦੱਸਿਆ ਕਿ ਬੱਚੀ ਨੇ ਘਰੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਮਾਰਕੁੱਟ ਕੇ ਘਰ ਵਿਚ ਕੈਦ ਕਰ ਲਿਆ ਜਾਂਦਾ ਸੀ ਪਰ ਉਸ ਇਲਾਕੇ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਵੱਲੋਂ ਛਾਪਾ ਮਾਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਬੱਚੀ ਨੂੰ ਬਰਾਮਦ ਕਰ ਲਿਆ ਗਿਆ।
Amritsar girl 70 thousand sold
ਇਸ ਮਾਮਲੇ ਵਿਚ ਹੁਣ ਪੁਲਿਸ ਨੇ ਬੱਚੀ ਦੀ ਭੈਣ, ਭਣੋਈਏ ਅਤੇ ਉਸ ਨਾਲ ਵਿਆਹ ਕਰਨ ਵਾਲੇ ਰਾਜਨ ਨੂੰ ਕਾਬੂ ਕਰ ਲਿਆ। ਜਿਸ 'ਤੇ ਚਾਈਲਡ ਮੈਰਿਜ਼ ਐਕਟ ਅਤੇ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਐ ਕਿ ਕੁੜੀਆਂ ਵੇਚਣ ਦੇ ਇਸ ਕਾਰੋਬਾਰ ਨਾਲ ਹੋਰ ਕਿਹੜੇ ਲੋਕ ਜੁੜੇ ਹੋਏ ਹਨ। ਪੁਲਿਸ ਵੱਲੋਂ ਪੀੜਤ ਲੜਕੀ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ