
ਟੰਗੋਰੀ ਨੇੜੇ ਵਾਪਰਿਆ ਸੜਕ ਹਾਦਸਾ
ਬਨੂੜ: ਇਲਾਕੇ ਦੇ ਪਿੰਡ ਟੰਗੋਰੀ ਦੇ ਦੋ ਨੌਜਵਾਨਾਂ ਦੀ ਸੜਕ ਹਾਦਸੇ ਵਿਚ ਦਰਦਨਾਕ ਮੌਤ ਹੋ ਗਈ। ਦੋਵੇਂ ਨੌਜਵਾਨ ਅਪਣੇ ਮੋਟਰਸਾਈਕਲ 'ਤੇ ਲਾਂਡਰਾ ਵੱਲ ਜਾ ਰਹੇ ਸਨ, ਇਸ ਦੌਰਾਨ ਇਕ ਕੰਟੇਨਰ ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਹਾਦਸਾ ਇੰਨਾ ਦਰਦਨਾਕ ਸੀ ਕਿ ਦੋਵਾਂ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਦੀ ਖ਼ਬਰ ਪਿੰਡ ਵਿਚ ਫੈਲਦਿਆਂ ਹੀ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਪਈ। ਇਹ ਹਾਦਸਾ ਬਨੂੜ-ਲਾਂਡਰਾਂ ਰੋਡ 'ਤੇ ਪਿੰਡ ਟੰਗੋਰੀ ਨੇੜੇ ਵਾਪਰਿਆ।
ਇਹ ਵੀ ਪੜ੍ਹੋ: ਮਾਮਲਾ ਬਰਾਤ ਦੇ ਖਾਣੇ ਵਿਚ ਕੀੜਾ ਮਿਲਣ ਦਾ: ਨਿੱਜੀ ਹੋਟਲ ਨੂੰ ਕਲੀਨ ਚਿੱਟ
ਮਿਲੀ ਜਾਣਕਾਰੀ ਅਨੁਸਾਰ ਪਿੰਡ ਵਾਸੀ ਹਰਜੀਤ ਸਿੰਘ ਅਤੇ ਮੇਜਰ ਸਿੰਘ ਅਪਣੇ ਮੋਟਰਸਾਈਕਲ ’ਤੇ ਪਿੰਡ ਦੈੜੀ ਵੱਲ ਜਾ ਰਹੇ ਸਨ। ਉਹ ਪਿੰਡ ਤੋਂ ਅੱਧਾ ਕਿਲੋਮੀਟਰ ਦੂਰ ਹੀ ਸਨ ਕਿ ਇਸ ਹਾਦਸੇ ਦਾ ਸ਼ਿਕਾਰ ਹੋ ਗਏ। ਸਾਹਮਣੇ ਤੋਂ ਆ ਰਹੇ ਕੰਟੇਨਰ ਦੀ ਮੋਟਰਸਾਈਕਲ ਨਾਲ ਜ਼ਬਰਦਸਤ ਟੱਕਰ ਹੋ ਗਈ। ਦਸਿਆ ਜਾ ਰਿਹਾ ਹੈ ਕਿ ਮੇਜਰ ਸਿੰਘ ਕੁਆਰਾ ਸੀ ਜਦਕਿ ਹਰਜੀਤ ਸਿੰਘ ਵਿਆਹੁਤਾ ਸੀ ਅਤੇ ਉਸ ਦਾ ਇਕ ਛੋਟਾ ਪੁੱਤਰ ਹੈ।
ਇਹ ਵੀ ਪੜ੍ਹੋ: ਜਰਮਨੀ ਦੇ ਤੱਟ ’ਤੇ ਦੋ ਜਹਾਜ਼ ਟਕਰਾਏ, ਕਈ ਲੋਕ ਲਾਪਤਾ
ਦਸਿਆ ਜਾ ਰਿਹਾ ਹੈ ਕਿ ਮ੍ਰਿਤਕ ਹਰਜੀਤ ਸਿੰਘ ਅਤੇ ਮੇਜਰ ਸਿੰਘ ਏ.ਸੀ ਰਿਪੇਅਰਿੰਗ ਦਾ ਕੰਮ ਕਰਦੇ ਸਨ। ਉਹ ਅਪਣੇ ਘਰੋਂ ਕੰਮ ਦੇ ਸਿਲਸਿਲੇ ਵਿਚ ਹੀ ਨਿਕਲੇ ਸਨ ਪਰ ਰਾਸਤੇ ਵਿਚ ਹੀ ਇਹ ਘਟਨਾ ਵਾਪਰ ਗਈ। ਪੁਲਿਸ ਨੇ ਘਟਨਾ ਸਬੰਧੀ ਕਾਰਵਾਈ ਸ਼ੁਰੂ ਕਰ ਦਿਤੀ ਹੈ।