
ਪੁਲਿਸ ਨੇ ਮੁਲਜ਼ਮ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ
ਚੰਡੀਗੜ੍ਹ : ਸੈਕਟਰ-22 ਸਥਿਤ ਪੀ.ਜੀ. ਹਾਊਸ 'ਚ ਰਹਿਣ ਵਾਲੀ ਦੋ ਸਕੀਆਂ ਭੈਣਾਂ ਦੀ ਹੱਤਿਆ ਮਾਮਲੇ 'ਚ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਅਧਾਰ 'ਤੇ ਮੁਲਜ਼ਮ ਦੀ ਪਛਾਣ ਕਰ ਕੇ ਉਸ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਜ਼ੀਰਕਪੁਰ ਵਾਸੀ ਕੁਲਦੀਪ ਸਿੰਘ ਵਜੋਂ ਹੋਈ ਹੈ।
Accused arrested in murder of two sisters
ਚੰਡੀਗੜ੍ਹ ਦੀ ਐਸਐਸਪੀ ਨੀਲਾਂਬਰੀ ਜਗਦਲੇ ਨੇ ਦੱਸਿਆ ਕਿ ਫਾਜ਼ਿਲਕਾ ਨਿਵਾਸੀ ਦੋਵੇਂ ਭੈਣਾਂ ਰਾਜਵੰਤ ਕੌਰ ਤੇ ਮਨਪ੍ਰੀਤ ਕੌਰ ਸੈਕਟਰ-22 ਸਥਿਤ ਪੀਜੀ ਹਾਊਸ 'ਚ ਰਹਿੰਦੀਆਂ ਸਨ। ਦੋਵੇਂ ਜ਼ੀਰਕਪੁਰ ਦੀ ਕਿਸੇ ਕੰਪਨੀ 'ਚ ਕੰਮ ਕਰਦੀਆਂ ਸਨ। ਮੁਲਜ਼ਮ ਕੁਲਦੀਪ ਸਿੰਘ ਇਨ੍ਹਾਂ ਨੂੰ ਪਿਛਲੇ 7-8 ਸਾਲ ਤੋਂ ਜਾਣਦਾ ਸੀ। ਕੁਲਦੀਪ ਤੇ ਮਨਪ੍ਰੀਤ ਵਿਚਕਾਰ ਪ੍ਰੇਮ ਸਬੰਧ ਵੀ ਸਨ। 5-6 ਪਹਿਲਾਂ ਕੁਲਦੀਪ ਅਤੇ ਮਨਪ੍ਰੀਤ ਵਿਚਕਾਰ ਲੜਾਈ-ਝਗੜਾ ਹੋ ਗਿਆ ਸੀ, ਜਿਸ ਕਾਰਨ ਉਸ ਨੇ ਕੁਲਦੀਪ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਸੀ। ਕੁਲਦੀਪ ਨੂੰ ਸ਼ੱਕ ਸੀ ਕਿ ਮਨਪ੍ਰੀਤ ਕਿਸੇ ਹੋਰ ਮੁੰਡੇ ਨਾਲ ਵੀ ਗੱਲਬਾਤ ਕਰਦੀ ਹੈ। ਬੀਤੇ 14-15 ਦੀ ਰਾਤ ਕੁਲਦੀਪ ਇਨ੍ਹਾਂ ਦੇ ਘਰ ਅੰਦਰ ਛੱਤ ਤੋਂ ਦਾਖ਼ਲ ਹੋਇਆ ਸੀ। ਉਦੋਂ ਦੋਵੇਂ ਭੈਣਾਂ ਸੌ ਰਹੀਆਂ ਸਨ।
Accused arrested in murder of two sisters
ਐਸਐਸਪੀ ਨੇ ਦੱਸਿਆ ਕਿ ਕੁਲਦੀਪ, ਮਨਪ੍ਰੀਤ ਦਾ ਮੋਬਾਈਲ ਚੈਕ ਕਰਨਾ ਚਾਹੁੰਦਾ ਸੀ ਕਿ ਉਹ ਕਿਸ ਨਾਲ ਗੱਲ ਕਰਦੀ ਹੈ। ਮੋਬਾਈਲ 'ਚ ਪਾਸਵਰਡ ਲਾਕ ਲੱਗਿਆ ਸੀ। ਉਸ ਨੇ 3-4 ਵਾਰ ਕੋਸ਼ਿਸ਼ ਕੀਤੀ, ਪਰ ਲਾਕ ਖੁੱਲ੍ਹਿਆ। ਇਸ ਦੌਰਾਨ ਮਨਪ੍ਰੀਤ ਦੀ ਛੋਟੀ ਭੈਣ ਰਾਜਵੰਤ ਕੌਰ ਦੀ ਅੱਖ ਖੁੱਲ੍ਹ ਗਈ। ਉਸ ਨੇ ਕੁਲਦੀਪ ਨੂੰ ਵੇਖ ਕੇ ਬੁਰਾ-ਭਲਾ ਕਹਿਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਮਨਪ੍ਰੀਤ ਕੌਰ ਵੀ ਉੱਠ ਗਈ। ਦੋਵਾਂ ਵਿਚਕਾਰ ਪਹਿਲਾਂ ਬਹਿਸਬਾਜ਼ੀ ਹੋਈ। ਇਸ ਦੌਰਾਨ ਕੁਲਦੀਪ ਨੇ ਮਨਪ੍ਰੀਤ ਦਾ ਸਿਰ ਫ਼ਰਸ਼ ਨਾਲ ਮਾਰਿਆ। ਉਸ ਨੇ ਰਸੋਈ 'ਚ ਪਈ ਕੈਂਚੀ ਨਾਲ ਦੋਹਾਂ ਭੈਣਾਂ 'ਤੇ ਕਈ ਵਾਰ ਕੀਤੇ। ਇਸ ਮਗਰੋਂ ਉਸ ਨੇ ਚੁੰਨੀ ਨਾਲ ਦੋਹਾਂ ਦੇ ਗੱਲ ਘੁੱਟ ਦਿੱਤੇ। ਇਸ ਮਗਰੋਂ ਉਸ ਨੇ ਦੋਹਾਂ ਭੈਣਾਂ ਦੇ ਮੋਬਾਈਲ ਚੁੱਕ ਲਏ ਅਤੇ ਕਮਰੇ ਨੂੰ ਬਾਹਰੋ ਲਾਕ ਲਗਾ ਕੇ ਫ਼ਰਾਰ ਹੋ ਗਿਆ।
Accused arrested in murder of two sisters
ਐਸਐਸਪੀ ਨੀਲਾਂਬਰੀ ਜਗਦਲੇ ਨੇ ਦੱਸਿਆ ਕਿ ਵਾਰਦਾਤ ਮਗਰੋਂ ਕੁਲਦੀਪ ਆਪਣੇ ਘਰ ਚਲਾ ਗਿਆ। ਅਗਲੇ ਦਿਨ ਉਸ ਨੇ ਆਪਣੀ ਭੈਣ ਕੋਲੋਂ ਰੱਖੜੀ ਬੰਨ੍ਹਵਾਈ। ਇਸ ਮਗਰੋਂ ਇਕ ਬੈਗ 'ਚ ਸਾਰੇ ਕੱਪੜੇ ਰੱਖ ਕੇ ਪਹਿਲਾਂ ਅੰਬਾਲਾ ਗਿਆ। ਉਥੋਂ ਰੇਲ ਗੱਡੀ ਰਾਹੀਂ ਦਿੱਲੀ ਪਹੁੰਚ ਗਿਆ। ਪੁਲਿਸ ਵੱਲੋਂ ਉਸ ਦੇ ਮੋਬਾਈਲ ਲੋਕੇਸ਼ਨ ਨੂੰ ਟਰੇਸ ਕੀਤਾ ਗਿਆ ਅਤੇ ਦਿੱਲੀ ਰੇਲਵੇ ਸਟੇਸ਼ਨ ਨੂੰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮ ਨੂੰ ਚੰਡੀਗੜ੍ਹ ਲਿਆਂਦਾ ਗਿਆ। ਪੁਲਿਸ ਨੇ ਉਸ ਕੋਲੋਂ ਲੜਕੀਆਂ ਦੇ ਦੋਵੇਂ ਮੋਬਾਈਲ, ਘਰ ਦੀ ਚਾਬੀ ਅਤੇ ਵਾਰਦਾਤ ਸਮੇਂ ਪਹਿਣੇ ਗਏ ਕੱਪੜੇ ਬਰਾਮਦ ਕਰ ਲਏ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।