BIG BAZAR ਨੂੰ CARRY BAG ਦੇ 12 ਰੁਪਏ ਵਸੂਲਣੇ ਪਏ ਮਹਿੰਗੇ!
Published : Jan 25, 2020, 1:37 pm IST
Updated : Jan 25, 2020, 1:37 pm IST
SHARE ARTICLE
Photo
Photo

ਸਮਾਨ ਖਰੀਦਣ ਗਏ ਗ੍ਰਾਹਕ ਕੋਲੋਂ ਕੈਰੀ ਬੈਗ ਦੇ ਅਲੱਗ ਤੋਂ 12 ਰੁਪਏ ਵਸੂਲਣੇ ਬਿਗ ਬਜ਼ਾਰ ਨੂੰ ਮਹਿੰਗੇ ਪੈ ਗਏ ਹਨ।

ਚੰਡੀਗੜ੍ਹ: ਸਮਾਨ ਖਰੀਦਣ ਗਏ ਗ੍ਰਾਹਕ ਕੋਲੋਂ ਕੈਰੀ ਬੈਗ ਦੇ ਅਲੱਗ ਤੋਂ 12 ਰੁਪਏ ਵਸੂਲਣੇ ਬਿਗ ਬਜ਼ਾਰ ਨੂੰ ਮਹਿੰਗੇ ਪੈ ਗਏ ਹਨ। ਮਹਿਲਾ ਦੀ ਸ਼ਿਕਾਇਤ ‘ਤੇ ਕੰਜ਼ੀਊਮਰ ਫੋਰਮ ਨੇ ਸੁਣਵਾਈ ਕਰਦੇ ਹੋਏ ਬਿਗ ਬਜ਼ਰ ਨੂੰ ਮਾਮਲੇ ਵਿਚ ਦੋਸ਼ੀ ਮੰਨਦੇ ਹੋਏ ਉਸ ‘ਤੇ ਪੰਜ ਲੱਖ ਦਾ ਜ਼ੁਰਮਾਨਾ ਲਗਾਇਆ ਹੈ।

PhotoPhoto

ਫੋਰਮ ਨੇ ਇਹ ਪੈਸੇ ਬਿਗ ਬਜ਼ਾਰ ਨੂੰ ਪੀਜੀਆਈ ਪੁਅਰ ਪੈਂਸ਼ਨ ਵੈਲਫੇਅਰ ਫੰਡ ਵਿਚ ਜਮਾਂ ਕਰਵਾਉਣ ਦਾ ਆਦੇਸ਼ ਦਿੱਤਾ ਹੈ। ਇਸ ਦੇ ਨਾਲ ਹੀ ਕੈਰੀ ਬੈਗ ਲਈ ਵਸੂਲੇ 12 ਰੁਪਏ ਵੀ ਗ੍ਰਾਹਕ ਨੂੰ ਵਾਪਸ ਕਰਨ ਲਈ ਕਿਹਾ ਹੈ।

PhotoPhoto

ਉੱਥੇ ਹੀ ਸ਼ਿਕਾਇਤ ਕਰਤਾ ਨੂੰ ਹੋਈ ਪਰੇਸ਼ਾਨੀ ਲਈ 100 ਰੁਪਏ ਅਤੇ ਕੇਸ ਖਰਚ ਦੇ ਰੂਪ ਵਿਚ 1100 ਦੇਣ ਦਾ ਵੀ ਆਦੇਸ਼ ਦਿੱਤਾ ਹੈ। ਫੋਰਮ ਨੇ ਅਪਣੇ ਅਦੇਸ਼ਾਂ ਵਿਚ ਇਹ ਵੀ ਲਿਖਿਆ ਹੈ ਕਿ ਜੇਕਰ 30 ਦਿਨਾਂ ਤੱਕ ਫੋਰਮ ਦੇ ਆਦੇਸ਼ਾਂ ਦੀ ਪਾਲਣਾ ਨਾ ਹੋਈ ਤਾਂ ਇਸ ਤੋਂ ਬਾਅਦ ਬਿਗ ਬਜ਼ਾਰ ਨੂੰ ਇਹ ਪੈਸੇ 9 ਪ੍ਰਤੀਸ਼ਤ ਵਿਆਜ ਦੇ ਨਾਲ ਦੇਣੇ ਹੋਣਗੇ।

PhotoPhoto

ਇਸ ਦੇ ਨਾਲ ਹੀ ਬਚਾਅ ਪੱਖ ਨੇ ਦਲੀਲ ਦਿੰਦੇ ਹੋਏ ਕਿਹਾ ਕਿ ਉਹਨਾਂ ਨੇ ਜੋ ਕੈਰੀ ਬੈਗ ਲਈ ਚਾਰਜ ਵਸੂਲ ਕੀਤਾ ਸੀ ਉਹ ਸਹੀ ਸੀ ਕਿਉਂਕਿ ਉਹਨਾਂ ਨੇ ਸਟੋਰ ਵਿਚ ਪਹਿਲਾਂ ਤੋਂ ਹੀ ਇਸ ਬਾਰੇ ਡਿਸਪਲੇਅ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਸ਼ਿਕਾਇਤ ਕਰਤਾ ਨੂੰ ਚਾਰਜ ਵਸੂਲ ਕਰਨ ਤੋਂ ਪਹਿਲਾਂ ਹੀ ਇਸ ਬਾਰੇ ਦੱਸਿਆ ਗਿਆ ਸੀ ਅਤੇ ਉਹਨਾਂ ਦੇ ਮੰਗਣ ਤੋਂ ਬਾਅਦ ਹੀ ਉਹਨਾਂ ਨੂੰ ਕੈਰੀ ਬੈਗ ਦਿੱਤਾ ਗਿਆ।

File PhotoFile Photo

ਇਸ ਦੇ ਨਾਲ ਹੀ ਵਕੀਲ ਵੱਲੋਂ ਇਹ ਦਲੀਲ ਦਿੱਤੀ ਗਈ ਕਿ ਉਹਨਾਂ ਨੇ ਪੂਰੇ ਸਟੋਰ ਵਿਚ ਮੁੱਖ ਥਾਵਾਂ ‘ਤੇ ਪਹਿਲਾਂ ਹੀ ਇਸ ਸਬੰਧੀ ਵਿਗਿਆਪਨ ਦਿੱਤੇ ਹੋਏ ਹਨ, ਜਿੱਥੇ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਗ੍ਰਾਹਕ ਸਮਾਨ ਖਰੀਦਣ ਸਮੇਂ ਖੁਦ ਹੀ ਅਪਣੇ ਕੈਰੀ ਬੈਗ ਲੈ ਕੇ ਆਉਣ, ਨਹੀਂ ਤਾਂ ਉਹਨਾਂ ਨੂੰ ਵੱਖਰਾ ਚਾਰਜ ਦੇਣਾ ਪਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement