
ਪਰਿਵਾਰ ਦੀ ਸ਼ਿਕਾਇਤ 'ਤੇ ਗੁਆਂਢੀ ਨੌਜਵਾਨ ਗ੍ਰਿਫ਼ਤਾਰ, 7 ਮਹੀਨੇ ਦੀ ਗਰਭਵਤੀ ਐ ਨਾਬਾਲਗ ਬੱਚੀ
ਪੰਜਾਬ- ਕਪੂਰਥਲਾ ਵਿਚ ਇਕ 13 ਸਾਲਾਂ ਦੀ ਨਾਬਾਲਗ ਬੱਚੀ ਨਾਲ ਬਲਾਤਕਾਰ ਤੋਂ ਬਾਅਦ ਗਰਭਵਤੀ ਹੋਣ ਦਾ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਲੜਕੀ ਦੇ ਬਿਆਨਾਂ ਅਤੇ ਪੀੜਤ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਰਾਜਨ ਨਾਂਅ ਦੇ ਗੁਆਂਢੀ ਨੌਜਵਾਨ ਨੂੰ ਪੋਕਸੋ ਐਕਟ ਦੀ ਧਾਰਾ 376 ਤਹਿਤ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਬੀਤੇ ਦਿਨ ਲੜਕੀ ਨੇ ਢਿੱਡ ਵਿਚ ਦਰਦ ਹੋਣ ਦੀ ਗੱਲ ਆਖੀ ਪਰ ਜਦੋਂ ਉਸ ਨੂੰ ਸਰਕਾਰੀ ਹਸਪਤਾਲ ਵਿਚ ਲਿਆਂਦਾ ਗਿਆ ਤਾਂ ਉਹ ਹੱਕੇ ਬੱਕੇ ਰਹਿ ਗਏ ਜਦੋਂ ਉਨ੍ਹਾਂ ਨੂੰ ਲੜਕੀ ਦੇ ਗਰਭਵਤੀ ਹੋਣ ਬਾਰੇ ਪਤਾ ਚੱਲਿਆ ਕਿਉਂਕਿ ਲੜਕੀ ਨੇ ਉਨ੍ਹਾਂ ਨੂੰ ਪਹਿਲਾਂ ਕੁੱਝ ਨਹੀਂ ਦੱਸਿਆ ਸੀ।
in Kapurthala, 12 years 8 months old girl pregnent
ਰਿਪੋਰਟ ਵਿਚ ਪਤਾ ਚੱਲਿਆ ਕਿ ਲੜਕੀ 7 ਮਹੀਨੇ ਦੀ ਗਰਭਵਤੀ ਹੈ। ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਰਾਜਨ ਦਾ ਕਹਿਣਾ ਹੈ ਕਿ ਉਸ ਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ ਕਿਉਂਕਿ ਉਸ ਦਾ ਇਸ ਪਰਿਵਾਰ ਨਾਲ ਕੋਈ ਜ਼ਮੀਨ ਦਾ ਝਗੜਾ ਚਲਦਾ ਹੈ। ਉਧਰ ਕੁੱਝ ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਉਹ ਬੱਚੀ ਨੂੰ ਇਨਸਾਫ਼ ਦਿਵਾਉਣਗੇ, ਜਿਸ ਨੇ ਵੀ ਬੱਚੀ ਨਾਲ ਇਹ ਹਰਕਤ ਕੀਤੀ ਹੈ, ਉਸ ਨੂੰ ਸਖ਼ਤ ਸਜ਼ਾ ਦਿਵਾਈ ਜਾਵੇਗੀ।
in Kapurthala, 12 years 8 months old girl pregnent
ਉਧਰ ਪੁਲਿਸ ਦਾ ਕਹਿਣਾ ਹੈ ਕਿ ਲੜਕੀ ਨੇ ਜਿਸ ਨੌਜਵਾਨ ਦੀ ਸ਼ਿਕਾਇਤ ਕੀਤੀ ਹੈ, ਉਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਇਹ ਵੀ ਦੱਸਿਆ ਕਿ ਲੜਕੇ ਨੇ ਬੱਚੀ ਨਾਲ ਸਰੀਰਕ ਸਬੰਧ ਬਣਾਉਣ ਦੀ ਗੱਲ ਵੀ ਕਬੂਲ ਕਰ ਲਈ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ 13 ਸਾਲਾਂ ਦੀ ਇਕ ਬੱਚੀ ਦੇ ਗਰਭਵਤੀ ਹੋਣ ਦੀ ਖ਼ਬਰ ਚੰਡੀਗੜ੍ਹ ਵਿਚ ਸਾਹਮਣੇ ਆਈ ਸੀ। ਲੋਕਾਂ ਵੱਲੋਂ ਇਸ ਮੰਦਭਾਗੇ ਕਾਰੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਵਿਚ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਗੱਲ ਆਖੀ ਜਾ ਰਹੀ ਹੈ।