
ਗਰੀਬ ਪਰਿਵਾਰ ਕੋਲ ਪੈਸੇ ਨਾ ਹੋਣ ਕਾਰਨ ਨਹੀਂ ਕੀਤੀ ਡਿਲਿਵਰੀ
ਲੁਧਿਆਣਾ: ਇਕ ਸਮਾਜ ਸੇਵੀ ਸੰਸਥਾ ਨੂੰ ਚਲਾਉਣ ਵਾਲੇ ਅਨਮੋਲ ਕਵਾਤਰਾ ਵਲੋਂ ਇਕ ਵੀਡੀਓ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਗਿਆ ਹੈ, ਜਿਸ ਵਿਚ ਅਨਮੋਲ ਵਲੋਂ ਇਕ ਪਰਵਾਸੀ ਵਿਅਕਤੀ ਦੇ ਪਰਿਵਾਰ ਦੀ ਮਦਦ ਕੀਤੀ ਜਾ ਰਹੀ ਹੈ। ਦਰਅਸਲ ਇਕ ਔਰਤ ਜੋ ਕਿ ਮਾਂ ਬਣਨ ਵਾਲੀ ਸੀ, ਇਕ ਹਸਪਤਾਲ ਵਿਚੋਂ ਉਸ ਨੂੰ ਬਾਹਰ ਕੱਢ ਦਿੱਤਾ ਗਿਆ, ਕਿਉਂਕਿ ਉਸ ਪਰਿਵਾਰ ਕੋਲ ਔਰਤ ਦੇ ਇਲਾਜ ਲਈ ਪੈਸੇ ਨਹੀਂ ਸਨ।
Anmol kwatra help pregnant woman
ਇਸ ਤੋਂ ਬਾਅਦ ਉਹ ਪਰਵਾਸੀ ਪਰਿਵਾਰ ਸੜਕ ‘ਤੇ ਬੈਠ ਗਿਆ। ਇਸ ਮਗਰੋਂ ਅਨਮੋਲ ਕਵਾਤਰਾ ਵੱਲੋਂ ਉਸ ਪਰਿਵਾਰ ਅਤੇ ਔਰਤ ਦੀ ਮਦਦ ਕੀਤੀ ਗਈ। ਦੱਸਣਯੋਗ ਹੈ ਕਿ ਸਮਾਜ ਸੇਵੀ ਅਨਮੋਲ ਕਵਾਤਰਾ ਨੇ ਲੋਕਾਂ ਦੇ ਇਲਜ਼ਾਮਾਂ ਤੋਂ ਤੰਗ ਆ ਕੇ।
Anmol kwatra help pregnant woman
ਅਪਣੀ ਸੰਸਥਾ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ ਪਰ ਇਸ ਤਰ੍ਹਾਂ ਦੇ ਦੁਖੀਆਂ ਨੂੰ ਦੇਖ ਸ਼ਾਇਦ ਅਨਮੋਲ ਲਈ ਇਹ ਸੰਸਥਾ ਨੂੰ ਬੰਦ ਕਰਨਾ ਮੁਸ਼ਕਿਲ ਹੋਵੇਗਾ ਅਤੇ ਲੋਕਾਂ ਦੀ ਮਦਦ ਕਰਨ ਦਾ ਇਹ ਸਿਲਸਿਲਾ ਅਨਮੋਲ ਵਲੋਂ ਨਿਰੰਤਰ ਜਾਰੀ ਰਹੇਗਾ। ਜਦੋਂ ਪ੍ਰਸ਼ਾਸ਼ਨ ਦੁਖੀਆਂ ਦੀ ਬਾਂਹ ਨਹੀਂ ਫੜਦਾ ਤਾਂ ਅਜਿਹੀਆਂ ਸਮਾਜ ਸੇਵੀ ਸੰਸਥਾਵਾਂ ਹੀ ਲੋਕਾਂ ਦੇ ਕੰਮ ਆਉਂਦੀਆਂ ਹਨ ।
ਦੇਖੋ ਵੀਡੀਓ
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।