ਹੱਥ ‘ਚ ਗਦਰੀ ਬਾਬਿਆਂ ਦੀ ਫੋਟੋ ਲੈ ਕੇ ਪੈਦਲ ਜਲੰਧਰ ਤੋਂ ਸਿੰਘੂ ਬਾਰਡਰ ਪਹੁੰਚਿਆ ਕਿਸਾਨ ਗੁਰਤੇਜ ਸਿੰਘ
Published : Dec 24, 2020, 7:13 pm IST
Updated : Dec 24, 2020, 7:20 pm IST
SHARE ARTICLE
Gurtej Singh reaches Singhu on foot from Jalandhar
Gurtej Singh reaches Singhu on foot from Jalandhar

ਗਦਰੀ ਬਾਬਾ ਸੰਤਾ ਸਿੰਘ ਦਾ ਪੋਤਾ ਹੈ ਗੁਰਤੇਜ ਸਿੰਘ

ਨਵੀਂ ਦਿੱਲੀ: ਕਿਸਾਨੀ ਸੰਘਰਸ਼ ਵਿਚ ਸ਼ਮੂਲੀਅਤ ਕਰਨ ਲਈ ਚਾਰ ਦਿਨ ਦੀ ਪੈਦਲ ਯਾਤਰਾ ਕਰਨ ਵਾਲਾ ਸਧਾਰਣ ਕਿਸਾਨ ਗੁਰਤੇਜ ਸਿੰਘ ਸੋਮਵਾਰ ਨੂੰ ਦਿੱਲੀ ਦੇ ਸਿੰਘੂ ਬਾਰਡਰ ‘ਤੇ ਪਹੁੰਚਿਆ। ਗੁਰਤੇਜ ਸਿੰਘ ਨੇ ਜਲੰਧਰ ਦੇ ਮਹਿਤਪੁਰ ਤੋਂ ਸਫ਼ਰ ਸ਼ੁਰੂ ਕੀਤਾ ਸੀ। ਦੱਸ ਦਈਏ ਕਿ ਗੁਰਤੇਜ ਸਿੰਘ, ਗ਼ਦਰੀ ਬਾਬਾ ਸੰਤਾ ਸਿੰਘ ਦਾ ਪੋਤਾ ਹੈ।

Gadri babeGadri babe

ਬਾਬਾ ਸੰਤਾ ਸਿੰਘ ਪੰਜ ਗ਼ਦਰੀ ਇਨਕਲਾਬੀਆਂ ਵਿਚੋਂ ਇਕ ਸਨ, ਜਿਨ੍ਹਾਂ ਨੂੰ 1938 ਵਿਚ ਕਿਸਾਨ ਮੋਰਚੇ ਦੇ ਇਕ ਵਿਰੋਧ ਪ੍ਰਦਰਸ਼ਨ ਦੌਰਾਨ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰਕੇ ਜੰਜੀਰਾਂ ਨਾਲ ਬੰਨਿਆ ਗਿਆ ਸੀ। ਗੁਰਤੇਜ ਨੇ ਕਿਹਾ ਕਿ ਉਹ ਅਪਣੇ ਦਾਦਾ ਜੀ ਦੇ ਭਰਾ ਗ਼ਦਰੀ ਸੰਤਾ ਸਿੰਘ ਦੀਆਂ ਮਹਾਨ ਕਹਾਣੀਆਂ ਸਣਦਿਆਂ ਹੀ ਵੱਡਾ ਹੋਇਆ ਹੈ।

Gurtej Singh reaches Singhu on foot from JalandharGurtej Singh reaches Singhu on foot from Jalandhar

ਗੁਰਤੇਜ ਸਿੰਘ ਨੇ ਪੰਜਾਬ ਵਿਚ ਵੀ ਕਿਸਾਨੀ ਸੰਘਰਸ਼ ਵਿਚ ਯੋਗਦਾਨ ਪਾਇਆ ਸੀ। ਗੁਰਤੇਜ ਨੇ ਦੱਸਿਆ ਕਿ ਉਸ ਨੇ 300 ਕਿਲੋਮੀਟਰ ਸਫਰ ਤੈਅ ਕੀਤਾ, ਜਿਸ ਵਿਚ ਉਹ ਦਿਨ ਵੇਲੇ 70 ਕਿਲੋਮੀਟਰ ਚਲਦੇ ਸੀ ਤੇ ਰਾਤ ਨੂੰ ਢਾਬਿਆਂ ‘ਤੇ ਸੌਂਦੇ ਸੀ।

Farmer protestFarmer protest

 ਉਹਨਾਂ ਕਿਹਾ ਕਿ ਰਾਸਤੇ ਵਿਚ ਉਹਨਾਂ ਨੂੰ ਕਈ ਅਜਿਹੇ ਲੋਕ ਮਿਲੇ ਜਿਨ੍ਹਾਂ ਨੂੰ ਖੇਤੀ ਕਾਨੂੰਨਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ ਤੇ ਉਹਨਾਂ ਨੇ ਕਿਸਾਨੀ ਸੰਘਰਸ਼ ਨਾਲ ਸਹਿਮਤੀ ਪ੍ਰਗਟਾਈ। ਗੁਰਤੇਜ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਕਿਸਾਨ ਅਜੇ ਵੀ ਉਹਨਾਂ ਅਧਿਕਾਰਾਂ ਲਈ ਲੜ ਰਹੇ ਹਨ, ਜਿਸ ਲਈ ਸਾਡੇ ਬਜ਼ੁਰਗ 1938 ਵਿਚ ਆਪਣੀ ਆਵਾਜ਼ ਬੁਲੰਦ ਕਰਦੇ ਰਹੇ।.

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement