ਇਯਾਲੀ ਨੇ ਸੰਦੀਪ ਸੰਧੂ ਨੂੰ ਪਿੱਛੇ ਛੱਡ ਲਹਿਰਾਇਆ ਜਿੱਤ ਦਾ ਝੰਡਾ
Published : Oct 24, 2019, 3:02 pm IST
Updated : Oct 24, 2019, 3:02 pm IST
SHARE ARTICLE
Manpreet Singh Ayali
Manpreet Singh Ayali

ਲਕਾ ਦਾਖਾ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ- ਗੱਠਜੋੜ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਆਪਣੇ ਮੁੱਖ ਵਿਰੋਧੀ ਕਾਂਗਰਸ ਪਾਰਟੀ ਉਮੀਦਵਾਰ ਕੈਪਟਨ ਸੰਦੀਪ ਸੰਧੂ

ਦਾਖਾ  : ਹਲਕਾ ਦਾਖਾ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ- ਗੱਠਜੋੜ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਆਪਣੇ ਮੁੱਖ ਵਿਰੋਧੀ ਕਾਂਗਰਸ ਪਾਰਟੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਨਾਲੋਂ 14,672 ਵੋਟਾਂ ਵੱਧ ਪ੍ਰਾਪਤ ਕਰ ਕੇ ਜੇਤੂ ਬਣ ਗਏ ਹਨ। ਇਯਾਲੀ ਨੂੰ 66297 ਵੋਟ ਪ੍ਰਾਪਤ ਹੋਈਆਂ, ਜਦਕਿ ਕੈਪਟਨ ਸੰਦੀਪ ਸੰਧੂ 51,625 ਤੋਂ ਅੱਗੇ ਨਾ ਵਧ ਸਕਿਆ। ਮਨਪ੍ਰੀਤ ਇਆਲੀ ਨੇ 14687 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕਰਦੇ ਹੋਏ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੂੰ ਪਿੱਛੇ ਛੱਡ ਜਿੱਤ ਦਾ ਝੰਡਾ ਲਹਿਰਾਇਆ ਹੈ। ਇਆਲੀ ਦੀ ਜਿੱਤ ਤੋਂ ਬਾਅਦ ਅਕਾਲੀ ਦਲ ਵਲੋਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਅਤੇ ਢੋਲ ਦੇ ਡਗੇ 'ਤੇ ਭੰਗੜੇ ਪਾਏ ਜਾ ਰਹੇ ਹਨ। ਮਨਪ੍ਰੀਤ ਇਆਲੀ ਨੂੰ ਹਰ ਪਾਸਿਓ ਵਧਾਈਆਂ ਮਿਲ ਰਹੀਆਂ ਹਨ।

Manpreet Singh Ayali win in dakhaManpreet Singh Ayali win in dakha

ਕੁੱਲ 16 ਗੇੜਾਂ 'ਚ 14687 ਵੋਟਾਂ ਦੇ ਫਰਕ ਨਾਲ ਜਿੱਤਿਆ ਅਕਾਲੀ ਦਲ
ਅਕਾਲੀ ਉਮੀਦਵਾਰ ਮਨਪ੍ਰੀਤ ਇਆਲੀ ਨੂੰ ਮਿਲੀਆਂ 66286 ਵੋਟਾਂ
ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੂੰ ਮਿਲੀਆਂ 51610 ਵੋਟਾਂ
ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਸੁਖਦੇਵ ਸਿੰਘ ਚੱਕ ਨੂੰ ਮਿਲੀਆਂ 8437 ਵੋਟਾਂ

Manpreet Singh Ayali win in dakhaManpreet Singh Ayali win in dakha

ਜਿੱਤ ਹਾਸਲ ਕਰਨ ਤੋਂ ਬਾਅਦ ਜੀ. ਐੱਚ. ਜੀ. ਖਾਲਸਾ ਸੁਧਾਰ ਕਾਲਜ ਤੋਂ ਅਕਾਲੀ ਦਲ ਦਾ ਇਕ ਵੱਡਾ ਕਾਫਲਾ ਗੁਰਦੁਆਰਾ ਸਾਹਿਬ ਲਈ ਨਿਕਲਿਆ। ਜਿਸ 'ਚ ਮਨਪ੍ਰੀਤ ਇਆਲੀ ਦੇ ਨਾਲ ਬਿਕਰਮ ਸਿੰਘ ਮਜੀਠੀਆ ਅਤੇ ਹੋਰ ਅਕਾਲੀ ਨੇਤਾ ਸ਼ਾਮਲ ਸਨ। ਕਾਫਲੇ ਦੇ ਨਾਲ ਗੁਰਦੁਆਰਾ ਸਾਹਿਬ ਨਤਮਸਤਕ ਹੋ ਕੇ ਮਨਪ੍ਰੀਤ ਇਆਲੀ ਆਪਣੇ ਘਰ ਜਾਣਗੇ ਅਤੇ ਇਸ ਤੋਂ ਬਾਅਦ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਗੁਰੂ ਚਰਨਾਂ 'ਚ ਹਾਜ਼ਰੀ ਲਗਵਾਉਣੇ।

Manpreet Singh Ayali win in dakhaManpreet Singh Ayali win in dakha

ਮਨਪ੍ਰੀਤ ਇਆਲੀ ਨੇ ਕਿਹਾ ਕਿ ਵੋਟਾਂ ਸਮੇਤ ਬਹੁਤ ਸਾਰੇ ਅਕਾਲੀਆਂ 'ਤੇ ਕਾਂਗਰਸ ਨੇ ਗਲਤ ਪਰਚੇ ਦਰਜ ਕੀਤੇ ਸਨ ਪਰ ਫਿਰ ਵੀ ਅਕਾਲੀ ਵਰਕਰਾਂ ਨੇ ਹੌਂਸਲਾ ਨਹੀਂ ਛੱਡਿਆ ਅਤੇ ਅੱਜ ਉਨ੍ਹਾਂ ਦੀ ਜਿੱਤ ਇਸ ਗੱਲ ਦਾ ਸਬੂਤ ਹੈ ਕਿ ਕਾਂਗਰਸ ਨੂੰ ਇਕ ਵੱਡੀ ਹਾਰ ਮਿਲੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਵੱਡੀ ਲੀਡ ਨਾਲ ਜਿਤਾ ਕੇ ਕਾਂਗਰਸ ਦੇ ਗੁੰਡਾਰਾਜ ਨੂੰ ਖਤਮ ਕਰ ਦਿੱਤਾ ਹੈ। ਮਨਪ੍ਰੀਤ ਇਆਲੀ ਨੇ ਕਿਹਾ ਕਿ ਉਹ ਤਨ, ਮਨ ਨਾਲ ਲੋਕਾਂ ਦੀ ਸੇਵਾ ਕਰਨਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement