ਵ੍ਹਟਸਐਪ ਵਿੱਚ ਹਾਲੇ ਯੂਜ਼ਰਜ਼ ਨੂੰ ਫ਼ਿੰਗਰ ਪ੍ਰਿੰਟ ਲੌਕ ਦਾ ਫ਼ੀਚਰ ਹੀ ਮਿਲਦਾ ਸੀ ਪਰ ਹੁਣ ਯੂਜ਼ਰਜ਼ ਨੂੰ ਐਪ ਵਿੱਚ ਬਾਇਓਮੀਟ੍ਰਿਕ ਲੌਕ ਫ਼ੀਚਰ ਵੀ ਮਿਲਣ ਵਾਲਾ ਹੈ।
ਚੰਡੀਗੜ੍ਹ: ਦੁਨੀਆ ਭਰ 'ਚ ਵ੍ਹਟਸਐਪ ਹਰ ਕਿਸੇ ਵਿਅਕਤੀ ਦੀ ਜ਼ਰੂਰਤ ਬਣ ਗਿਆ ਹੈ। ਇਹ ਇੰਸਟੈਂਟ ਮੈਸੇਜਿੰਗ ਐਪ’ ਹੈ ਇਹ ਆਪਣੇ ਯੂਜ਼ਰਜ਼ ਦੀ ਸੁਵਿਧਾ ਲਈ ਨਵੇਂ-ਨਵੇਂ ਫ਼ੀਚਰਜ਼ ਲਿਆਉਂਦੀ ਰਹਿੰਦੀ ਹੈ। ਅੱਜ ਵ੍ਹਟਸਐਪ ਵਿਚ ਫਿਰ ਤੋਂ ਇੱਕ ਨਵਾਂ ਫੀਚਰ ਲਿਆਂਦਾ ਗਿਆ ਹੈ। ਇਸ ਫੀਚਰ ਦੇ ਤਹਿਤ ਹੁਣ ਤੁਸੀਂ ਗਰੁੱਪ ਕਾਲ ਮਿਸ ਹੋਣ ’ਤੇ ਵੀ ਉਸ ਨੂੰ ਜੁਆਇਨ ਕਰ ਸਕੋਗੇ।ਇਸ ਤੋਂ ਇਲਾਵਾ ਸਕਿਓਰਿਟੀ ਪੱਖੋਂ ਵੀ ਐਪ ਵਿੱਚ ਨਵਾਂ ਫ਼ੀਚਰ ਜੋੜਿਆ ਜਾਵੇਗਾ।
ਜਾਣੋ ਨਵਾਂ ਫੀਚਰ ---
#ਬਾਇਓਮੀਟ੍ਰਿਕ ਲੌਕ ਨਾਲ ਵਧੇਗੀ ਸਕਿਓਰਿਟੀ
ਵ੍ਹਟਸਐਪ ਵਿੱਚ ਹਾਲੇ ਯੂਜ਼ਰਜ਼ ਨੂੰ ਫ਼ਿੰਗਰ ਪ੍ਰਿੰਟ ਲੌਕ ਦਾ ਫ਼ੀਚਰ ਹੀ ਮਿਲਦਾ ਸੀ ਪਰ ਹੁਣ ਯੂਜ਼ਰਜ਼ ਨੂੰ ਐਪ ਵਿੱਚ ਬਾਇਓਮੀਟ੍ਰਿਕ ਲੌਕ ਫ਼ੀਚਰ ਵੀ ਮਿਲਣ ਵਾਲਾ ਹੈ।
ਗਰੁੱਪ ਮਿੱਸ ਹੋਣ ਤੋਂ ਬਾਅਦ ਵੀ ਕਰੋ ਜੁਆਇਨ
ਵ੍ਹਟਸਐਪ ਉੱਤੇ ਹੁਣ ਤੁਸੀ ਕੋਈ ਗਰੁੱਪ ਕਾਲ ਮਿਸ ਕਰਦੇ ਹੋ ਤੇ ਇਸ ਫੀਚਰ ਨਾਲ ਤੁਸੀਂ ਕਾਲ ਨੂੰ ਜੁਆਇਨ ਕਰ ਸਕੋਗੇ।