
ਭਾਰਤ ਨੇ ਦਰਾਮਤ 'ਤੇ ਲਾ ਦਿਤੀ ਹੈ ਰੋਕ
ਨਵੀਂ ਦਿੱਲੀ : ਕਸ਼ਮੀਰ ਅਤੇ ਨਾਗਰਿਕਤਾ ਕਾਨੂੰਨ 'ਤੇ ਭਾਰਤ ਨੂੰ ਤੇਵਰ ਦਿਖਾਉਣ 'ਤੇ ਮਲੇਸ਼ੀਆ ਬੁਰੀ ਤਰ੍ਹਾਂ ਫਸ ਗਿਆ ਹੈ। ਖੁਰਾਕੀ ਤੇਲ ਦੇ ਦੁਨੀਆ ਦੇ ਸਭ ਤੋਂ ਵੱਡੇ ਖਰੀਦਦਾਰ ਭਾਰਤ ਵਲੋਂ ਦਰਾਮਦ 'ਤੇ ਰੋਕ ਲਾਏ ਜਾਣ ਤੋਂ ਬਾਅਦ ਹਜ਼ਾਰਾਂ ਟਨ ਰਿਫਾਈਂਡ ਪਾਮ ਆਇਲ ਦੇਸ਼ ਦੀਆਂ ਵੱਖ-ਵੱਖ ਬੰਦਰਗਾਹਾਂ 'ਤੇ ਰੁਕਿਆ ਹੋਇਆ ਹੈ ਜਾਂ ਉਸ ਦੀ ਢੁਆਈ 'ਚ ਦੇਰੀ ਹੋ ਰਹੀ ਹੈ। ਪ੍ਰਮੁੱਖ ਸਪਲਾਈਕਰਤਾ ਮਲੇਸ਼ੀਆ ਨਾਲ ਕੂਟਨੀਤਕ ਵਿਵਾਦ ਕਾਰਣ ਇਹ ਰੋਕ ਲਾਈ ਗਈ ਸੀ।
Photo
ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਉਦਯੋਗ ਦੇ ਇਕ ਅਧਿਕਾਰੀ ਅਨੁਸਾਰ ਘਰੇਲੂ ਰਿਫਾਈਨਰਾਂ ਦੀ ਮਦਦ ਲਈ ਉਨ੍ਹਾਂ ਦੇ ਪਲਾਂਟਾਂ ਦੀ ਸਮਰੱਥਾ ਦਰ ਵਧਾਉਣ ਖਾਤਿਰ ਭਾਰਤ ਨੇ 8 ਜਨਵਰੀ ਨੂੰ ਰਿਫਾਈਂਡ ਪਾਮ ਆਇਲ ਦਰਾਮਦ 'ਤੇ ਰੋਕ ਲਾਉਣ ਦਾ ਐਲਾਨ ਕੀਤਾ ਸੀ। ਆਮ ਤੌਰ 'ਤੇ ਭਾਰਤ ਸਾਬਣ ਤੋਂ ਲੈ ਕੇ ਬਿਸਕੁਟ ਤਕ ਹਰ ਚੀਜ਼ 'ਚ ਇਸਤੇਮਾਲ ਕੀਤੇ ਜਾਣ ਵਾਲੇ ਬਨਸਪਤੀ ਤੇਲ ਦੀ ਆਪਣੀ ਲਗਭਗ ਪੂਰੀ ਸਪਲਾਈ ਲਈ ਦਰਾਮਦ 'ਤੇ ਨਿਰਭਰ ਰਹਿੰਦਾ ਹੈ।
Photo
ਰਿਫਾਈਨੀਟਿਵ ਦੇ ਅੰਕੜਿਆਂ ਅਨੁਸਾਰ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਪਾਮ ਆਇਲ ਉਤਪਾਦਕ ਅਤੇ ਬਰਾਮਦਕਾਰ ਦੇਸ਼ ਮਲੇਸ਼ੀਆ ਨੇ ਜਨਤਕ ਤੌਰ 'ਤੇ ਭਾਰਤ ਦੇ ਕਦਮ ਦਾ ਵਿਰੋਧ ਕੀਤਾ ਸੀ।
Photo
ਦੂਜੇ ਪਾਸੇ ਭਾਰਤ ਨੇ ਇੰਡੋਨੇਸ਼ੀਆ ਤੋਂ ਦਰਾਮਦ ਲਈ ਆਰਡਰ ਵਧਾ ਦਿਤੇ ਹਨ। ਪਿਛਲੇ 5 ਸਾਲਾਂ ਤੋਂ ਭਾਰਤ ਮਲੇਸ਼ੀਆ ਦਾ ਸਭ ਤੋਂ ਵੱਡਾ ਬਾਜ਼ਾਰ ਰਿਹਾ ਹੈ ਅਤੇ ਇਸ ਵਿਵਾਦ ਨਾਲ ਮਲੇਸ਼ੀਆ ਦੇ ਬੈਂਚਮਾਰਕ ਪਾਮ ਦੇ ਵਾਅਦੇ ਭਾਅ 'ਚ ਸ਼ੁੱਕਰਵਾਰ ਨੂੰ ਸਭ ਤੋਂ ਵੱਡੀ ਹਫਤਾਵਾਰੀ ਗਿਰਾਵਟ ਆਈ।
Photo
ਮੁੰਬਈ ਦੇ ਬਨਸਪਤੀ ਤੇਲ ਦੇ ਇਕ ਕਾਰੋਬਾਰੀ ਨੇ ਕੰਪਨੀ ਦੀਆਂ ਨੀਤੀਆਂ ਦਾ ਹਵਾਲਾ ਦਿੰਦੇ ਹੋਏ ਨਾਂ ਜ਼ਾਹਿਰ ਨਾ ਕਰਨ ਦੀ ਸ਼ਰਤ 'ਤੇ ਕਿਹਾ ਕਿ 30,000 ਟਨ ਤੋਂ ਵੱਧ ਰਿਫਾਈਂਡ ਤੇਲ ਦੇਸ਼ ਦੀਆਂ ਵੱਖ-ਵੱਖ ਬੰਦਰਗਾਹਾਂ 'ਤੇ ਰੁਕਿਆ ਹੋਇਆ ਹੈ। ਇਨ੍ਹਾਂ ਸਭ ਜਹਾਜ਼ਾਂ 'ਤੇ ਲੱਦਾਈ ਸਰਕਾਰ ਵਲੋਂ ਰਿਫਾਈਂਡ ਪਾਮ ਆਇਲ ਦਰਾਮਦ 'ਤੇ ਰੋਕ ਲਾਏ ਜਾਣ ਤੋਂ ਪਹਿਲਾਂ ਕੀਤੀ ਗਈ ਸੀ।
Photo
ਉਨ੍ਹਾਂ ਕਿਹਾ ਕਿ ਆਮ ਤੌਰ 'ਤੇ ਕਸਟਮ ਡਿਊਟੀ ਅਧਿਕਾਰੀ ਉਨ੍ਹਾਂ ਜਿਣਸਾਂ ਨੂੰ ਉਤਾਰਨ ਦੀ ਮਨਜ਼ੂਰੀ ਦੇ ਦਿੰਦੇ ਹਨ, ਜੋ ਨਿਯਮਾਂ 'ਚ ਕਿਸੇ ਵੀ ਬਦਲਾਅ ਤੋਂ ਪਹਿਲਾਂ ਰਸਤੇ 'ਚ ਹੁੰਦੀਆਂ ਹਨ ਪਰ ਰਿਫਾਈਂਡ ਪਾਮ ਆਇਲ ਦੇ ਮਾਮਲੇ 'ਚ ਕੁਝ ਦੁਬਿਧਾ ਹੈ ਅਤੇ ਇਸ ਤੋਂ ਦੇਰੀ ਹੋ ਰਹੀ ਹੈ।