
ਤੁਸੀਂ ਅਕਸਰ ਸੁਣਿਆ ਜਾਂ ਦੇਖਿਆ ਹੋਵੇਗਾ ਕਿ ਕਿਸੇ ਔਰਤ ਨੇ 3 ਬੱਚਿਆਂ ਨੂੰ ਇੱਕਠੇ...
ਬੰਗਾ: ਤੁਸੀਂ ਅਕਸਰ ਸੁਣਿਆ ਜਾਂ ਦੇਖਿਆ ਹੋਵੇਗਾ ਕਿ ਕਿਸੇ ਔਰਤ ਨੇ 3 ਬੱਚਿਆਂ ਨੂੰ ਇੱਕਠੇ ਜਨਮ ਦਿੱਤਾ ਜਾਂ 2 ਬੱਚਿਆਂ ਨੂੰ ਜਨਮ ਦਿੱਤਾ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਔਰਤ ਬਾਰੇ ਦੱਸਣ ਜਾ ਰਹੇ ਹਾਂ ਜਿਸਨੇ ਫਗਵਾੜਾ ਮੁੱਖ ਮਾਰਗ 'ਤੇ ਸਥਾਪਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇਕ ਮਹਿਲਾ ਵੱਲੋਂ ਪੌਣੇ ਪੰਜ ਕਿਲੋਗ੍ਰਾਮ ਦੇ ਬੱਚੇ ਨੂੰ ਜਨਮ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
New Born Baby
ਜਾਣਕਾਰੀ ਮੁਤਬਿਕ ਗੁਰੂ ਨਾਨਕ ਮਿਸ਼ਨ ਹਸਪਤਾਲ 'ਚ ਡਾ. ਚਾਂਦਨੀ ਬੱਗਾ ਐੱਮ. ਐੱਸ. (ਔਰਤਾਂ ਦੀਆਂ ਬੀਮਾਰੀਆਂ ਅਤੇ ਜਣੇਪੇ ਦੇ ਮਾਹਿਰ) ਕੋਲ ਪਿੰਡ ਕਲੇਰਾਂ ਤੋਂ ਰਣਜੀਤ ਕੌਰ ਪਤਨੀ ਦਲਜੀਤ ਸਿੰਘ ਆਪਣੇ ਜਣੇਪੇ ਲਈ ਆਏ। ਭਾਵੇਂ ਕਿ ਡਾਕਟਰ ਸਾਹਿਬ ਕੋਲ ਰਣਜੀਤ ਕੌਰ ਦਾ ਇਲਾਜ ਆਰੰਭ ਤੋਂ ਹੀ ਚੱਲ ਰਿਹਾ ਸੀ ਪਰ ਮਰੀਜ਼ ਦੇ 112 ਕਿਲੋਗ੍ਰਾਮ ਵਜ਼ਨ ਅਤੇ ਉਨ੍ਹਾਂ ਦੀ ਉਮਰ ਨੂੰ ਧਿਆਨ 'ਚ ਰੱਖਦੇ ਹੋਏ ਜਣੇਪੇ ਲਈ ਵਿਸ਼ੇਸ਼ ਚੈੱਕਅੱਪ ਵੀ ਕੀਤਾ ਗਿਆ।
Ranjit Kaur with Doctor
ਡਾ. ਚਾਂਦਨੀ ਬੱਗਾ ਨੇ ਜਨਮ ਲੈਣ ਵਾਲੇ ਬੱਚੇ ਦੇ ਭਾਰੇ ਹੋਣ ਕਰਕੇ ਅਤੇ ਮਰੀਜ਼ ਦੀ ਉਮਰ 40 ਸਾਲ ਤੋਂ ਵੱਧ ਹੋਣ ਕਰਕੇ ਨਾਰਮਲ ਡਿਲੀਵਰੀ 'ਚ ਆ ਰਹੀਆਂ ਸਮੱਸਿਆਵਾਂ ਨੂੰ ਧਿਆਨ 'ਚ ਰੱਖਦੇ ਹੋਏ ਮਾਂ ਅਤੇ ਬੱਚੇ ਦੇ ਜੀਵਨ ਨੂੰ ਬਚਾਉਣ ਲਈ ਪਰਿਵਾਰ ਨਾਲ ਸਲਾਹ ਕਰਕੇ ਵਿਸ਼ੇਸ਼ ਵੱਡੇ ਆਪਰੇਸ਼ਨ ਨਾਲ ਰਣਜੀਤ ਕੌਰ ਦੀ ਡਿਲੀਵਰੀ ਕਰਵਾਈ ਗਈ। ਰਣਜੀਤ ਕੌਰ ਨੇ ਇਕ ਤੰਦਰੁਸਤ ਬੱਚੇ (ਲੜਕੇ) ਨੂੰ ਜਨਮ ਦਿੱਤਾ, ਜਿਸ ਦਾ ਭਾਰ ਪੌਣੇ ਪੰਜ ਕਿਲੋਗ੍ਰਾਮ ਸੀ।
Baby
ਇਸ ਭਾਰੇ ਬੱਚੇ ਨੂੰ ਦੇਖ ਕੇ ਸਾਰੇ ਹੈਰਾਨ ਸਨ ਕਿਉਂਕਿ ਇੰਨੇ ਭਾਰੇ ਤੰਦਰੁਸਤ ਬੱਚਿਆਂ ਦਾ ਜਨਮ ਬਹੁਤ ਹੀ ਘੱਟ ਵੇਖਣ ਨੂੰ ਮਿਲਦਾ ਹੈ। ਨਵ ਜਨਮੇ ਪੌਣੇ ਪੰਜ ਕਿਲੋਗ੍ਰਾਮ ਭਾਰੇ ਲੜਕੇ ਅਤੇ ਉਸ ਦੀ ਮਾਤਾ ਰਣਜੀਤ ਕੌਰ ਦੀ ਆਪਰੇਸ਼ਨ ਤੋਂ ਬਾਅਦ 'ਚ ਵੀ ਵਿਸ਼ੇਸ਼ ਸਾਂਭ ਸੰਭਾਲ ਕੀਤੀ ਗਈ। ਹੁਣ ਮਾਂ ਰਣਜੀਤ ਕੌਰ ਅਤੇ ਬੇਟਾ ਬਿਲਕੁਲ ਤੰਦਰੁਸਤ ਹਨ।
Baby
ਇਸ ਮੌਕੇ ਔਰਤਾਂ ਦੀਆਂ ਬੀਮਾਰੀਆਂ ਅਤੇ ਜਣੇਪੇ ਦੇ ਮਾਹਿਰ ਡਾ. ਚਾਂਦਨੀ ਬੱਗਾ ਨੇ ਦੱਸਿਆ ਮੈਡੀਕਲ ਸਾਂਇੰਸ 'ਚ ਇੰਨੇ ਭਾਰੇ ਤੁੰਦਰੁਸਤ ਬੱਚਿਆਂ ਦੇ ਜਨਮ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ ਜੋ ਕਿ ਲੱਖਾਂ ਡਿਲਿਵਿਰੀਆਂ ਪਿੱਛੇ ਨਾ ਮਾਤਰ ਹੀ ਹੁੰਦੇ ਹਨ।