
ਥਾਂ- ਥਾਂ ਲੱਗੇ ਪੋਲਿੰਗ ਸਟੇਸ਼ਨ, ਅਪਾਜਹਾਂ ਨੇ ਵੀ ਪਾਈ ਵੋਟ
ਲੁਧਿਆਣਾ:ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ 'ਚ ਜਿੱਥੇ ਜ਼ਿਮਨੀ ਚੋਣਾਂ ਨੂੰ ਲੈ ਕੇ ਵੋਟਰਾਂ 'ਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਅੱਜ ਹਲਕਾ ਦਾਖਾ ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚ 1176 ਵੋਟਾਂ ਪੋਲ ਹੋ ਚੁੱਕੀਆਂ ਹਨ ਜੋ ਕਿ ਕਰੀਬ 52% ਬਣਦੀਆ ਹਨ। ਜ਼ਿਕਰਯੋਗ ਹੈ ਹਲਕਾ ਦਾਖਾ 'ਚ ਪਿੰਡ 'ਚ ਦਾਖਾ ਦੇ ਵੋਟਰਾਂ 'ਚ ਜ਼ਿਮਨੀ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
Dakha
ਉੱਥੇ ਹੀ ਵੋਟਰਾਂ ਨੇ ਕਿਹਾ ਕਿ ਦਾਖਾ 'ਚ ਬਹੁਤ ਹੀ ਸ਼ਾਤ ਮਾਹੋਲ 'ਚ ਵੋਟਾਂ ਪਾਈਆਂ ਜਾ ਰਹੀਆਂ ਹਨ ਅਤੇ ਉੱਥੇ ਕਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਨਹੀਂ ਕੀਤੀ ਜਾ ਰਹੀ। ਉੱਥੇ ਹੀ ਇਸ ਮੌਕੇ 'ਤੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਨੇ। ਕਿਸੇ ਸੰਭਾਵੀ ਹਿੰਸਾ ਦੇ ਮੱਦੇਨਜ਼ਰ ਜਗ੍ਹਾ-ਜਗ੍ਹਾ 'ਤੇ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।
Dakha
ਦੱਸਣਯੋਗ ਹੈ ਕਿ ਦਾਖਾ 'ਚ ਜਿੱਥੇ ਵੱਖ-ਵੱਖ ਜਗ੍ਹਾ 'ਤੇ ਪੋਲਿੰਗ ਸ਼ਟੇਸ਼ਨ ਬਣਾਏ ਗਏ ਹਨ ਉੱਥੇ ਹੀ ਵੋਟਾਂ ਪਾਉਣ ਲਈ ਆ ਰਹੇ ਵੋਟਰਾਂ ਦਾ ਭਾਰੀ ਇਕੱਠ ਵੀ ਦੇਖਣ ਨੂੰ ਮਿਲਿਆ। ਇੰਨਾਂ ਹੀ ਨਹੀਂ ਇੱਥੋਂ ਤੱਕ ਕੇ ਅਪਾਹਜ ਅਤੇ ਬਜ਼ੁਰਗਾਂ ਵਿਚ ਵੋਟਾਂ ਪ੍ਰਤੀ ਭਾਰੀ ਉਤਸ਼ਾਹ ਪਾਇਆ ਗਿਆ। ਦੱਸ ਦੇਈਏ ਕਿ ਦਾਖਾ ਹਲਕੇ ਤੋਂ ਕਾਂਗਰਸ ਪਾਰਟੀ ਨੇ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਅਪਣਾ ਉਮੀਦਵਾਰ ਬਣਾਇਆ ਹੈ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਆਲੀ ਚੋਣ ਮੈਦਾਨ ਵਿਚ ਅਪਣੀ ਕਿਸਮਤ ਅਜਮਾ ਰਹੇ ਹਨ।
Dakha
ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਅਮਨਦੀਪ ਸਿੰਘ ਮੋਹੀ, ਆਪਣਾ ਪੰਜਾਬ ਪਾਰਟੀ ਦੇ ਸਿਮਰਨਦੀਪ ਸਿੰਘ ਤੇ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਸੁਖਦੇਵ ਸਿੰਘ ਚੱਕ ਚੋਣ ਮੈਦਾਨ ਵਿਚ ਡਟੇ ਹੋਏ ਨੇ। ਦਾਖਾ ਹਲਕੇ 'ਚ ਵੋਟਰਾਂ ਦੀ ਗਿਣਤੀ 1 ਲੱਖ 84 ਹਜ਼ਾਰ 723 ਹੈ ਅਤੇ ਉਨ੍ਹਾਂ ਦੇ ਵੋਟ ਪਾਉਣ ਲਈ 220 ਪੋਲਿੰਗ ਸਟੇਸ਼ਨ ਕਾਇਮ ਕੀਤੇ ਗਏ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।