ਸੰਗਰੂਰ 'ਚ ਮਮਤਾ ਸ਼ਰਮਸਾਰ, ਮਾਂ ਨੇ ਧੀ ਨੂੰ ਖਾਣੇ 'ਚ ਜ਼ਹਿਰ ਦੇ ਕੇ ਮਾਰਿਆ

By : GAGANDEEP

Published : Sep 24, 2023, 10:19 am IST
Updated : Sep 24, 2023, 10:19 am IST
SHARE ARTICLE
photo
photo

ਸਿਮਰਨ ਕੌਰ ਵਜੋਂ ਹੋਈ ਲੜਕੀ ਦੀ ਪਹਿਚਾਣ

 

ਸੰਗਰੂਰ : ਸੰਗਰੂਰ ਦੇ ਪਿੰਡ ਸਾਹੋਕੇ ਵਿੱਚ ਇਕ ਮਾਂ ਕਿਰਨਾ ਕੌਰ ਨੇ ਆਪਣੀ ਧੀ ਸਿਮਰਨ ਕੌਰ (15) ਨੂੰ ਭੋਜਨ ਵਿੱਚ ਜ਼ਹਿਰ ਦੇ ਕੇ ਮਾਰ ਦਿੱਤਾ। ਜਾਣਕਾਰੀ ਅਨੁਸਾਰ ਧੀ ਨੂੰ ਆਪਣੀ ਮਾਂ ਦੇ ਗਲਤ ਚਰਿੱਤਰ ਦਾ ਪਤਾ ਲੱਗ ਗਿਆ ਸੀ। ਇਸ ਕਾਰਨ ਦੋਵਾਂ ਵਿਚਾਲੇ ਝਗੜਾ ਰਹਿੰਦਾ ਸੀ। ਪਿੰਡ ਸਾਹੋਕੇ ਵਾਸੀ ਹੰਸਰਾਜ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਦੂਜਾ ਵਿਆਹ ਕਿਰਨਾ ਕੌਰ ਵਾਸੀ ਲੇਹਲ ਖੁਰਦ ਨਾਲ ਹੋਇਆ ਸੀ।

ਇਹ ਵੀ ਪੜ੍ਹੋ: NIA ਨੇ ਜਾਰੀ ਕੀਤੀ 19 ਗਰਮਖਿਆਲੀਆਂ ਦੀ ਸੂਚੀ, ਸਾਰਿਆਂ ਦੀ ਜ਼ਬਤ ਹੋਵੇਗੀ ਜਾਇਦਾਦ

12 ਸਤੰਬਰ ਨੂੰ ਸਵੇਰੇ 7:30 ਵਜੇ ਉਹ ਆਪਣੀ ਲੜਕੀ ਸਿਮਰਨ ਕੌਰ ਤੋਂ ਰੋਟੀ ਲੈ ਕੇ ਕੰਮ ਕਰਨ ਲਈ ਪਿੰਡ ਜੋਧਪੁਰ ਚੀਮਾ ਗਿਆ ਸੀ। ਦੁਪਹਿਰ 1 ਵਜੇ ਦੇ ਕਰੀਬ ਪਤਨੀ ਕਿਰਨਾ ਕੌਰ ਨੇ ਫੋਨ ਕਰਕੇ ਦੱਸਿਆ ਕਿ ਬੇਟੀ ਸਿਮਰਨ ਕੌਰ ਅਚਾਨਕ ਬਿਮਾਰ ਹੋ ਗਈ ਹੈ ਅਤੇ ਦਵਾਈ ਦਿਵਾਉਣ ਲਈ ਕਿਹਾ। ਦੁਪਹਿਰ ਕਰੀਬ 2:15 ਵਜੇ ਉਹ ਘਰ ਆਇਆ। ਫਿਰ ਪਤਾ ਲੱਗਾ ਕਿ ਹਸਪਤਾਲ 'ਚ ਇਲਾਜ ਦੌਰਾਨ ਬੇਟੀ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ BSF ਦੀ ਕਾਰਵਾਈ, ਡਰੋਨ ਸਮੇਤ 3.5 ਕਰੋੜ ਦੀ ਹੈਰੋਇਨ ਕੀਤੀ ਜ਼ਬਤ

ਬੇਟੀ ਦੀ ਮੌਤ ਤੋਂ ਬਾਅਦ ਉਸ ਨੇ ਪਤਨੀ ਦੇ ਵਿਵਹਾਰ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਕ ਦਿਨ ਜਦੋਂ ਉਹ ਸ਼ਾਮ ਨੂੰ ਕੰਮ ਤੋਂ ਘਰ ਆਇਆ ਤਾਂ ਉਸ ਨੇ ਦੇਖਿਆ ਕਿ ਪਤਨੀ ਕਿਰਨਾ ਕੌਰ ਗੁਆਂਢੀ ਨਾਲ ਗੱਲ ਕਰ ਰਹੀ ਸੀ। ਬੇਟੀ ਸਿਮਰਨ ਨੂੰ ਵੀ  ਉਸ ਦੇ ਵਿਵਹਾਰ 'ਤੇ ਸ਼ੱਕ ਹੋ ਗਿਆ ਸੀ। ਜਿਸ ਕਾਰਨ ਉਸ ਨੇ ਜ਼ਹਿਰ ਮਿਲਾ ਕੇ ਉਸ ਦਾ ਕਤਲ ਕਰ ਦਿੱਤਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement