ਬਠਿੰਡਾ 'ਚ ਪੁਲਿਸ ਮੁਕਾਬਲਾ, ਨਸ਼ਾ ਤਸਕਰਾਂ ਨੇ ਚਲਾਈਆਂ ਗੋਲੀਆਂ, ਕਰਾਸ ਫਾਇਰਿੰਗ 'ਚ 1 ਗ੍ਰਿਫ਼ਤਾਰ
Published : Dec 24, 2023, 7:51 pm IST
Updated : Dec 24, 2023, 7:51 pm IST
SHARE ARTICLE
File Photo
File Photo

ਪੁਲਿਸ ਨੇ ਕਾਰ ਵਿਚ ਸਵਾਰ ਇੱਕ ਬਦਮਾਸ਼ ਨੂੰ ਕਾਬੂ ਕਰ ਲਿਆ।  

Punjab News - ਪੰਜਾਬ ਦੇ ਬਠਿੰਡਾ 'ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਣ ਦੀ ਖ਼ਬਰ ਹੈ। ਪੁਲਿਸ ਦੀ ਪੀਸੀਆਰ ਟੀਮ ਨੇ ਨਸ਼ਾ ਤਸਕਰੀ ਦੇ ਸ਼ੱਕ ’ਚ ਕਾਰ ’ਚ ਸਵਾਰ ਬਦਮਾਸ਼ਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਸੀ, ਜਿਸ ਮਗਰੋਂ ਬਦਮਾਸ਼ਾਂ ਨੇ ਪੁਲਿਸ ’ਤੇ ਗੋਲੀਆਂ ਚਲਾ ਦਿੱਤੀਆਂ ਤੇ ਭੱਜਣ ਲੱਗੇ। ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਕਾਰ ਦਾ ਪਿੱਛਾ ਕਰ ਕੇ ਭੱਟੀ ਰੋਡ 'ਤੇ ਉਹਨਾਂ ਨੂੰ ਘੇਰ ਲਿਆ। ਇਸ ਦੌਰਾਨ ਪੁਲਿਸ ਨੇ ਕਾਰ ਵਿਚ ਸਵਾਰ ਇੱਕ ਬਦਮਾਸ਼ ਨੂੰ ਕਾਬੂ ਕਰ ਲਿਆ।  

ਜਦਕਿ ਦੂਜਾ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਿਆ। ਫੜੇ ਗਏ ਮੁਲਜ਼ਮ ਦੀ ਪਛਾਣ ਸੁਖਦੀਪ ਵਾਸੀ ਬਠਿੰਡਾ ਵਜੋਂ ਹੋਈ ਹੈ। ਇਸ ਦੇ ਨਾਲ ਹੀ ਫਰਾਰ ਮੁਲਜ਼ਮ ਅਵਤਾਰ ਡੋਡਾ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਦੁਪਹਿਰ ਸਾਢੇ 3 ਵਜੇ ਦੇ ਕਰੀਬ ਪੀ.ਸੀ.ਆਰ ਦੀ ਟੀਮ ਗੱਡੀ 'ਤੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਟੀਮ ਨੇ ਹੋਟਲ ਸਾਪਲ ਨੇੜੇ ਇੱਕ ਕਾਰ ਵਿਚ ਸਵਾਰ ਦੋ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਰੁਕਣ ਦਾ ਇਸ਼ਾਰਾ ਕੀਤਾ ਪਰ ਕਾਰ ਸਵਾਰਾਂ ਨੇ ਕਾਰ ਨਹੀਂ ਰੋਕੀ।

ਇਸ ਦੌਰਾਨ ਉਸ ਦੇ ਨਾਲ ਆਏ ਨੌਜਵਾਨ ਨੇ ਪੁਲਿਸ ’ਤੇ ਗੋਲੀ ਚਲਾ ਦਿੱਤੀ ਅਤੇ ਕਾਰ ਭਜਾ ਕੇ ਲੈ ਗਏ। ਜਵਾਬ 'ਚ ਪੀਸੀਆਰ ਦੇ ਜਵਾਨਾਂ ਨੇ ਵੀ ਫਾਇਰਿੰਗ ਕੀਤੀ, ਜੋ ਬਦਮਾਸ਼ਾਂ ਦੀ ਕਾਰ 'ਚ ਜਾ ਵੱਜੀ। ਪੁਲਿਸ ਟੀਮ ਨੇ ਕਾਰ ਸਵਾਰਾਂ ਨੂੰ ਫੜਨ ਲਈ ਆਪਣੀ ਗੱਡੀ ਕਾਰ ਦੇ ਪਿੱਛੇ ਲਗਾ ਦਿੱਤੀ। ਭੱਟੀ ਰੋਡ 'ਤੇ ਆਪਣੇ ਆਪ ਨੂੰ ਘਿਰਿਆ ਦੇਖ ਕੇ ਬਦਮਾਸ਼ ਕਾਰ ਛੱਡ ਕੇ ਭੱਜਣ ਲੱਗੇ। ਇਸ ਦੌਰਾਨ ਪੁਲਿਸ ਨੇ ਇਕ ਬਦਮਾਸ਼ ਨੂੰ ਕਾਬੂ ਕਰ ਲਿਆ, ਜਦਕਿ ਦੂਜਾ ਫਰਾਰ ਹੋ ਗਿਆ। 

ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਪੀਸੀਆਰ ਟੀਮ ਨੂੰ ਸੂਚਨਾ ਮਿਲੀ ਸੀ ਕਿ ਹੋਟਲ ਸੱਪਲ ਨੇੜੇ ਗਲੀ ਵਿਚ ਇੱਕ ਕਾਰ ਵਿਚ ਸਵਾਰ ਦੋ ਵਿਅਕਤੀ ਸ਼ੱਕੀ ਹਾਲਤ ਵਿਚ ਘੁੰਮ ਰਹੇ ਹਨ। ਜਦੋਂ ਪੁਲਿਸ ਨੇ ਕਾਰ ਸਵਾਰਾਂ ਨੂੰ ਰੁਕਣ ਲਈ ਕਿਹਾ ਤਾਂ ਉਨ੍ਹਾਂ ਗੋਲੀਆਂ ਚਲਾ ਦਿੱਤੀਆਂ। ਕਾਰ ਸਵਾਰਾਂ ਨੇ 3-4 ਰਾਊਂਡ ਫਾਇਰ ਕੀਤੇ, ਜਿਸ 'ਚ ਪੁਲਿਸ ਮੁਲਾਜ਼ਮ ਵਾਲ-ਵਾਲ ਬਚ ਗਏ। ਕਾਰ ਸਵਾਰ ਸੁਖਦੀਪ ਸਿੰਘ ਨੂੰ ਪੁਲਿਸ ਨੇ ਕਾਬੂ ਕਰ ਲਿਆ, ਜਦਕਿ ਉਸ ਦਾ ਸਾਥੀ ਫਰਾਰ ਹੋ ਗਿਆ। 
  

 

SHARE ARTICLE

ਏਜੰਸੀ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement